ਕਿਸਾਨ ਹੁਣ ਉਦੋਂ ਹੀ ਵਾਪਸ ਆਉਣਗੇ ਜਦੋਂ ਐੱਮਐੱਸਪੀ ਤੇ ਕਾਨੂੰਨ ਦੀ ਗਾਰੰਟੀ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ: ਹਰਮੇਲ ਸਿੰਘ ਮਹਿਰੋਕ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 26 ਨੰਵਬਰ, 2021: ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਧਰਨਾ ਲਗਾਏ ਨੂੰ 365 ਦਿਨ ਹੋ ਗਏ ਹਨ। ਅੱਜ ਦੇ ਧਰਨੇ ਦੀ ਅਗਵਾਈ ਹਰਮੇਲ ਸਿੰਘ ਮਹਿਰੋਕ ਸੁਨਾਮ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਨੇ ਕੀਤੀ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਮੇਲ ਸਿੰਘ ਮਹਿਰੋਕ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਬੈਠਿਆਂ ਨੂੰ 365 ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ 26 ਨੰਵਬਰ 2020 ਨੂੰ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਕੂਚ ਕੀਤਾ ਸੀ, ਨੂੰ ਹੁਣ ਇਕ ਸਾਲ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਅਤੇ ਆਰਐੱਸਐੱਸ ਦੀ ਲੀਡਰਸ਼ਿਪ ਨੇ ਆਪਣੇ ਗੁੰਡਿਆਂ ਰਾਹੀ ਕਿਸਾਨਾਂ ਦੇ ਉਪਰ ਬਹੁਤ ਇਲਜ਼ਾਮ ਲਗਾਏ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ 11 ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਕੀਤਾ ਗਿਆ। ਸੰਯੁਕਤ ਕਿਸਾਨ ਮੌਰਚੇ ਵੱਲੋਂ ਲਗਾਤਾਰ ਸੰਘਰਸ਼ ਤੇ ਟੇਕ ਰੱਖੀਂ ਗਈ, ਜਿਸ ਦਾ ਸਿੱਟਾ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨੇ ਪਏ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਉਦੋਂ ਵਾਪਸ ਆਉਣਗੀਆਂ ਜਦੋਂ ਐੱਮਐੱਸਪੀ ਤੇ ਕਾਨੂੰਨ ਦੀ ਗਾਰੰਟੀ ਹੋਵੇ ਅਤੇ ਹੋਰ ਮੰਗਾਂ ਤੇ ਗੱਲ ਕਰਕੇ ਮੰਗਾਂ ਦਾ ਹੱਲ ਕਰਕੇ ਕਿਸਾਨ ਜਥੇਬੰਦੀਆਂ ਨੂੰ ਸੰਤੁਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਬਾਰਡਰਾਂ ਤੇ ਲੱਖਾਂ ਕਿਸਾਨ ਇਕੱਠੇ ਹੋਏ ਹਨ। ਅੱਜ ਨੂੰ ਕਾਲੇ ਕਾਨੂੰਨ ਰੱਦ ਹੋਣ ਦੇ ਐਲਾਨ ਤੇ ਜਸ਼ਨ ਮਨਾਏ ਜਾਂ ਰਹੇ ਹਨ।
ਅੱਜ ਦੇ ਧਰਨੇ ਨੂੰ ਰੋਹੀ ਸਿੰਘ ਮੰਗਵਾਲ, ਮੰਗਤ ਰਾਮ ਲੋਂਗੋਵਾਲ, ਡਾਕਟਰ ਸਵਰਨਜੀਤ ਸਿੰਘ, ਰਘਬੀਰ ਸਿੰਘ ਛਜਾਲੀ, ਮਹਿੰਦਰ ਸਿੰਘ ਭੱਠਲ, ਲੱਖਮੀ ਚੰਦ, ਸੁਖਦੇਵ ਸਿੰਘ ਸੰਗਰੂਰ, ਬਲਵਿੰਦਰ ਸਿੰਘ ਸੰਗਰੂਰ, ਇੰਦਰਜੀਤ ਸਿੰਘ ਛੰਨਾ, ਗੱਜਣ ਸਿੰਘ ਲੱਡੀ ਆਦਿ ਸਾਥੀਆਂ ਨੇ ਸੰਬੋਧਨ ਕੀਤਾ।