ਅਮੈਰੀਕਨ ਅਕੈਡਮੀ ਆਫ ਯੋਗਾ ਐਂਡ ਮੈਡੀਟੇਸ਼ਨ ਦੁਆਰਾ ਭਾਰਤ ਨੂੰ ਕੀਤੀ ਜਾਵੇਗੀ ਵੈਂਟੀਲੇਟਰਾਂ ਦੀ ਸਪਲਾਈ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੂਨ 2021
ਅਮਰੀਕਾ ਵਿੱਚ ਯੋਗਾ ਐਂਡ ਮੈਡੀਟੇਸ਼ਨ ਸੰਗਠਨ ਨੇ ਕੋਵਿਡ -19 ਮਹਾਂਮਾਰੀ ਦੌਰਾਨ ਵੈਂਟੀਲੇਟਰਾਂ ਦੀ ਸਪਲਾਈ ਕਰਕੇ ਭਾਰਤ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ। ਇਸ ਅਮਰੀਕੀ ਅਕੈਡਮੀ ਫਾਰ ਯੋਗਾ ਐਂਡ ਮੈਡੀਟੇਸ਼ਨ (ਏ ਏ ਵਾਈ ਐੱਮ ) ਨੇ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਜਸ਼ਨਾਂ ਦੌਰਾਨ ਇਹ ਐਲਾਨ ਕੀਤਾ, ਜਿਸ ਵਿੱਚ ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀ ਸ਼ਿਰਕਤ ਕੀਤੀ ਸੀ।ਏ ਏ ਵਾਈ ਐਮ ਦੇ ਚੇਅਰਮੈਨ ਡਾ. ਇੰਦਰਨੀਲ ਬਾਸੂ-ਰੇ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ ਇਸ ਲਈ ਸੰਸਥਾ ਦੁਆਰਾ ਵੈਂਟੀਲੇਟਰਾਂ ਨਾਲ ਭਾਰਤ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਇਸਦੇ ਇਲਾਵਾ ਏ ਏ ਵਾਈ ਐੱਮ ਦੇ ਉਪ-ਚੇਅਰਮੈਨ, ਡਾ. ਅਮਿਤ ਚਕਰਬੋਰਤੀ ਨੇ ਯੋਗਾ ਕੋਨ ਯੂ ਐਸ ਏ 2021 ਵਰਚੂਅਲ ਕਾਨਫਰੰਸ ਵਿੱਚ ਕਿਹਾ ਕਿ ਡੈਲਟਾ ਵਾਇਰਸ ਦੀ ਘਾਤਕ ਸਥਿਤੀ ਨੂੰ ਵੇਖਦੇ ਹੋਏ, ਵੈਂਟੀਲੇਟਰਾਂ ਦੀ ਵਧੇਰੇ ਜ਼ਰੂਰਤ ਹੈ। ਇਸ ਯੋਗਾ ਪ੍ਰੋਗਰਾਮ ਦਾ ਉਦਘਾਟਨ ਵਿਸ਼ਵ ਦੀ ਸਭ ਤੋਂ ਵੱਡੇ ਯੋਗਾ ਯੂਨੀਵਰਸਿਟੀ ਅਤੇ ਹਸਪਤਾਲ ਐਸ ਵੀ ਵਾਈ ਏ ਐਸ ਏ ਦੇ ਵਾਈਸ-ਚਾਂਸਲਰ ਡਾ. ਐਚ ਆਰ ਨਾਗੇਂਦਰ ਦੁਆਰਾ ਦੀਵੇ ਦੀ ਰੋਸ਼ਨੀ ਜਗ੍ਹਾ ਕੇ ਕੀਤਾ ਗਿਆ।ਮੁਰਲੀਧਰਨ ਨੇ ਕਿਹਾ ਕਿ ਦੁਨੀਆ ਨੂੰ ਸਕਾਰਾਤਮਕ ਰਹਿਣ ਅਤੇ ਮਜ਼ਬੂਤ ਮਨ ਦੇ ਸਿਹਤਮੰਦ ਸਰੀਰ ਲਈ ਯੋਗ ਦੀ ਜ਼ਰੂਰਤ ਹੈ। ਇਸ ਮੌਕੇ ਹੋਈ ਕਾਨਫ਼ਰੰਸ ਨੂੰ ਲੇਖਕ ਦੀਪਕ ਚੋਪੜਾ, ਡੇਵਿਡ ਫਰੌਲੀ, ਅਤੇ ਅੇਲੀਸਾ ਵਰਸਲ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਯੋਗਾ ਥੈਰੇਪਿਸਟਸ (ਆਈ.ਏ ਵਾਈ.ਟੀ.) ਦੇ ਸੀ ਈ ਓ ਨੇ ਵੀ ਸੰਬੋਧਨ ਕੀਤਾ।