ਕਿਸਾਨਾਂ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਆਪ ਆਗੂਆਂ ਨੇ ਵੰਡੇ ਲੱਡੂ
ਹਰੀਸ਼ ਕਾਲੜਾ
- ਕਿਸਾਨਾਂ ਦੀ ਜਿੱਤ ਦੀ ਖੁਸ਼ੀ ਅਤੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
ਰੂਪਨਗਰ,20 ਨਵੰਬਰ 2021 - ਆਮ ਆਦਮੀ ਪਾਰਟੀ ਰੋਪੜ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਕਿਸਾਨੀ ਕਾਨੂੰਨਾ ਦੇ ਰੱਦ ਹੋਣ ਦੀ ਘੋਸ਼ਣਾ ਤੋਂ ਬਾਅਦ ਪੰਜਾਬ ਵਾਸੀਆਂ ਅਤੇ ਪਾਰਟੀ ਵਾਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ 700 ਤੋਂ ਉੱਪਰ ਲੋਕਾਂ ਦਾ ਵੀ ਗਹਿਰਾ ਅਫਸੋਸ ਵੀ ਹੈ ਜੇ ਕੇਂਦਰ ਸਰਕਾਰ ਸਮੇਂ ਰਹਿੰਦੇ ਇਹ ਕਾਲੇ ਕਾਨੂੰਨ ਪਹਿਲਾ ਹੀ ਰੱਦ ਕਰ ਦੇਂਦੀ ਤਾਂ ਸਾਡੇ ਲੋਕਾਂ ਦੀਆਂ ਕੀਮਤੀ ਜਾਣਾ ਬਚਾਈਆਂ ਜਾ ਸਕਦੀਆਂ ਸਨ ।
ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਾਰਟੀ ਦਫ਼ਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਆਯੋਜਨ ਕੀਤਾ ਗਿਆ ਅਤੇ ਨਾਲ ਹੀ ਕਿਸਾਨ ਅੰਦੋਲਨ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦ ਕਿਸਾਨਾਂ ਲਈ ਅਰਦਾਸ ਵੀ ਕੀਤੀ ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਕਿਸਾਨ ਬਹੁਤ ਲੰਬੇ ਸਮੇ ਤੋਂ ਅੰਦੋਲਨ ਕਰ ਰਹੇ ਸਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਗਾਕੇ ਖੜ੍ਹੇ ਸਨ। ਅੰਦੋਲਨ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਜਿਸਦੀ ਕੇਂਦਰ ਦੀ ਮੋਦੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ ਇਸ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਆਪ ਆਗੂਆਂ ਨੇ ਉਹਨਾਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਨੂੰ 'ਕਿਸਾਨਾਂ ਦੀ ਜਿੱਤ' ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅੱਜ ਉਹ ਸਰਮਾਏਦਾਰ ਪੱਖੀ ਕਾਨੂੰਨਾਂ ਤੋਂ ਆਜ਼ਾਦ ਹੋ ਜਾਣਗੇ । ਆਪ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉੱਤੇ ਕਿਸਾਨਾਂ ਦੇ ਹੱਕ 'ਚ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ । ਜਿਸ ਨੂੰ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਦੀ ਵੱਡੀ ਜਿੱਤ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕੇਂਦਰ ਸਰਕਾਰ ਜਾ ਰਾਜ ਸਰਕਾਰਾਂ ਨੂੰ ਕਿਸਾਨਾਂ ਸੰਬੰਧੀ ਫੈਸਲੇ ਬੜੇ ਸੋਚ ਸਮੱਝ ਕੇ ਲੈਣੇ ਪੈਣਗੇ ਨਹੀਂ ਤਾ ਉਹਨਾਂ ਸਰਕਾਰਾਂ ਨੂੰ ਵੀ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣ ਲਈ ਮਜਬੂਰ ਹੋਣਾ ਪਵੇਗਾ।ਆਗੂਆਂ ਨੇ ਕੇਂਦਰ ਸਰਕਾਰ ਮੰਗ ਕਰਦੇ ਹੋਏ ਕਿਹਾ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਫ਼ਸਲਾਂ ਸੰਬੰਧੀ ਘਟੋ-ਘੱਟ ਸਮਰਥਨ ਮੁੱਲ ਵਾਲਾ ਕਾਨੂੰਨ ਬਣਾਵੇ ਅਤੇ ਗਰੀਬ ਕਿਸਾਨਾਂ ਕਰਜਾ ਵੀ ਮੁਆਫ ਕਰੇ ਤਾਂ ਜੀ ਕਿਸਾਨਾਂ ਦਾ ਆਉਣ ਵਾਲਾ ਭਬਿੱਖ ਸੁਰਖਿਅਤ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ,ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ,ਹਲਕਾ ਵਿਧਾਇਕ ਅਮਰਜੀਤ ਸਿੰਘ,ਸੂਬਾ ਬੁਲਾਰਾ ਵਕੀਲ ਦਿਨੇਸ਼ ਚੱਢਾ,ਜਿਲ੍ਹਾ ਖਜਾਨਚੀ ਸੁਰਜਨ ਸਿੰਘ,ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜ਼ਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ,ਰਾਜਿੰਦਰ ਸਿੰਘ ਰਾਜਾ ਸੂਬਾ ਸੰਯੁਕਤ ਸੱਕਤਰ,ਸਾਹਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ,ਈਵੈਂਟ ਇੰਚਾਰਜ ਸੰਦੀਪ ਜੋਸ਼ੀ,ਸੰਜੀਵ ਰਾਣਾ ਜ਼ਿਲ੍ਹਾ ਪ੍ਰਧਾਨ ਟ੍ਰੇਡ ਐਂਡ ਇੰਡਸਟਰੀ,ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਊਸ਼ਾ ਰਾਣੀ,ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਪਸ਼ੋਤਮ ਸਿੰਘ ਮਾਹਲ,ਜ਼ਿਲ੍ਹਾ ਪ੍ਰਧਾਨ ਯੂੱਥ ਵਿੰਗ ਕਮਿੱਕਰ ਸਿੰਘ ਡਾਢੀ,ਆਪ ਆਗੂ ਜਰਨੈਲ ਸਿੰਘ ਔਲਖ,ਹਰਪ੍ਰੀਤ ਸਿੰਘ ਕਾਹਲੋਂ,ਸੰਤੋਖ ਸਿੰਘ ਵਾਲਿਆਂ,ਬਲਵਿੰਦਰ ਸਿੰਘ,ਬਾਬੂ ਚਮਨ ਲਾਲ,ਆਦਿ ਸ਼ਾਮਲ ਸਨ।