ਮਿਤੀ 24.05.2020 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਆਨਲਾਇਨ ਕੁਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ । ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ, ਜਿਵੇਂ ਕਿ ਪਨੀਰ, ਹਰੀਆਂ ਸਬਜੀ, ਸਨੈਕਸ, ਪਕੌੜੇ ਅਤੇ ਬਰੈਡ ਰੋਲ ਆਦਿ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਖਾਣੇ ਲਈ ਭੋਜਨ ਤਿਆਰ ਕਰਨ ਦੀ ਕਲਾ ਇੱਕ ਵਿਗਿਆਨਕ ਕਰਾਫਟ ਹੈ, ਲਾਕਡਾਊਨ ਦੇ ਦਿਨਾਂ ਵਿੱਚ ਬੱਚੇ ਇਸ ਨੂੰ ਬੱਚੇ ਬੜੀ ਹੀ ਦਿਲਚਸਪੀ ਨਾਲ ਸਿੱਖ ਰਹੇ ਹਨ ਅਤੇ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਬਾਹਰਲਾ ਬਣਿਆ ਰੈਡਮੀਮੇਡ ਖਾਣਾ ਖਾਣ ਦੀ ਬਜਾਏ ਘਰ ਦਾ ਬਣੇ ਤਾਜਾ ਅਤੇ ਸਿਹਤਮੰਦ ਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਬੱਚਿਆਂ ਅੰਦਰ ਵੱਖਰੇ ਗੁਣ ਪੈਦਾ ਹੁੰਦੇ ਹਨ ਅਤੇ ਅੱਗ ਕੇ ਕਿ ਪਰਿਵਾਰਕ ਜੀਵਨ ਦੀ ਮੁੱਢਲੀ ਜਾਂਚ ਸਿੱਖਦੇ ਹਨ।