ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਮੈਜਿਸਟਰੇਟ ਨੇ ਕਰਫਿਊ ਵਿੱਚ ਪਹਿਲਾਂ ਦਿੱਤੀਆਂ ਛੋਟਾਂ
'ਚ ਅੰਸ਼ਿਕ ਸੋਧ ਕਰਦੇ ਹੋਏ ਨਵੀਂਆਂ ਛੋਟਾਂ ਦੇਣ ਦੇ ਹੁਕਮ ਜਾਰੀ ਕੀਤੇ
ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ :
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਲਈ ਕੁਝ ਵਿਅਕਤੀਆਂ/ ਕੈਟਾਗਿਰੀਆਂ ਨੂੰ ਛੋਟ ਦਿੱਤੀ ਗਈ ਸੀ, ਇਹ ਛੋਟਾਂ ਦੇਣ ਦੇ ਸਾਰੇ ਪਿਛਲੇ ਹੁਕਮਾਂ ਨੂੰ ਵਿਚਾਰਦੇ ਹੋਏ ਹੇਠ ਲਿਖੇ ਅਨੁਸਾਰ ਅੰਸ਼ਿਕ ਸੋਧ ਨਾਲ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ।ਪਰ ਇਹ ਅਤੇ ਪਹਿਲੀਆਂ ਛੋਟਾਂ ਵਿੱਚੋ ਕੋਈ ਵੀ ਛੋਟਾਂ Containment Areas ਵਿੱਚ ਲਾਗੂ ਨਹੀ ਹੋਣਗੀਆਂ।
1. ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ,ਕਲੀਨਿਕ, ਨਰਸਿੰਗ ਹੋਮ, ਡਿਸਪੈਂਸਰੀਆਂ, ਆਯੂਰਵੈਦਿਕ ਤੇ ਹੋਮਿਓਪੈਥੀਕ ਡਿਸਪੈਂਸਰੀਆਂ ਤੇ ਕਲੀਨਿਕ, ਪਸ਼ੂ ਹਸਪਤਾਲ 24 ਘੰਟੇ ਖੁੱਲੇ ਰਹਿਣਗੇ।
2. ਹਾਈਵੇ ਤੇ ਸਥਿਤ ਪੈਟਰੋਲ ਅਤੇ ਡੀਜਲ ਪੰਪ 24 ਘੰਟੇ ਖੁੱਲੇ ਰਹਿ ਸਕਦੇ ਹਨ।
3. ਮਿਊਸਪਲ ਹਦੂਦ ਤੋ ਬਾਹਰ ਹਾਈਵੇ ਉਪਰ ਸਥਿਤ ਢਾਬੇ ਖੁੱਲੇ ਰੱਖੇ ਜਾ ਸਕਦੇ ਹਨ, ਪਰ ਉਥੇ ਬੈਠਕੇ ਖਾਣ ਪੀਣ ਦੀ ਇਜਾਜਤ ਨਹੀ ਹੋਵੇਗੀ, ਕੇਵਲ ਉਥੋ ਖਾਣ ਪੀਣ ਦੀਆਂ ਵਸਤਾਂ ਨੂੰ Pack (Take Away) ਕਰਵਾ ਕੇ ਲਿਜਾਇਆ ਜਾ ਸਕਦਾ ਹੈ।
4. ਨਿਮਨ ਦਰਜ ਦੁਕਾਨਾਂ(Vendors) ਆਦਿ ਸਵੇਰੇ 07.00 ਵਜੇ ਤੋ 11.00 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ:-
ੳ) ਦੁੱਧ ਦੀਆਂ ਡੇਅਰੀਆਂ/ਦੁਕਾਨਾਂ, ਸਬਜੀਆਂ, ਫਲਾਂ ਦੀਆਂ ਦੁਕਾਨਾਂ,ਪ੍ਰਚੂਨ ਕਰਿਆਨੇ ਦੀਆਂ ਦੁਕਾਨਾਂ, ਆਟਾ ਚੱਕੀਆਂ, ਮਠਿਆਈ ਦੀਆਂ ਦੁਕਾਨਾਂ, ਬੇਕਰੀ, ਅੰਡਾ ਅਤੇ ਮੀਟ ਦੀਆਂ ਦੁਕਾਨਾਂ, ਸੀਮਿੰਟ ਸਟੌਰ, ਰੇਤਾ ਬਜਰੀ ਦੀਆਂ ਦੁਕਾਨਾਂ, ਹਾਰਡਵੇਅਰ, ਸਰੀਆ, ਸ਼ਟਰਿੰਗ ਸਟੋਰ, ਸੈਨੀਟਰੀ ਦੀਆਂ ਦੁਕਾਨਾਂ ਆਦਿ।
ਅ) ਖੇਤੀਬਾੜੀ ਨਾਲ ਸਬੰਧਤ ਸਪੇਅਰ ਪਾਰਟ ਦੀਆਂ ਦੁਕਾਨਾਂ/ਵਰਕਸ਼ਾਪਾਂ।
ੲ) ਮੈਡੀਕਲ ਸਟੋਰ ਸਵੇਰੇ 07.00 ਵਜੇ ਤੋਂ ਸਵੇਰੇ 11.00 ਤੱਕ ਖੁਲੇ ਰਹਿ ਸਕਦੇ ਹਨ, ਉਸੇ ਤੋਂ ਬਾਅਦ ਕੇਵਲ ਹੋਮ ਡਲੀਵਰੀ ਕਰਨ ਦੀ ਪ੍ਰਵਾਨਗੀ ਹੋਵੇਗੀ।
ਸ) ਕੀਟਨਾਸ਼ਕ ਦਵਾਈਆਂ, ਬੀਜ, ਖਾਦ ਕੈਟਲਫੀਡ ਆਦਿ ਜਰੂਰੀ ਵਸਤਾਂ ਸਹਿਕਾਰੀ ਸਭਾਵਾਂ ਅਤੇ ਦੁਕਾਨਾਂ ਰਾਂਹੀ ਇਸੇ ਸਮੇਂ ਦੌਰਾਨ ਹੀ ਸਪਲਾਈ ਹੋਣਗੀਆਂ।
ਹ) ਜਿਲ੍ਹੇ ਦੀਆਂ ਸਾਰੀਆਂ ਗੈਸ ਏਜੰਸੀਆਂ ਇਸੇ ਸਮੇਂ ਦੌਰਾਨ ਖੁਲੀਆਂ ਰਹਿਣਗੀਆਂ ਪਰ ਗੈਸ ਸਿਲੰਡਰਾਂ ਦੀ ਘਰ ਘਰ ਪਹੁੰਚ ਆਮ ਵਾਂਗ ਕੀਤੀ ਜਾ ਸਕਦੀ ਹੈ।
ਕ) ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਕੁਲਰ, ਏ.ਸੀ, ਪੱਖੇ ਆਦਿ ਨੂੰ ਰਿਪੇਅਰ ਕਰਨ ਦੀਆਂ ਦੁਕਾਨਾਂ ਅਤੇ ਪਾਣੀ ਦੀ ਸਮੱਸਿਆ ਨੂੰ ਵਿਚਾਰਦੇ ਹੋਏ ਪਲੰਬਰਾਂ ਦੀਆਂ ਦਕਾਨਾਂ ਵੀ ਇਸ ਸਮੇਂ ਦੋਰਾਨ ਖੁਲੀਆ ਰਹਿ ਸਕਦੀਆਂ ਹਨ।
ਖ) ਜਿਲ੍ਹੇ ਦੇ ਸ਼ਹਿਰੀ ਖੇਤਰ ਅੰਦਰ ਉਸਾਰੀ ਦੇ ਕੰਮ ਜੋ ਕਰਫਿਊ ਦੀ ਤਾਰੀਕ ਮਿਤੀ 23/3/2020 ਤੋਂ ਪਹਿਲਾਂ ਚੱਲ ਰਹੇ ਸਨ, ਨੂੰ ਚਲਾਇਆ ਜਾ ਸਕੇਗਾ। ਇਸ ਵਿੱਚ ਵਪਾਰਕ ਅਤੇ ਰਿਹਾਇਸ਼ੀ ਉਸਾਰੀ ਦੋਨੋ ਸ਼ਾਮਲ ਹੋਣਗੇ। ਪੇਡੂ ਖੇਤਰਾਂ ਵਿੱਚ ਉਸਾਰੀ ਤੇ ਕਿਸੇ ਕਿਸਮ ਦੀ ਕੋਈ ਰੋਕ ਨਹੀ ਹੋਵੇਗੀ।
ਗ) ਸਰਕਾਰੀ ਜਾਂ ਅਰਧ ਸਰਕਾਰੀ ਉਸਾਰੀ, ਸੜਕ ਦੀ ਮੁਰਮੰਤ, ਜਲ ਸਪਲਾਈ ਦਾ ਕੰਮ, ਸੀਵਰੇਜ, ਰੇਲਵੇ,ਪੁੱਲਾਂ ਦੀ ਮੁਰੰਮਤ,ਬਿਜਲੀ ਦੀ ਨਿਰਵਿਘਨ ਸਪਲਾਈ ਜਾਂ ਹੋਰ ਤਰਾਂ ਦਾ Public infrastructure ਦੇ ਮੁਰੰਮਤ ਦਾ ਕੰਮ ਘੱਟ ਤੋ ਘੱਟ ਲੇਬਰ ਰਾਂਹੀ ਕੋਵਿਡ-19 ਦੇ ਪ੍ਰੋਟੋਕਾਲ ਅਨੁਸਾਰ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਦੇਖ-ਰੇਖ ਅਧੀਨ ਕਰਵਾਇਆ ਜਾ ਸਕੇਗਾ। ਕੋਵਿਡ 19 ਦੀਆਂ ਗਾਇਡਲਾਇਨਜ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਘ) ਜ਼ਿਲੇ ਅੰਦਰ ਸਾਰੇ ਰਾਸ਼ਨ ਦੇ ਡਿਪੂਆਂ ਤੇ ਰਾਸ਼ਨ ਦਾ ਵਿਤਰਣ ਸਵੇਰੇ 7.00 ਵਜ਼ੇ ਤੋ ਸਵੇਰੇ 11.00 ਵਜ਼ੇ ਤੱਕ ਕੀਤਾ ਜਾ ਸਕੇਗਾ।
5. ਨਿਮਨ ਦਰਜ ਨੂੰ ਖੋਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ:-
ੳ) ਜਿਲ੍ਹੇ ਅੰਦਰ ਸਾਰੇ ਸ਼ਹਿਰਾਂ ਦੇ ਸਾਰੇ ਮੇਨ ਬਾਜ਼ਾਰ ਅਤੇ ਸ਼ਾਪਿੰਗ ਕੰਪਲੈਕਸ, ਮਾਲ ਅਤੇ ਸਿਨੇਮਾ ਘਰ ਬੰਦ ਰਹਿਣਗੇ।
ਅ) ਸਮੂਹ ਸ਼ਰਾਬ ਦੇ ਠੇਕੇ(ਅੰਗਰੇਜੀ ਅਤੇ ਦੇਸੀ) ਅਤੇ ਅਹਾਤੇ ਬੰਦ ਰਹਿਣਗੇ।
ੲ) ਸੈਲੂਨ, ਬਿਊਟੀ ਪਾਰਲਰ, ਹੇਅਰ ਕਟਿੰਗ ਦੀਆਂ ਦੁਕਾਨਾਂ, ਮਸਾਜ ਸੈਂਟਰ, ਸਪਾਅ ਸੈਂਟਰ ਆਦਿ ਬੰਦ ਰਹਿਣਗੇ।
6. ਜਿਹੜੇ ਵਪਾਰਕ ਸਥਾਨ ਖੋਲੇ ਜਾਣੇ ਹਨ ਅਤੇ ਉਸਾਰੀ ਵਾਲੀਆਂ ਥਾਵਾਂ ਤੇ ਹੇਠ ਲਿਖੀਆਂ ਸ਼ਰਤਾਂ ਲਾਜਮੀ ਹੋਣਗੀਆਂ:-
ੳ) ਦੁਕਾਨਾਂ/ਵਪਾਰਕ ਸਥਾਨ ਤੋ ਸਵੇਰੇ 7.00 ਵਜੇ ਤੋ ਸਵੇਰੇ 11.00 ਵਜ਼ੇ ਤੱਕ ਖਰੀਦਦਾਰੀ ਕਰਦੇ ਸਮੇ ਵਾਹਨ ਦੀ ਵਰਤੋ ਕਰਨਾ ਵਰਜਿਤ ਹੋਵੇਗਾ। ਇਕ ਪਰਿਵਾਰ ਵਿੱਚੋ ਇਕ ਹੀ ਵਿਅਕਤੀ ਇਹਨਾਂ ਦੁਕਾਨਾਂ ਤੋਂ ਖਰੀਦ ਲਈ ਘਰ ਤੋਂ ਬਾਹਰ ਆ ਸਕਦਾ ਹੇ।
ਅ) ਜਿਹੜੇ ਵਪਾਰਕ ਸਥਾਨ/ਦੁਕਾਨਾਂ ਨੂੰ ਖੋਲਿਆ ਜਾਵੇਗਾ ਉਥੇ ਹਰ ਇੱਕ ਆਉਣ ਵਾਲੇ ਵਿਅਕਤੀ ਦਾ ਮੁਕੰਮਲ ਰਿਕਾਰਡ (ਨਾਮ,ਪਤਾ ਅਤੇ ਮੋਬਾਇਲ ਨੰਬਰ) Visitor Book/ Log Book
ਵਿੱਚ ਦਰਜ ਕੀਤਾ ਜਾਣਾ ਲਾਜਮੀ ਹੋਵੇਗਾ
ੲ) ਜੋ ਦੁਕਾਨਦਾਰ ਆਪਣੇ ਵਪਾਰਕ ਸਥਾਨ ਤੇ ਏਅਰ ਕੰਡੀਸ਼ਨ ਦੀ ਵਰਤੋਂ ਕਰਨਗੇ ਉਹਨਾਂ ਲਈ ਅਗਜਾਸਟ ਫੈਨ ਦੀ ਵਰਤੋਂ ਲਾਜਮੀ ਹੋਵੇਗੀ।
ਸ) ਸਮਾਨ ਦੀ ਵਿਕਰੀ ਵਿਰੁੱਧ ਜੋ ਰਕਮ ਗ੍ਰਾਹਕ ਤੋ ਵਾਸੂਲੀ ਜਾਣੀ ਹੈ,ਉਸ ਨੂੰ ਕੈਸ਼ ਲੈਸ ਤਰੀਕੇ ਨਾਲ ਜਿਵੇ ਕਿ Paytm, Google pay, Bharat pay nkfd Bkb Digital Transaction
ਨੂੰ ਤਰਜੀਹ ਦਿੱਤੀ ਜਾਵੇ।
ਹ) ਜੋ ਦੁਕਾਨਾਂ/ਵਪਾਰਕ ਸਥਾਨਾਂ/ਢਾਬਿਆਂ ਆਦਿ ਨੂੰ ਖੋਲ੍ਹਿਆਂ ਗਿਆ ਹੈ ਵਿੱਚ ਕੋਵਿਡ-19 ਸਬੰਧੀ ਸਮੇਂ ਸਮੇਂ ਤੇ ਜਾਰੀ ਗਾਈਡ ਲਾਇਨਜ਼/ਐਡਵਾਈਜ਼ਰੀਜ਼ ਦੀ ਇੰਨ ਬਿੰਨ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਜਨਤਕ ਥਾਵਾਂ ਤੇ ਮਾਸਕ ਦੀ ਵਰਤੋ ਕਰਨੀ ਜਰੂਰੀ ਹੈ, ਹੱਥਾਂ ਦੀ ਸਫਾਈ ਲਈ ਸੈਨੀਟਾਈਜ਼ਰ ਆਦਿ ਦੀ ਵਰਤੋਂ ਕੀਤੀ ਜਾਵੇ, ਸੋਸ਼ਲ ਡਿਸਟੇਂਸ ਲਈ ਇੱਕ ਦੂਜੇ ਤੋਂ 1.5 ਤੋਂ 2 ਮੀਟਰ ਦੀ ਦੂਰੀ ਬਣਾਕੇ ਰੱਖੀ ਜਾਵੇ।ਹਰ ਦੁਕਾਨ/ ਉਸਾਰੀ ਦੇ ਸਥਾਨ ਦੇ ਬਾਹਰ ਹੱਥ ਧੋਣ ਲਈ ਸਾਬਣ ਅਤੇ ਪਾਣੀ ਦਾ ਖਾਸ ਪ੍ਰਬੰਧ ਹੋਵੇ।
ਜਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਕੋਵਿਡ ਦੀ ਬਿਮਾਰੀ ਨੂੰ ਰੋੋਕਣ ਲਈ ਜੇਕਰ ਉਕਤ ਦੁਕਾਨਾਂ / ਵਪਾਰਕ ਅਦਾਰਿਆਂ ਨੂੰ ਵੱਖ ਵੱਖ ਸਮੇਂ/ ਦਿਨਾਂ ਅਨੁਸਾਰ ਆਮ ਲੋੋਕਾਂ ਦੀ ਸਹੂਲਤ ਅਨੁਸਾਰ ਖੁਲਵਾਉਣਾ ਜਾਂ ਬੰਦ ਕਰਵਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਲਈ ਅਧਿਕਾਰਿਤ ਕੀਤਾ ਗਿਆ ਹੈ।