ਲਾਭਪਾਤਰੀਆਂ ਨੂੰ 5 ਕਿੱਲੋ ਕਣਕ ਪ੍ਰਤੀ ਮੈਂਬਰ ਪ੍ਰਤੀ ਮਹੀਨਾ, 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਮੁਹੱਈਆ ਕਰਵਾਈ ਗਈ
ਐਸ.ਏ.ਐੱਸ. ਨਗਰ, 25 ਮਈ 2020: ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਲਾਭ ਪ੍ਰਦਾਨ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਕੀਮ ਅਨੁਸਾਰ ਰਜਿਸਟਰਡ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਕਿੱਲੋ 5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਵਿੱਚ ਹੁਣ ਤੱਕ 52000 ਪਰਿਵਾਰ ਲਾਭ ਪ੍ਰਾਪਤ ਕਰ ਚੁੱਕੇ ਹਨ। ਵਿਭਾਗੀ ਟੀਮਾਂ ਰਾਸ਼ਨ ਦੀ ਵੰਡ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ।
ਅੱਜ, ਪਿੰਡ ਗੁਲਾਬਗੜ, ਈਸਾਪੁਰ, ਮੁਬਾਰਕਪੁਰ, ਮੀਰਪੁਰ, ਡੰਡਰਾਲਾ, ਬੱਲੋਪੁਰ, ਸਿਓਲੀ, ਭਗਵਾਸੀ, ਦੱਪਰ, ਤਸਾਂਬਲੀ, ਲਾਲੜੂ ਅਰਬਨ, ਭਬਾਤ (ਸਾਰੇ ਡੇਰਾਬਾਸੀ ਬਲਾਕ ਵਿਚ), ਜ਼ੀਰਕਪੁਰ, ਬੰਡਾਲਾ ਰੋਡ ਖਰੜ, ਮੁੰਡੀ ਖਾਰੜ, ਕਾਲੜਾ ਰੋਡ ਖਰੜ, ਖਿਜਰਾਬਾਦ, ਬਲਾਕ ਕੁਰਾਲੀ ਵਿਚ ਕੁਰਾਲੀ ਅਰਬਨ, ਮਨੌਲੀ ਸੂਰਤ, ਨਡਿਆਲੀ, ਬਲੌਂਗੀ, ਮੱਛਲੀ ਕਲਾਂ, ਰਾਏਪੁਰ ਕਲਾਂ, ਬੈਰਮਪੁਰ, ਚੂਡੀਆਲਾ ਅਤੇ ਮੁਹਾਲੀ ਬਲਾਕ ਵਿਚ ਲਖਨੌਰ ਵਿਖੇ ਰਾਸ਼ਨ ਵੰਡਿਆ ਗਿਆ ਅਤੇ ਲਗਭਗ 5000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ।