ਦੋ ਵਿੰਡ ਟਾਵਰ ਜਿਨ੍ਹਾਂ ਦੀ ਉਚਾਈ 35 ਮੀਟਰ ਪ੍ਰਤੀ ਟਾਵਰ ਹੈ ਨੂੰ ਆਧੁਨਿਕ ਸਲਿੱਪ ਫੌਰਮਿੰਗ ਤਕਨੀਕ ਦੇ ਨਾਲ ਕੀਤਾ ਸਥਾਪਤ
ਹਰੀਸ਼ ਕਾਲੜਾ
ਰੂਪਨਗਰ, 11 ਮਈ 2020: ਆਈ.ਆਈ.ਟੀ. ਰੋਪੜ ਵਲੋਂ ਦੋ ਵਿੰਡ ਟਾਵਰ (ਜਿਸ ਦੀ ਉਚਾਈ 35 ਮੀਟਰ ਪ੍ਰਤੀ ਟਾਵਰ ਹੈ) ਨੂੰ ਇੱਕ ਆਧੁਨਿਕ ਤਕਨੀਕ ਦੇ ਨਾਲ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਤਕਨੀਕ ਨੂੰ ਸਲਿੱਪ ਫੌਰਮਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਨਾਲ ਹਰਗੋਬਿੰਦ ਖੁਰਾਨਾ ਅਕਾਦਮਿਕ ਬਲਾਕ ਦਾ ਗਤੀਸ਼ੀਲ ਅਤੇ ਸੁਰੱਖਿਅਤ ਨਿਰਮਾਣ ਜ਼ਾਰੀ ਹੈ। ਬਲਾਕ ਆਕਰਸ਼ਕ ਆਰਕੀਟੈਕਚਰਲ, ਇੰਜੀਨੀਅਰਿੰਗ, ਅਤੇ ਉਸਾਰੀ ਨਵੀਨਤਾ ਤੇ ਅਭਿਆਸ ਨਾਲ ਬਿਲਡਿੰਗ ਨੂੰ ਸਟੀਕ ਰੂਪ ਵਿਚ ਤਿਆਰ ਕੀਤਾ ਗਿਆ ਹੈ।
ਸਲਿੱਪ ਫੌਰਮਿੰਗ ਤਕਨੀਕ ਦੇ ਨਾਲ 35 ਮੀਟਰ ਦੇ ਦੋ ਵਿੰਡ ਟਾਵਰਾਂ ਦਾ ਨਿਰਮਾਣ ਜਿਸ ਵਿਚ ਕੰਕਰੀਟ ਦੀ ਨਿਰਵਿਘਨ ਕਾਸਟਿੰਗ ਨਿਰੰਤਰ ਸ਼ਟਰਿੰਗ ਦੇ ਨਾਲ ਚੱਲ ਰਹੀ ਹੈ, ਸੰਬੰਧਿਤ ਅਧਿਕਾਰੀਆਂ ਤੋਂ ਲੋੜੀਂਦਾ ਪ੍ਰਵਾਨਗੀ ਮਿਲਣ ਤੋਂ ਬਾਅਦ 25 ਅਪ੍ਰੈਲ ਨੂੰ ਪਹਿਲੇ ਵਿੰਡ ਟਾਵਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਨੂੰ 30 ਮੀਟਰ ਤੱਕ ਸਥਾਪਿਤ ਕਰ ਲਿਆ ਗਿਆ ਹੈ, ਜੋ ਕਿ 13 ਮਈ ਤੱਕ ਪੂਰਾ ਹੋ ਜਾਵੇਗਾ। ਟਾਵਰ ਦੇ ਨਿਰਮਾਣ ਦੀ ਦਰ ਪ੍ਰਤੀ ਦਿਨ 2 ਮੀਟਰ ਹੈ।
ਸਲਿੱਪ ਫੋਰਮਿੰਗ ਇੱਕ ਅਜਿਹੀ ਤਕਨੀਕ ਹੈ ਜੋ ਅਸਧਾਰਨ ਢਾਂਚਿਆਂ ਜਿਨ੍ਹਾਂ ਦੀ ਉੱਚਾਈ 16 ਮੀਟਰ ਤੋਂ ਵੱਧ ਹੈ ਜਿਵੇਂ ਕਿ ਵਿੰਡ ਟਾਵਰਾਂ, ਡੈਮਾਂ, ਚਿਮਨੀ, ਸਿਲੋਜ਼ ਆਦਿ ਦੇ ਗਤੀਸ਼ੀਲ ਅਤੇ ਸਟੀਕ ਨਿਰਮਾਣ ਲਈ ਵਰਤੀ ਜਾਂਦੀ ਹੈ। ਇਸ ਤਕਨੀਕ ਦਾ ਲਾਭ ਜਿੱਥੇ ਗਤੀਸ਼ੀਲਤਾ ਨਾਲ ਅਸਾਧਾਰਨ ਢਾਂਚਿਆਂ ਦਾ ਨਿਰਮਾਣ ਹਿੱਤ ਮਿਲਦਾ ਹੈ ਉੱਥੇ ਹੀ ਇਸ ਤਕਨੀਕ ਦੀ ਵਰਤੋਂ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ ਲੇਬਰ ਕਾਮਿਆਂ ਦੀ ਵੀ ਘੱਟ ਲੋੜ ਪੈਂਦੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਨੇ ਕਿਹਾ ਕਿ ਸਾਡੇ ਯਤਨ ਹਮੇਸ਼ਾਂ ਰਿਹਾ ਹੈ ਕਿ ਵੱਧ ਤੋਂ ਵੱਧ ਗੁਣਵੱਤਾ ਭਰਪੂਰ ਨਿਰਮਾਣ ਘੱਟੋ ਘੱਟ ਸਮੇਂ ਵਿੱਚ ਪੂਰਾ ਕੀਤਾ ਜਾਵੇ, ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲਾਕਡਾਊਨ ਦੇ ਸੁਰੱਖਿਆ ਅਤੇ ਸਮਾਜਿਕ ਦੂਰੀਆਂ ਦੇ ਸਾਰੇ ਮਾਪਦੰਡਾਂ ਨੂੰ ਕਾਇਮ ਰੱਖਣ ਲਈ ਸਖਤੀ ਨਾਲ ਨਿਗਰਾਨੀ ਅਧੀਨ ਸੁਰੱਖਿਤ ਵਾਤਾਵਰਣ ਸਿਰਜ ਕਿ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।