ਕੋਟਕਪੂਰਾ ਦੇ ਸਮਾਜਸੇਵੀ ਗੁਰਬਚਨ ਸਿੰਘ ਟੋਨੀ ਨੇ ਖੇਤੀ ਕਾਨੂੰਨ ਵਾਪਿਸ ਲੈਣ ਦੇ ਫੈਸਲੇ ਦਾ ਕੀਤਾ ਸਵਾਗਤ
ਦੀਪਕ ਗਰਗ
- ਬੋਲੇ : ਹਰ ਤਬਦੀਲੀ ਨੂੰ ਸੁਧਾਰ ਨਹੀਂ ਕਿਹਾ ਜਾ ਸਕਦਾ
ਕੋਟਕਪੂਰਾ, 19 ਨਵੰਬਰ 2021 - ਕੋਟਕਪੂਰਾ ਦੇ ਸਮਾਜਸੇਵੀ ਅਤੇ ਗੁਡ ਮੋਰਨਿੰਗ ਸੋਸ਼ਲ ਵੈਲਫੇਅਰ ਕਲੱਬ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਟੋਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਾਂਤਮਈ ਕਿਸਾਨ ਅੰਦੋਲਨ ਨੇ ਆਪਣੀ ਤਾਕਤ ਦਿਖਾਈ ਹੈ। ਕੇਂਦਰ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਲਈ ਦੇਸ਼ ਦੇ ਕਿਸਾਨਾਂ ਨੂੰ ਗੁਡ ਮੋਰਨਿੰਗ ਕਲੱਬ ਦੇ ਮੈਂਬਰਾਂ ਵਲੋਂ ਵਧਾਈ। ਇਹ ਬੇਇਨਸਾਫ਼ੀ ਵਿਰੁੱਧ ਜਮਹੂਰੀਅਤ ਦੀ ਜਿੱਤ ਹੈ।
ਜਿੱਥੇ ਪੂਰੀ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾ ਰਹੀ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਿੱਖ ਸੰਗਤ ਨੂੰ ਵੀ ਵਧਾਈ ਦਿੱਤੀ ਹੈ।
ਇਥੇ ਜਿਕਰ ਯੋਗ ਹੈ ਕਿ ਗੁਡ ਮੋਰਨਿੰਗ ਕਲੱਬ ਕੋਟਕਪੂਰਾ ਵਲੋਂ ਕਿਸਾਨ ਅੰਦੋਲਨ ਨੂੰ ਖੁਲਕੇ ਸਮਰਥਨ ਦਿੱਤਾ ਗਿਆ ਹੈ। ਗੁਰਬਚਨ ਸਿੰਘ ਟੋਨੀ ਨੇ ਪ੍ਰਧਾਨ ਰਹਿੰਦੇ ਕਲੱਬ ਮੈਂਬਰਾਂ ਦੀ ਇਕ ਟੀਮ ਫੰਡ ਇਕੱਠਾ ਕਰਕੇ ਵੀ ਟਿੱਕਰੀ ਬਾਰਡਰ ਤੇ ਕਿਸਾਨਾਂ ਨੂੰ ਦੇਕੇ ਆਈ ਸੀ। ਇਸ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੋਟਕਪੂਰਾ ਵਲੋਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਆਯੋਜਿਤ ਪ੍ਰੋਗਰਾਮ "ਇਕ ਦੌੜ ਕਿਸਾਨਾਂ ਲਈ" ਪ੍ਰੋਗਰਾਮ ਦੀ ਸਫਲਤਾ ਲਈ ਵੀ ਆਪਣਾ ਸਹਿਯੋਗ ਦਿੱਤਾ ਸੀ।
ਗੁਰਬਚਨ ਸਿੰਘ ਟੋਨੀ ਜੋ ਇਕ ਕਿਸਾਨ ਅਤੇ ਵਪਾਰੀ ਵੀ ਹਨ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨਾ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਵੀ ਪੂੰਜੀਪਤੀਆਂ ਜਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲਾ ਜਾਣਾਂ ਸੀ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਹਰ ਤਬਦੀਲੀ ਨੂੰ ਸੁਧਾਰ ਨਹੀਂ ਕਿਹਾ ਜਾ ਸਕਦਾ। ਕੁਝ ਤਾਂ ਤਬਾਹੀ ਦਾ ਕਾਰਨ ਵੀ ਬਣ ਸਕਦੇ ਹਨ।
ਦੇਸ਼ ਨੂੰ ਇਤਿਹਾਸਕ ਸੁਧਾਰਾਂ ਦੇ ਨਾਂ 'ਤੇ ਨੋਟਬੰਦੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਏ। ਇਸ ਇੱਕ ਚਾਲ ਵਿੱਚ ਲੱਖਾਂ ਨੌਕਰੀਆਂ ਅਤੇ ਸੈਂਕੜੇ ਜਾਨਾਂ ਚਲੀਆਂ ਗਈਆਂ। ਜੀਐਸਟੀ ਨੂੰ ਭਾਰਤ ਦੀ ਆਰਥਿਕ ਆਜ਼ਾਦੀ ਵਜੋਂ ਦਰਸਾਇਆ ਗਿਆ ਸੀ। ਜੀਡੀਪੀ ਦੋ ਫੀਸਦੀ ਵਧਾਉਣ ਦਾ ਦਾਅਵਾ ਕੀਤਾ ਗਿਆ ਸੀ।
ਅੱਧੀ ਰਾਤ ਨੂੰ ਜੀ.ਐਸ.ਟੀ ਲਿਆਂਦਾ ਗਿਆ ਪਰ, ਇਹ ਜੀਡੀਪੀ ਵਧਾਉਣ ਵਿੱਚ ਮਦਦਗਾਰ ਸਾਬਤ ਨਹੀਂ ਹੋਇਆ ਹੈ। ਬਲਕਿ ਆਰਥਿਕਤਾ ਨੂੰ ਹੋਰ ਹੇਠਾਂ ਲੈ ਗਿਆ।
ਕੋਵਿਡ-19 ਨਾਲ ਲੜਨ ਦੇ ਨਾਂ 'ਤੇ ਪੂਰੇ ਦੇਸ਼ ਨੂੰ ਸਿਰਫ 4 ਘੰਟਿਆਂ ਦੇ ਨੋਟਿਸ 'ਤੇ ਲਾਕਡਾਊਨ ਕਰ ਦਿੱਤਾ ਗਿਆ। 21 ਦਿਨਾਂ ਦੀ ਬੇਮਿਸਾਲ ਲੜਾਈ ਦੱਸੀ ਗਈ। ਕੋਰੋਨਾ ਖਤਮ ਨਹੀਂ ਹੋਇਆ। ਪਰ, ਦੇਸ਼ ਦੀਆਂ ਸੜਕਾਂ 'ਤੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ਖਤਮ ਹੋ ਗਈ। ਲੱਖਾਂ ਨੌਕਰੀਆਂ ਚਲੀਆਂ ਗਈਆਂ। ਆਰਥਿਕਤਾ ਨਕਾਰਾਤਮਕ ਹੋ ਗਈ।
ਅੱਜ ਬਹੁਤ ਸਾਰੇ ਆਮ ਮੱਧਮਵਰਗੀ ਲੋਕ ਪ੍ਰੇਸ਼ਾਨੀ ਵਾਲਾ ਜੀਵਨ ਵਤੀਤ ਕਰ ਰਹੇ ਹਨ ਜੋ ਪਹਿਲਾ ਕੱਦੇ ਸੋਚਿਆ ਤੱਕ ਨਹੀਂ ਗਿਆ ਸੀ।