ਕੀ ਹਰ ਨਵੇਂ ਜ਼ਿਲ੍ਹਾ ਪ੍ਰਧਾਨ ਦੇ ਬਣਨ ਨਾਲ ਪੁਰਾਣੇ ਕਾਰਜਕਰਤਾਵਾਂ ਅਤੇ ਅਹੁਦੇਦਾਰਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਫਰੀਦਕੋਟ ਬੀਜੇਪੀ ਕਿਸਾਨ ਅੰਦੋਲਨ ਦੇ ਖਤਮ ਹੋਣ ਤੋਂ ਬਾਅਦ ਵਿਧਾਨਸਭਾ ਚੋਣ ਜਿੱਤ ਸਕਦੀ ਹੈ ?
ਦੀਪਕ ਗਰਗ ਦੀ ਖਾਸ ਰਿਪੋਰਟ
- ਫਰੀਦਕੋਟ ਬੀਜੇਪੀ ਦੀ ਆਪਸੀ ਧੜੇਬੰਦੀ ਤੋਂ ਪ੍ਰੇਸ਼ਾਨ ਮੌਜੂਦਾ ਅਕਾਲੀ ਕੌਂਸਲਰ ਵਿਜੈ ਛਾਬੜਾ ਨੇ ਜਿਲਾ ਪ੍ਰਧਾਨ ਦੇ ਅਹੁਦੇ ਤੇ ਹੁੰਦੇਂ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਕੇ ਬੀਜੇਪੀ ਨੂੰ ਦਿੱਤਾ ਸੀ ਵੱਡਾ ਝੱਟਕਾ ?
ਕੋਟਕਪੂਰਾ, 21 ਨਵੰਬਰ 2021 - ਬੇਸ਼ਕ ਪ੍ਰਧਾਨਮੰਤਰੀ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਣ ਦਾ ਐਲਾਨ ਕਰ ਦਿੱਤਾ ਹੈ। ਪਰ ਕਿਸਾਨ ਅੰਦੋਲਨ ਖਤਮ।ਹੋਣ ਤੇ ਵੀ ਆਉਂਦੀਆਂ ਵਿਧਾਨਸਭਾ ਚੋਣਾਂ ਮੌਕੇ ਪੰਜਾਬ ਬੀਜੇਪੀ ਨੂੰ ਇਸਦਾ ਕੋਈ ਫਾਇਦਾ ਹੁੰਦਾ ਨਹੀਂ ਦਿੱਖ ਰਿਹਾ ਹੈ। ਕਿਉਂਕਿ ਪੰਜਾਬ ਵਿੱਚ ਬੀਜੇਪੀ ਦੇ ਜ਼ਿਆਦਾਤਰ ਆਗੂਆਂ ਅਤੇ ਕਾਰਜਕਰਤਾਵਾਂ ਦੀ ਸਥਿਤੀ ਚੂਹੇ ਨੂੰ ਹਲਦੀ ਦੀ ਗੰਢ ਲੱਭ ਗਈ ਅਤੇ ਬਣ ਗਿਆ ਪੰਸਾਰੀ ਵਾਲੀ ਹੈ। ਪੰਜਾਬ ਬੀਜੇਪੀ ਦੇ ਕਾਰਜਕਰਤਾ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਨਾਲ ਸੱਤਾ ਸੁੱਖ ਭੋਗਦੇ ਰਹੇ ਹਨ। ਇਸ ਵੇਲੇ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਅਜੇਹੀ ਹੈ ਕਿ ਇਥੇ ਕਾਰਜਕਰਤਾ ਘੱਟ ਅਤੇ ਅਹੁਦੇਦਾਰ ਜਿਆਦਾ ਦਿੱਖ ਰਹੇ ਹਨ। ਪੰਜਾਬ ਵਿੱਚ ਅਕਾਲੀ - ਬੀਜੇਪੀ ਗਠਜੋੜ ਦੀ ਤਿੰਨ ਬਾਰ ਸਰਕਾਰ ਬਣੀ ਹੈ।
ਲੇਕਿਨ ਹਰ ਬਾਰ ਸ਼੍ਰੋਮਣੀ ਅਕਾਲੀ ਦਲ ਕੋਟੇ ਵਾਲੇ ਵਿਧਾਨਸਭਾ ਹਲਕਿਆਂ ਵਿੱਚ ਬੀਜੇਪੀ ਕੋਟੇ ਦੇ ਚੇਅਰਮੈਨਾ ਦੀ ਯੋਗਤਾ ਤੇ ਸਵਾਲ ਖੜੇ ਹੁੰਦੇ ਰਹੇ ਹਨ ਕਿ ਇਨ੍ਹਾਂ ਮਹੱਤਵਪੂਰਨ ਅਹੁਦਿਆਂ ਦਾ ਮਾਪਦੰਡ ਕੀ ਹੈ। ਬੀਜੇਪੀ ਨੇ ਪਾਰਟੀ ਦੇ ਵਿਸਤਾਰ ਲਈ ਇਕ ਸੌਖਾ ਤਰੀਕਾ ਇਹ ਬਣਾਇਆ ਹੋਇਆ ਹੈ ਕਿ ਅਹੁਦਿਆਂ ਦੇ ਲਾਲਚ ਵਿੱਚ ਕਾਰਜਕਰਤਾ ਜੋੜੇ ਜਾਂਦੇ ਹਨ।
ਵਪਾਰ ਸੈਲ, ਮੈਡੀਕਲ ਸੈਲ ਦੇ ਅਹੁਦੇਦਾਰਾਂ ਦੀ ਯੋਗਤਾ ਨੂੰ ਵੇਖਕੇ ਅਕਸਰ ਸਵਾਲ ਉਠਦੇ ਰਹੇ ਹਨ। ਜਿਵੇਂ ਹੀ ਕੋਈ ਨਵਾਂ ਬੀਜੇਪੀ ਜਿਲਾ ਪ੍ਰਧਾਨ ਬਣਦਾ ਹੈ। ਉਹ ਸਾਬਕਾ ਪ੍ਰਧਾਨ ਦੀ ਟੀਮ ਵਿੱਚ ਸ਼ਾਮਿਲ ਅਹੁਦੇਦਾਰਾਂ ਨੂੰ ਨਜ਼ਰਅੰਦਾਜ ਕਰਨ ਲੱਗਦਾ ਹੈ ਅਤੇ ਨਵੇਂ ਅਨੁਭਵਹੀਣ ਲੋਕਾਂ ਨੂੰ ਅਹੁਦੇ ਵੰਡਕੇ ਆਪਣੇ ਨਾਲ ਜੋੜ ਲੈਂਦਾ ਹੈ।
ਫਰੀਦਕੋਟ ਬੀਜੇਪੀ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਇਹ ਸਥਿਤੀ ਬਣੀ ਹੋਈ ਹੈ। ਇਸਦੇ ਕੋਟਕਪੂਰਾ ਮੰਡਲ ਵਿੱਚ ਧੜੇਬੰਦੀ ਚਰਮਸੀਮਾਂ ਤੇ ਪਹੁੰਚੀ ਹੋਈ ਹੈ ਅਤੇ ਤਿੰਨ ਚਾਰ ਧੜੇ ਅਲਗ ਅਲਗ ਪ੍ਰਚਾਰ ਕਰਦੇ ਵਿੱਖ ਰਹੇ ਹਨ। ਫਰੀਦਕੋਟ ਬੀਜੇਪੀ ਦੇ ਸਾਬਕਾ ਉਪਪ੍ਰਧਾਨ ਵਿਨੋਦ ਖੇਮਕਾ ਨੇ ਸੁਨੀਤਾ ਗਰਗ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਪਾਰਟੀ ਦੇ ਵਿਸਤਾਰ ਵਿੱਚ ਕਾਫੀ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਲੇਕਿਨ ਆਪਸੀ ਧੜੇਬੰਦੀ ਦੇ ਚਲਦੇ ਬਾਅਦ ਵਾਲੇ ਜਿਲਾ ਪ੍ਰਧਾਨਾਂ ਨੇ ਇਹਨਾਂ ਨੂੰ ਲਗਾਤਾਰ ਨਜਰਅੰਦਾਜ ਕੀਤਾ। ਇਸੇ ਤਰਾਂ ਸੁਨੀਤਾ ਗਰਗ ਦੇ ਸਮੇਂ ਕੋਟਕਪੂਰਾ ਦੇ ਉਘੇ ਵਪਾਰੀ ਆਗੂ ਹਰਿੰਦਰ ਆਹੂਜਾ ਨੂੰ ਜਿਲਾ ਵਪਾਰ ਸੈਲ ਦਾ ਪ੍ਰਧਾਨ ਬਣਾਇਆ ਗਿਆ ਸੀ। ਜਿਨ੍ਹਾਂ ਨੇ ਬੀਜੇਪੀ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਅਤੇ ਪੈਸੇ ਵੀ ਖਰਚ ਕੀਤੇ। ਲੇਕਿਨ ਬਾਅਦ ਵਿੱਚ ਜਦੋਂ ਪਾਰਟੀ ਦੇ ਕੁਝ ਹੋਰ ਆਗੂਆਂ ਨੇ ਇਨ੍ਹਾਂ ਨੂੰ ਭਾਵ ਨਹੀਂ ਦਿੱਤਾ ਤਾਂ ਇਹ ਨਿਰਾਸ਼ਾ ਵਿੱਚ ਲੋਕਜਨਸ਼ਕਤੀ ਪਾਰਟੀ ਨਾਲ ਜੁੜ ਗਏ। ਇਸੇ ਤਰ੍ਹਾਂ ਮੰਡਲ ਉਪ ਪ੍ਰਧਾਨ ਗੋਲਡੀ ਰਾਵਲ ਨੂੰ ਨਜਰਅੰਦਾਜ ਕੀਤਾ ਗਿਆ ਜਿਨ੍ਹਾਂ ਨੇ ਬਾਅਦ ਵਿੱਚ ਅਕਾਲੀ ਦਲ ਵਿਚ ਸ਼ਾਮਿਲ ਹੋਕੇ ਅਕਾਲੀ ਦਲ ਦੇ ਵਿਸਤਾਰ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਕਿਸਾਨ ਅੰਦੋਲਨ ਦੇ ਚਲਦੇ ਕੋਟਕਪੂਰਾ ਬੀਜੇਪੀ ਦੇ ਮੰਡਲ ਪ੍ਰਧਾਨ ਮਹਿੰਦਰ ਜੌੜਾ, ਮੰਡਲ ਉਪਪ੍ਰਧਾਨ ਲੱਖਾ ਭਾਉ, ਮੰਡਲ ਪ੍ਰਧਾਨ ਰਾਕੇਸ਼ ਗੋਇਲ ਅਤੇ ਬੀਜੇਪੀ ਦੇ ਸਾਬਕਾ ਕੌਂਸਲਰ ਭੂਸ਼ਨ ਸ਼ਰਮਾ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਸਤੀਫਾ ਦੇ ਦਿੱਤਾ ਗਿਆ ਲੇਕਿਨ ਪਾਰਟੀ ਦੇ ਸਥਾਨਕ ਆਗੂਆਂ ਨੇ ਇਹਨਾਂ ਨੂੰ ਵਾਪਿਸ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੂਤਰਾਂ ਅਤੇ ਚਰਚਾ ਮੁਤਾਬਿਕ ਜੇਕਰ ਕੋਈ ਬੀਜੇਪੀ ਨੂੰ ਛੱਡ ਜਾਂਦਾ ਹੈ ਤਾਂ ਬਹੁਤ ਸਾਰੇ ਹੋਰ ਕਾਰਜਕਰਤਾ ਇਸ ਗੱਲ ਦੀ ਖੁਸ਼ੀ ਮਨਾਉਂਦੇ ਹਨ ਕਿ ਸ਼ਰੀਕ ਪਾਸੇ ਹੱਟ ਗਿਆ। ਬੀਜੇਪੀ ਕੋਟਕਪੂਰਾ ਦੇ ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਗੋਇਲ ਨੇ ਨਿਰਾਸ਼ਾ ਵਿੱਚ ਆਕੇ ਕਾਂਗਰਸ ਜੋਈਨ ਕਰ ਲਈ। ਮਹਿੰਦਰ ਜੌੜਾ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲਾਪ੍ਰਧਾਨ ਗੌਰਵ ਕੱਕੜ ਨੇ ਜਰੂਰ ਘਰ ਵਾਪਿਸੀ ਲਈ ਫੋਨ ਕੀਤਾ ਸੀ।
ਪਰ ਸੂਤਰਾਂ ਮੁਤਾਬਿਕ ਮਹਿੰਦਰ ਜੌੜਾ ਇਸ ਧੜੇਬੰਦੀ ਦੇ ਚਲਦੇ ਨਿਰਾਸ਼ ਚਲ ਰਹੇ ਹਨ ਅਤੇ ਕਿਸਾਨ ਅੰਦੋਲਨ ਦੇ ਖਤਮ ਹੋਣ ਤੋਂ ਬਾਅਦ ਵੀ ਬੀਜੇਪੀ ਵਿੱਚ ਸ਼ਾਮਿਲ ਨਹੀਂ ਹੋਣਗੇ। ਹਾਲਾਂਕਿ ਮਹਿੰਦਰ ਜੌੜਾ ਨੇ ਕੋਈ ਹੋਰ ਰਾਜਨੈਤਿਕ ਪਾਰਟੀ ਵੀ ਜੋਈਨ ਨਹੀਂ ਕੀਤੀ ਹੈ।
ਇਸੇ ਤਰਾਂ ਕੋਟਕਪੂਰਾ ਵਿੱਚ ਜੱਦੀ ਤੌਰ ਤੇ ਅਖਬਾਰ ਵੇਚਣ ਦਾ ਕਾਰੋਬਾਰ ਕਰ ਰਹੇ ਜਤਿੰਦਰ ਕੁਮਾਰ ਸ਼ਰਮਾ ਨੂੰ ਨਗਰ ਕੌਂਸਲ ਚੋਣਾਂ ਮੌਕੇ ਕੋਟਕਪੂਰਾ ਦੇ ਵਾਰਡ ਨੰਬਰ 14 ਤੋਂ ਬੀਜੇਪੀ ਦੀ ਟਿਕਟ ਤੇ ਉਮੀਦਵਾਰ ਬਣਾਇਆ ਗਿਆ ਸੀ। ਊਸ ਸਮੇਂ ਕਿਸਾਨ ਅੰਦੋਲਨ ਦੇ ਚਲਦੇ ਇਸ ਵਾਰਡ ਦੇ ਵਸਨੀਕ ਉਹ ਬੀਜੇਪੀ ਆਗੂ ਜਿਨ੍ਹਾਂ ਨੂੰ ਬੀਜੇਪੀ ਦੇ ਖਾਤੇ ਵਿਚੋਂ ਮਹੱਤਵਪੂਰਨ ਅਹੁਦੇ ਪ੍ਰਾਪਤ ਹੋਏ ਸਨ ਵੀ ਚੋਣ ਮੈਦਾਨ ਵਿਚੋਂ ਪਿੱਛੇ ਹੱਟ ਗਏ ਤਾਂ ਜਤਿੰਦਰ ਕੁਮਾਰ ਆਜਾਦ ਨੂੰ ਮੋਹਰਾ ਬਣਾਇਆ ਗਿਆ। ਚੋਣ ਮੈਦਾਨ ਵਿੱਚ ਆਉਣ ਕਰਕੇ ਕਿਸਾਨ ਜੱਥੇਬੰਦੀਆਂ ਨੇ ਜਤਿੰਦਰ ਕੁਮਾਰ ਆਜਾਦ ਦੀ ਦੁਕਾਨ ਅੱਗੇ ਪ੍ਰਦਰਸ਼ਨ ਵੀ ਕੀਤਾ। ਸੂਤਰਾਂ ਮੁਤਾਬਿਕ ਵਿਰੋਧੀ ਦਲਾਂ ਨੇ ਜਤਿੰਦਰ ਕੁਮਾਰ ਨੂੰ ਕਾਗਜ ਵਾਪਿਸ ਲੈਣ ਲਈ ਕਈ ਤਰਾਂ ਦੇ ਲਾਲਚ ਵੀ ਦਿੱਤੇ ਪਰ ਜਤਿੰਦਰ ਕੁਮਾਰ ਚੋਣ ਮੈਦਾਨ ਵਿੱਚ ਡਟਿਆ ਰਿਹਾ। ਲੇਕਿਨ ਚੋਣਾਂ ਖਤਮ ਹੁੰਦੇਂ ਹੀ ਬੀਜੇਪੀ ਦੇ ਪੁਰਾਣੇ ਆਗੂਆਂ ਨੇ ਜਤਿੰਦਰ ਕੁਮਾਰ ਆਜਾਦ ਨੂੰ ਨਜਰਅੰਦਾਜ ਕਰ ਦਿੱਤਾ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੱਤਾ ?
ਜਤਿੰਦਰ ਕੁਮਾਰ ਆਜਾਦ ਵੀ ਬੀਜੇਪੀ ਦੇ ਸਥਾਨਕ ਆਗੂਆਂ ਵਲੋਂ ਨਿਰਾਸ਼ ਚਲ ਰਹੇ ਹਨ। ਇਨ੍ਹਾਂ ਨੂੰ ਹੋਰ ਕਈ ਪਾਰਟੀਆਂ ਵਲੋਂ ਪ੍ਰਸਤਾਵ ਵੀ ਆਏ ਹਨ। ਪਰ ਇਹ ਅਜੇ ਵੀ ਬੀਜੇਪੀ ਨਾਲ ਜੁੜੇ ਹੋਏ ਹਨ।
ਇਸ ਵੇਲੇ ਕੋਟਕਪੂਰਾ ਵਿੱਚ ਸਥਿਤੀ ਇਹ ਹੈ ਕਿ ਬੀਜੇਪੀ ਵਲੋਂ ਇੱਕਲੇ ਚੋਣਾਂ ਲੜਨ ਦੇ ਚਾਅ ਵਿੱਚ ਉਹ ਕਾਰਜਕਰਤਾ ਬਨਾਮ ਆਗੂ ਵੀ ਵਿਧਾਨਸਭਾ ਦੀ ਟਿਕਟ ਤੇ ਦਾਅਵੇਦਾਰੀ ਜਤਾ ਰਹੇ ਹਨ ਜਿਨ੍ਹਾਂ ਨੇ ਕਦੇ ਨਗਰ ਕੌਂਸਲ ਚੋਣ ਨਹੀਂ ਲੜਕੇ ਵੇਖੀ ਜਾਂ ਜੋ ਕੱਦੇ 50 ਵਿਅਕਤੀਆਂ ਦਾ ਇਕੱਠ ਨਹੀਂ ਦਿਖਾ ਸਕੇ। ਜਦੋਂਕਿ ਨਗਰ ਕੌਂਸਲ ਕੋਟਕਪੂਰਾ ਚੋਣਾਂ ਮੌਕੇ ਆਪਣੇ ਆਪ ਨੂੰ ਬੀਜੇਪੀ ਦੇ ਪੁਰਾਣੇ ਕਾਰਜਕਰਤਾ ਦੱਸਣ ਵਾਲੇ ਸਾਮ੍ਹਣੇ ਨਹੀਂ ਆ ਰਹੇ ਹਨ ?
2021 ਨਗਰ ਕੌਂਸਲ ਚੋਣਾਂ ਮੌਕੇ ਕਿਸਾਨ ਅੰਦੋਲਨ ਦੇ ਬੀਜੇਪੀ ਕੋਟਕਪੂਰਾ ਮੰਡਲ ਦੇ ਦੋ ਵਫਾਦਾਰ ਆਗੂਆਂ ਆਸ਼ੂ ਗਰਗ ਗੱਪਾ ਅਤੇ ਭੂਸ਼ਣ ਮਿੱਤਲ ਨੇ ਆਜਾਦ ਉਮੀਦਵਾਰ ਦੇ ਰੂਪ ਵਿੱਚ ਚੋਣ ਮੈਦਾਨ ਵਿੱਚ ਉਤਰਣ ਦਾ ਫੈਸਲਾ ਕੀਤਾ ਤਾਂ ਬੀਜੇਪੀ ਦੇ ਸਥਾਨਕ ਆਗੂਆਂ ਨੇ ਇਹਨਾਂ ਦੇ ਸਮਾਂਤਰ ਬੀਜੇਪੀ ਦੇ ਉਮੀਦਵਾਰ ਖੜੇ ਕਰਵਾ ਦਿੱਤੇ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ। ਆਸ਼ੂ ਗਰਗ ਗੱਪਾ ਨੂੰ ਬਹੁਤ ਘੱਟ ਵੋਟਾਂ ਨਾਲ ਹਾਰ ਮਿਲੀ। ਜਿਸ ਬਾਰੇ ਆਮ ਚਰਚਾ ਹੈ ਕਿ ਇਹ ਹਾਰ ਬਰਾਬਰ ਤੇ ਚੋਣ ਮੈਦਾਨ ਵਿੱਚ ਉਤਾਰੇ ਗਏ ਬੀਜੇਪੀ ਉਮੀਦਵਾਰ ਕਾਰਣ ਮਿਲੀ ਸੀ। ਇਨ੍ਹਾਂ ਦੋਨਾਂ ਆਗੂਆਂ ਨੂੰ ਅੱਜਕਲ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ ਤੇ ਕਾਫੀ ਮਾਨ ਸੰਨਮਾਨ ਮਿਲ ਰਿਹਾ ਹੈ ?
ਫਰੀਦਕੋਟ ਬੀਜੇਪੀ ਦੀ ਆਪਸੀ ਧੜੇਬੰਦੀ ਤੋਂ ਪ੍ਰੇਸ਼ਾਨ ਮੌਜੂਦਾ ਅਕਾਲੀ ਕੌਂਸਲਰ ਵਿਜੈ ਛਾਬੜਾ ਨੇ ਜਿਲਾ ਪ੍ਰਧਾਨ ਦੇ ਅਹੁਦੇ ਤੇ ਹੁੰਦੇਂ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਕੇ ਬੀਜੇਪੀ ਨੂੰ ਵੱਡਾ ਝੱਟਕਾ ਦਿੱਤਾ ਸੀ ?
ਇਸ ਸਭ ਦੇ ਚਲਦੇ ਜਿਲ੍ਹਾਂ ਫਰੀਦਕੋਟ ਵਿੱਚ ਆਮ ਚਰਚਾ ਹੈ ਕਿ ਬੇਸ਼ੱਕ ਕਿਸਾਨ ਅੰਦੋਲਨ ਖ਼ਤਮ ਹੋ ਜਾਂਦਾ ਹੈ ਤੱਦ ਵੀ ਪੂਰੇ ਜਿਲ੍ਹਾ ਫਰੀਦਕੋਟ ਦੇ ਤਿੰਨੇ ਵਿਧਾਨਸਭਾ ਹਲਕਿਆਂ ਵਿੱਚ ਬੀਜੇਪੀ ਨੂੰ 5000 ਤੋਂ ਵੱਧ ਵੋਟ ਨਹੀਂ ਮਿਲਣਗੇ ?