ਖੇਤੀ ਕਾਨੂੰਨ ਰੱਦ ਕਰਨਾ ਦੇਰ ਨਾਲ ਚੁੱਕਿਆ ਗਿਆ ਗ਼ਲਤੀ ਸੁਧਾਰਨ ਵਾਲਾ ਕਦਮ - ਅਮਰਦੀਪ ਚੀਮਾ
ਚੰਡੀਗੜ੍ਹ, 19 ਨਵੰਬਰ 2021: ਸੀਨੀਅਰ ਕਾਂਗਰਸੀ ਆਗੂ ਤੇ ਇੰਡੀਅਨ ਕੌਂਸਲ ਆਫ ਐਗਰੀਕਲਚਲ ਰਿਸਰਚ ਦੇ ਮੈਂਬਰ ਰਹੇ ਅਮਰਦੀਪ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 3 ਕਿਸਾਨ ਵਿਰੋਧੀ ਬਿੱਲਾਂ ਨੂੰ ਅੱਜ ਆਪਣੇ ਦੇਸ਼ ਦੇ ਨਾਮ ਸੰਬੋਧਨ ਵਿਚ ਵਾਪਿਸ ਲੈਣ ਲਈ ਕੀਤੇ ਗਏ ਐਲਾਨ ਨੂੰ ਦੇਰ ਨਾਲ ਚੁੱਕਿਆ ਗਿਆ ਗ਼ਲਤੀ ਸੁਧਾਰਨ ਵਾਲਾ ਕਦਮ ਦੱਸਿਆ ਹੈ ਸਮੁੱਚੇ ਦੇਸ਼ ਕੋਲੋਂ 3 ਕਿਸਾਨ ਵਿਰੋਧੀ ਬਿੱਲਾਂ ਲਈ ਮਾਫੀ ਮੰਗਣ ਨੂੰ ਦੇਸ਼ ਦੇ ਲੋਕ ਤੰਤਰ ਦੀ ਜਿੱਤ ਦੱਸਦੇ ਹੋਏ ਅਪੀਲ ਕੀਤੀ ਹੈ ਕੇ ਇਸ ਸੰਘਰਸ਼ ਦੌਰਾਨ ਸ਼ਹਾਦਤ ਪਾ ਗਏ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਤੇ ਸਮੁੱਚੇ ਕਿਸਾਨੀ ਭਏ ਚਾਰੇ ਖ਼ਿਲਾਫ਼ ਚੱਲ ਰਹੀ ਬੇਲੋੜੀ ਕਾਨੂੰਨੀ ਕਾਰਵਾਈ ਨੂੰ ਤੁਰੰਤ ਵਾਪਿਸ ਲਿਆ ਜਾਵੇ।
ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਰਮਾਨੈਂਟ ਇਨਵਾਈਟੀ ਸਰਦਾਰ ਐਮ ਐਮ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਠ ਨੂੰ ਲੋਕ ਤੰਤਰਿਕ ਕਦਰਾਂ ਕੀਮਤਾਂ ਅੱਗੇ ਝੁਕਦੇ ਹੋਏ 3 ਕਿਸਾਨੀ ਕਾਨੂਨਾਂ ਨੂੰ ਵਾਪਿਸ ਲੈਣ ਦੇ ਫੈਸਲੇ ਨੂੰ ਦੇਸ਼ ਦੀ ਕਿਸਾਨੀ ਦੀ ਜਿੱਤ ਦੱਸਦੇ ਹੋਏ ਕੁਝ ਮੌਕਾ ਪ੍ਰਸਤ ਪਾਰਟੀਆਂ ਨੂੰ ਛੱਡ ਸਮੁੱਚੀ ਵਿਰੋਧੀ ਧਿਰ ਨੂੰ ਦੇਸ਼ ਦੇ ਕਿਸਾਨੀ ਨਾਲ ਹਰ ਹਾਲ ਖੜ੍ਹੇ ਰਹਿਣ ਨੂੰ ਅਹੰਕਾਰੀ ਸ਼ਾਸਕਾਂ ਦੀ ਹਾਰ ਦੱਸਿਆ