'ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਬਰਸਟ ਨੇ ਵਪਾਰ-ਮੰਡਲ ਪੰਜਾਬ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
- ਮਾਨ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਵਾਂਗੇ- ਹਰਚੰਦ ਬਰਸਟ
- ਕਸ਼ਯਪ ਭਾਈਚਾਰੇ ਸਮੇਤ ਸੂਬੇ ਦੇ ਹਰ ਭਾਈਚਾਰੇ ਨੂੰ ਬਣਦਾ ਮਾਣ-ਸਤਿਕਾਰ ਦੇਵੇਗੀ 'ਆਪ ਸਰਕਾਰ- ਬਰਸਟ
ਜਲੰਧਰ, 26 ਅਪ੍ਰੈਲ 2023 - ਲੋਕ-ਸਭਾ ਚੋਣ ਦਫ਼ਤਰ ਜਲੰਧਰ ਵਿਖੇ 'ਆਪ ਪੰਜਾਬ ਦੇ ਜਰਨਲ ਸਕੱਤਰ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿਚ ਵਪਾਰ ਮੰਡਲ ਪੰਜਾਬ ਦੀ ਮੀਟਿੰਗ ਰੱਖੀ ਗਈ ਜਿਸ ਵਿਚ ਵਪਾਰ ਮੰਡਲ ਦੇ ਸਾਰੇ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਰਹੇ। ਇਸ ਮੀਟਿੰਗ ਵਿੱਚ ਆਗਾਮੀ ਚੋਣਾਂ ਦੌਰਾਨ ਆਪਣਾ ਪੂਰਾ ਯੋਗਦਾਨ ਪਾਉਣ, ਲੋਕਾਂ ਅਤੇ ਵਪਾਰੀ ਭਾਈਚਾਰੇ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਆਮ ਆਦਮੀ ਪਾਰਟੀ ਨਾਲ ਜੋੜਨ ਲਈ ਆਖਦਿਆਂ ਮਾਨ ਸਰਕਾਰ ਦੀਆਂ ਸਮੂਹ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ 'ਤੇ ਵਿਚਾਰ ਕੀਤਾ ਗਿਆ।
ਇਸ ਉਦੇਸ਼ ਸੰਬੰਧੀ ਵੱਖ-ਵੱਖ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਹਾਜ਼ਰ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਜਲੰਧਰ ਵਿੱਚ 'ਆਪ ਦੇ ਹੱਕ ਵਿੱਚ ਚੱਲ ਰਹੀ ਲਹਿਰ ਨੂੰ ਉਹ ਹੋਰ ਪ੍ਰਚੰਡ ਕਰਨਗੇ ਅਤੇ ਆਗਾਮੀ ਚੋਣ ਵਿੱਚ ਆਮ ਆਦਮੀ ਪਾਰਟੀ ਜਿਤਾਉਣ ਲਈ ਉਹ ਆਪਣਾ ਪੂਰਾ ਜ਼ੋਰ ਲਾਉਣਗੇ ।ਇਸ ਮੌਕੇ ਤੇ ਵਿਨੀਤ ਵਰਮਾ ਪ੍ਰਧਾਨ ਵਪਾਰ ਮੰਡਲ ਪੰਜਾਬ , ਅਮਰਦੀਪ ਕੌਰ ਸੰਧੂ (ਸੂਬਾ ਮੀਤ ਪ੍ਰਧਾਨ ਵਪਾਰ ਮੰਡਲ ਪੰਜਾਬ) ,ਗੌਰਵ ਪੂਰੀ (ਜ਼ਿਲ੍ਹਾ ਪ੍ਰਧਾਨ ਜਲੰਧਰ), ਬਲਵੰਤ ਸਿੰਘ , ਬਲਜੀਤ ਮੱਕੜ , ਜਸਵੀਰ ਅਰੋੜਾ, ਵਰਿੰਦਰ ਸਿੰਘ, ਰਜਨੀਸ਼ ਬੈਂਸ, ਗੁਰਮੁਖ ਸਿੰਘ ਮਾਨ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਬੇਦੀ, ਸੂਰਜ ਸੰਦਲ, ਹਰਪਾਲ ਸਿੰਘ, ਰੱਗੁ ਅਰੋੜਾ, ਜਸਵਿੰਦਰ ਸਿੰਘ, ਅੰਕੁਰ ਗੋਇਲ, ਗੁਰਵਿੰਦਰ ਸਿੰਘ, ਮੰਗਲ ਅਰੋੜਾ, ਯਾਦਵਿੰਦਰ ਸਿੰਘ, ਅਜੀਤ ਸਿੰਘ, ਰੌਹਿਤ ਵਰਮਾ, ਹਰਵਿੰਦਰ ਸਿੰਘ ਅਤੇ ਵਪਾਰ ਮੰਡਲ ਦੇ ਹੋਰ ਬਹੁਤ ਸਾਰੇ ਸਾਥੀ ਹਾਜ਼ਿਰ ਸਨ।
ਓਧਰ ਦੂਜੇ ਪਾਸੇ ਰਵੀਦਾਸ ਚੌਂਕ ਜਲੰਧਰ ਵਿਖੇ ਪਾਰਟੀ ਦਫ਼ਤਰ ਵਿੱਚ 'ਕਸ਼ਯਪ ਰਾਜਪੂਤ ਸਭਾ' ਦੇ ਮੈਂਬਰਾ ਨੇ ਸਰਦਾਰ ਹਰਚੰਦ ਸਿੰਘ ਬਰਸਟ ਨਾਲ ਬੈਠਕ ਕਰਦਿਆਂ ਆਪਣਾ ਮੰਗ ਪੱਤਰ ਦਿੱਤਾ। ਜਿਸ ਵਿਚ ਓਹਨਾ ਨੇ ਕਸ਼ਯਪ ਸਮਾਜ ਦੀਆ ਸਮੱਸਿਆਵਾਂ ਦੱਸੀਆ। ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਕਸ਼ਯਪ ਸਮਾਜ ਲਈ ਇਕ ਭਲਾਈ ਬੋਰਡ ਦੀ ਸਥਾਪਨਾ ਕਰਨਾ, ਜਿਸ ਦਾ ਚੇਅਰਮੈਨ ਵੀ ਕਸ਼ਯਪ ਸਮਾਜ ਵਿਚੋਂ ਹੀ ਹੋਵੇ, ਮੋਤੀ ਰਾਮ ਮਹਿਰਾ ਅਤੇ ਭਾਈ ਹਿੰਮਤ ਸਿੰਘ ਜੀ ਦੀਆਂ ਯਾਦਗਾਰਾਂ ਸਥਾਪਿਤ ਕਰਨਾ, ਸ਼ਾਮਲਾਟ ਪੰਚਾਇਤੀ ਜ਼ਮੀਨ ਦੀ ਨਿਲਾਮੀ ਸਮੇਂ ਕਸ਼ਯਪ ਸਮਾਜ ਦੀ ਹਿੱਸੇਦਾਰੀ ਨਿਸ਼ਚਿਤ ਕਰਨ, ਬੱਚਿਆਂ ਦੇ ਬਣਦੇ ਪੱਛੜੀ ਜਾਤੀ ਦੇ ਸਰਟੀਫ਼ੀਕੇਟ ਜਿਸਦੀ ਮਿਆਦ ਉਮਰ-ਭਰ ਲਈ ਹੋਵੇ, ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਰਕੇਸ਼ ਕਸ਼ਯਪ ਜਰਨਲ ਸਕੱਤਰ, ਦਰਸ਼ਨ ਸਿੰਘ ਮਾਨੀ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਚੇਅਰਮੈਨ ਅਤੇ ਰਜਿੰਦਰ ਬਾਗਲ ਮੁੱਖ ਸਲਾਹਕਾਰ ਪ੍ਰਮੁੱਖ ਤੌਰ ਤੇ ਸ਼ਾਮਿਲ ਰਹੇ।