ਅਸ਼ੋਕ ਵਰਮਾ
ਮਾਨਸਾ, 3 ਮਈ 2020 - ਬਠਿੰਡਾ ਰੇਂਜ ਦੇ ਆਈ ਜੀ ਅਰੁਣ ਕੁਮਾਰ ਮਿੱਤਲ ਨੇ ਮਾਨਸਾ ਵਿਖੇ ਨਾਕਾ ਭਾਈਦੇਸਾ, ਨਾਕਾ ਕੈਂਚੀਆ ਠੂਠਿਆਂ ਵਾਲੀ ਅਤੇ ਨਾਕਾ ਭੀਖੀ ਵਿਖੇ ਇੱਕ ਇੱਕ ਵੱਡੀ ਛਾਂਦਾਰ ਛੱਤਰੀ, ਫਰਾਟਾ ਪੱਖਾ, ਚਾਹ ਲਈ ਥਰਮਸ ਬੋਤਲ, ਠੰਢੇ ਪਾਣੀ ਲਈ ਬੋਤਲ, ਮਲਟੀਵਿਟਾਮਿਨ ਗੋਲੀਆਂ ਅਤੇ ਓਡੋਮਾਸ ਵਗੈਰਾ ਵੰਡਿਆ ਅਤੇ ਮੁਲਾਜਮਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਹ ਸਮਾਨ ਜਿਲਾ ਮਾਨਸਾ ਅੰਦਰ ਪੈਂਦੇ ਸਾਰੇ ਇੰਟਰਸਟੇਟ ਅਤੇ ਇੰਟਰ ਡਿ੍ਰਸਟਰਿਕ ਨਾਕਿਆ ਤੇ ਤਾਇਨਾਤ ਕਰਮਚਾਰੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਆਈ.ਜੀ. ਅਤੇ ਐਸ.ਐਸ.ਪੀ. ਮਾਨਸਾ ਨੇ ਮੁਲਾਜਮਾਂ ਦੀਆ ਦੁੱਖ ਤਕਲੀਫਾਂ ਸੁਣੀਆਂ ਅਤੇ ਉਹਨਾਂ ਦਾ ਮੌਕੇ ਤੇ ਪਰ ਹੀ ਹੱਲ ਕੀਤਾ ।
ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਗਰਮੀ ਦੀ ਤਪਸ਼ ਅਤੇ ਮੀਂਹ ਹਨੇਰੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਨ ਡਿਊਟੀ ਤੇ ਨਾਕਾ ਪੁਆਇੰਟਾਂ ਤੇ ਪਹਿਲਾਂ ਹੀ ਟੈਂਟ ਲਗਵਾ ਕੇ ਪੀਣ ਵਾਲੇ ਪਾਣੀ, ਹੈਂਡਸੈਨੀਟਾਈਜਰ, ਕੁਰਸੀਆ, ਬਿਜਲੀ ਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਰਮਚਾਰੀਆਂ ਲਈ ਮੈਡੀਕਲ ਦਵਾਈਆ ਮੁਹੱਈਆ ਕੀਤੀਆ ਗਈਆ ਹਨ ਅਤੇ ਉਹਨਾ ਨੂੰ ਸਮੇਂ ਸਮੇਂ ਸਿਰ ਫਲ ਫਰੂਟ ਵੰਡ ਕੇ ਉਹਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦਿਨ-ਰਾਤ ਡਿਊਟੀ ਦੇ ਮੱਦੇਨਜਰ ਕਰਮਚਾਰੀਆਂ ਨੂੰ ਕੋਈ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਰਫਿਊ ਦੀ ਪਾਲਣਾ ਸਬੰਧੀ ਡਿਊਟੀ ਨਿਭਾ ਰਹੀ ਹੇ ਜਿਸ ਲਹੀ ਇਹ ਪਹਿਲਕਦਮੀ ਕੀਤੀ ਗਈ ਹੈ।