ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਜਲੰਧਰ ਵਾਸੀਆਂ ਦੀ ਪਹਿਲੀ ਪਸੰਦ ਬਣੀ 'ਆਪ'
ਵੱਖ-ਵੱਖ ਭਾਈਚਾਰਿਆਂ, ਸਿਆਸੀ ਪਾਰਟੀਆਂ ਦੇ ਆਗੂ ਅਤੇ ਲੋਕ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਹਮੇਸ਼ਾ ਕੰਮ ਕਰਦੀ ਰਹੇਗੀ- ਹਰਚੰਦ ਸਿੰਘ ਬਰਸਟ
ਜਲੰਧਰ, 5 ਮਈ 2023 : ਆਮ ਆਦਮੀ ਪਾਰਟੀ ਦੇ ਜਲੰਧਰ ਦੇ ਗੁਰੂ ਰਵਿਦਾਸ ਚੌਂਕ ਵਿਖੇ ਸਥਿਤ ਲੋਕ ਸਭਾ ਚੋਣ ਦਫਤਰ ਵਿੱਚ 'ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਬਸਪਾ ਦੇ ਸਮਰਥੱਕ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।
ਪਾਰਟੀ ਦਾ ਹਿੱਸਾ ਬਣੇ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਸ. ਬਰਸਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਮ ਲੋਕਾਂ ਦੀ ਪਾਰਟੀ ਵਿੱਚ ਹਮੇਸ਼ਾ ਉਨ੍ਹਾਂ ਦੇ ਮਾਣ-ਸਨਮਾਨ ਦਾ ਖਿਆਲ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਹੈ ਜਿਹੜੀ ਹਰ ਵਰਗ ਦੇ ਲੋਕਾਂ ਦੇ ਭਲੇ ਬਾਰੇ ਸੋਚਦੀ ਹੈ।
ਜ਼ਿਕਯੋਗ ਹੈ ਕਿ 'ਆਫ ਆਗੂ ਹਰਦਵਾਰੀ ਲਾਲ ਤੇ ਰਸ਼ਪਾਲ ਸਿੰਘ ਰਾਜੂ ਦੀ ਮਿਹਨਤ ਸਦਕਾ ਅੱਜ ਬਸਪਾ ਛੱਡ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ 'ਚ ਜਸਵਿੰਦਰ ਸਿੰਘ ਜੱਸੀ,ਬਾਬਾ ਚੀਮਾ, ਗੁਰਦੀਪ ਸਿੰਘ,ਗੁਰਮੁਖ ਸਿੰਘ,ਰਮਨ ਕੁਮਾਰ,ਪ੍ਰਭ ਦਿਆਲ, ਅਜੈ ਕੁਮਾਰ,ਮਨੋਜ ਕੁਮਾਰ, ਲਵਪ੍ਰੀਤ ਸਿੰਘ, ਰਕੇਸ਼ ਕੁਮਾਰ ਅਤੇ ਸਾਥੀ ਸ਼ਾਮਿਲ ਹਨ।
ਘੱਟ ਗਿਣਤੀ ਲੋਕ ਭਲਾਈ ਯੁਵਾ ਦਲ ਕਮਿਸ਼ਨ ਦੇ ਆਗੂ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
ਲੋਕ ਸਭਾ ਚੋਣ ਦਫਤਰ ਗੁਰੂ ਰਵਿਦਾਸ ਚੌਂਕ ਵਿਖੇ 'ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ 'ਘੱਟ ਗਿਣਤੀ ਲੋਕ ਭਲਾਈ ਯੁਵਾ ਦਲ' ਅਤੇ ਬਸਪਾ ਆਗੂਆਂ ਦਾ ਨਾਮ ਵੀ ਸ਼ਾਮਿਲ ਹੈ। ਸ਼ਾਮਿਲ ਹੋਏ ਸਭ ਆਗੂਆਂ ਅਤੇ ਸਾਥੀਆਂ ਦਾ ਕਹਿਣਾ ਸੀ ਕਿ ਰਵਾਇਤੀ ਪਾਰਟੀਆਂ ਨੇ ਕਦੇ ਵੀ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਪਰ 'ਆਪ ਹੀ ਇੱਕ ਐਸੀ ਪਾਰਟੀ ਹੈ ਜਿਸਨੇ ਸਦਾ ਗਰੀਬਾਂ-ਮਜ਼ਦੂਰਾਂ ਅਤੇ ਘੱਟ-ਗਿਣਤੀਆਂ ਦੇ ਭਲੇ ਲਈ ਸੋਚਿਆ ਅਤੇ ਨੀਤੀਆਂ ਘੜ੍ਹੀਆਂ।
ਦੱਸ ਦਈਏ ਕਿ ਉਪਰੋਕਤ ਆਗੂਆਂ ਅਤੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਪਿੱਛੇ ਰਸ਼ਪਾਲ ਸਿੰਘ ਰਾਜੂ,ਬਾਬਾ ਚੀਮਾ,ਹਰਦਵਾਰ ਲਾਲ ਯਾਦਵ ਅਤੇ ਅਮਰੀਕ ਬਾਗੜੀ ਦੀ ਸਖ਼ਤ ਮਿਹਨਤ ਹੈ। ਜਿਨ੍ਹਾਂ ਦੇ ਉੱਦਮਾਂ ਸਦਕਾ ਬਾਲ ਮੁਕੰਦ ਬਾਬਰਾ (ਜ਼ਿਲਾ ਸਕੱਤਰ ਬਸਪਾ),ਜਮੀਨ (ਉੱਪ-ਪ੍ਰਧਾਨ) ,ਵਰਿੰਦਰ ਕੁਮਾਰ ਤੋਤਾ, ਪਰਵੀਨ ਕੁਮਾਰ ਅਹੀਰ, ਕਾਸਿਮ, ਸਲੀਮ, ਮਤਲੂਬ, ਮੋਮਿਨ, ਸ਼ੇਰਦਿਨ, ਮੁਸਤਫ਼ਾ, ਅਹਿਮਦ, ਨਾਜ਼ਿਮ, ਰਾਜਕੁਮਾਰ, ਫ਼ਾਰੂਕ, ਤੁਸਾਦ, ਨਰਿੰਦਰ, ਆਬਿਦ, ਜੁੰਮਾ, ਜਿੰਤੇਂਦਰ, ਅਸ਼ਕੇ, ਓਵੇਸ, ਮੇਹਰਵਾਨ, ਕਾਦਿਰ ਖਾਨ ਅਤੇ ਅਨੇਕਾਂ ਹੋਰ ਸਾਥੀ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ।