ਕਿਹਾ ਮਸੰਦ ਬਣੇ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਠਨ ਅਜ਼ਾਦ ਕਰਵਾਂਉਣ ਦਾ ਸਮਾਂ ਆ ਗਿਆ
ਸਾਂਝਾ ਫਰੰਟ ਸਿੱਖ ਕੌਮ ਦੇ ਹਿਤਾਂ ਲਈ ਬਣਾਇਆ ਜਾਵੇਗਾ - ਰਵੀਇੰਦਰ ਸਿੰਘ
ਬਾਦਲਾਂ ਨੇ ਸੌਦਾ-ਸਾਧ ਅੱਗੇ ਗੋਡੇ ਟੇਕਦਿਆਂ ਵੋਟਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ - ਰਵੀਇੰਦਰ ਸਿੰਘ
ਚੰਡੀਗੜ 08 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਉਨਾ ਨੂੰ ਹਿਮਾਇਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹਮ-ਖਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਬਾਦਲਾਂ ਤੋਂ ਸਿੱਖ ਕੌਮ ਦੇ ਮੁਕੱਦਸ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਜ਼ਾਦ ਕਰਵਾਉਣ ਉਪਰੰਤ ਸਿੱਖ ਕੌਮ ਨੂੰ ਸਮਰਪਿਤ ਕੀਤੇ ਜਾਣਗੇ । ਸ ਰਵੀਇੰਦਰ ਸਿੰਘ ਨੇ ਜਾਰੀ ਬਿਆਨ ਚ ਸੁਖਦੇਵ ਸਿੰਘ ਢੀਂਡਸਾ ਨੂੰ ਮੁਬਾਕਬਾਦ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1978 ਤੋਂ ਪਾਰਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਜੋ ਹੁਣ ਤੱਕ ਜਾਰੀ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਬਾਦਲ ਵਰਗੇ ਮਸੰਦਾਂ ਪਾਸੋਂ ਗੁਰੂ ਘਰ ਤੇ ਸਿੱਖਾਂ ਦੀ ਮਿੰਨੀ ਸੰਸਦ ਸ਼ੋ੍ਰਮਣੀ ਕਮੇਟੀ ਮੁਕਤ ਕਰਵਾਉਣੀ ਜਰੂਰੀ ਹੈ, ਜਿਨਾਂ ਇਸ ਨੂੰ ਘੱਪਲਿਆਂ ਦਾ ਸਥਾਨ ਬਣਾ ਦਿੱਤਾ ਹੈ । ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਰ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸਾਂਝਾ ਮਹਾਜ ਬਣਾਇਆ ਜਾਵੇਗਾ ਤੇ ਸਮੂਹ ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਸਿੱਖ ਮੱਸਲਿਆਂ ਲਈ ਘੋਲ ਕੀਤਾ ਜਾਵੇਗਾ। ਉਨਾ ਦੋਸ਼ ਲਾਇਆ ਕਿ ਬਾਦਲਾਂ ਗੁਰਧਾਮ ਵੀ ਨਹੀ ਬਖਸ਼ੇ ਸਗੋ ਦੋਹਾਂ ਹੱਥਾਂ ਨਾਲ ਲੁੱਟ ਕੀਤੀ ਗਈ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਸਰਕਰ ਸਮੇਂ ਹੋਈ, ਦੋ ਸਿੱਖ ਨੌਜੁਆਨ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਪਰ ਬਾਦਲਾਂ ਇਨਸਾਫ ਦੀ ਥਾਂ ਵੋਟਾਂ ਖਾਤਰ ਸੌਦਾ-ਸਾਧ ਰਾਮ ਰਹੀਮ ਅੱਗੇ ਗੋਡੇ ਟੇਕਦਿਆਂ , ਉਸ ਨੂੰ ਬਿਨਾ ਪੇਸ਼ੀ ਦੇ , ਜੱਥੇਦਾਰਾਂ ਤੋ ਮਾਫੀ ਦਵਾਈ ਗਈ। ਸ. ਰਵੀਇੰਦਰ ਸਿੰਘ ਮੁਤਾਬਕ ਹੈਰਾਨੀ ਤਾਂ ਇਹ ਹੈ ਕਿ ਸੌਦਾ-ਸਾਧ ਲਈ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਚੰਡੀਗੜ ਸਰਕਾਰੀ ਕੋਠੀ ਸੱਦੇ ਗਏ ,ਜੋ ਸਿੱਖ ਇਤਹਾਸ ਚ ਪਹਿਲੀ ਵਾਰ ਹੋਇਆ । ਸ ਰਵੀਇਦੰਰ ਸਿੰਘ ਨੇ ਕਿਹਾ ਕਿ ਜੇਕਰ ਹੁਣ ਸਿੱਟ ਨੇ ਸੌਦਾ ਸਾਧ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਨਾਮਜ਼ਦ ਕੀਤਾ ਹੈ ਤਾਂ ਬਾਦਲਾਂ ਆਪਣੀ ਹਕੂਮਤ ਸਮੇ ਕਿਉ ਘੇਸ ਮਾਰ ਛੱਡੀ ? ਰਵੀਇੰਦਰ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਸਮੂਹ ਪੰਥਕ ਸੰਗਠਨਾਂ ਨੂੰ ਨਾਲ ਲੈ ਕੇ ਸਾਂਝਾ ਫਰੰਟ ਸਿੱਖ ਕੌਮ ਦੇ ਹਿੱਤਾਂ ਲਈ ਬਣਾਇਆ ਜਾਵੇਗਾ। ਸ ਰਵੀਇੰਦਰ ਸਿੰਘ ਨੇ ਨਿਧੱੜਕ ਸਿੰਘ ਬਰਾੜ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਉਣ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋ ਬਣਾਏ ਗਏ ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਫੈਸਲੇ ਦਾ ਸਵਾਗਤ ਕੀਤਾ। ਉਨਾ ਬਾਦਲ ਦਲ ਚ ਬੈਠੇ ਹੋਰ ਅਕਾਲੀ ਨੇਤਾਵਾਂ ਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਦਲ ਪਰਵਾਰ ਤੋਂ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੂੰ ਅਜਾਦ ਕਰਾਉਣ ਲਈ ਅੱਗੇ ਆਉਣ ।