ਅਸ਼ੋਕ ਵਰਮਾ
ਮਾਨਸਾ, 25 ਅਪ੍ਰੈਲ 2020 - ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਲੋਕਾਂ ਦੇ ਬਚਾਅ ਲਈ ਤਿਆਰ ਕੀਤੇ ਮਾਸਕਾਂ ਦੀ ਵੱਖ-ਵੱਖ ਥਾਵਾਂ ‘ਤੇ ਵੰਡ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਆਈ.ਟੀ.ਆਈ. ਮਾਨਸਾ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਵੱਲੋਂ ਆਪਣੇ-ਆਪਣੇ ਘਰ ਬਹਿ ਕੇ ਤਿਆਰ ਕੀਤੇ ਮਾਸਕ ਜ਼ਿਲ੍ਹੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਅਤੇ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਇਹ ਮਾਸਕ ਵੰਡੇ ਗਏ।
ਪਿ੍ਰੰਸੀਪਲ ਭਾਰਦਵਾਜ ਨੇ ਦੱਸਿਆ ਕਿ ਮਾਸਕ ਵੰਡਣ ਦੀ ਮੁਹਿੰਮ ਤਹਿਤ ਪਿੰਡ ਦੂਲੋਵਾਲ ਦੀ ਮੰਡੀ ਵਿਖੇ ਮੌਜੂਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ 210 ਮਾਸਕ ਵੰਡੇ ਗਏ। ਇਸ ਤੋਂ ਇਲਾਵਾ ਦਾਣਾ ਮੰਡੀ ਕੋਟਧਰਮੂ ਵਿਖੇ 300, ਦਾਣਾ ਮੰਡੀ ਝੁਨੀਰ ਵਿਖੇ 330 ਮਾਸਕਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਨੂੰ ਕਰੀਬ 150 ਦੇ ਕਰੀਬ ਮਾਸਕਾਂ ਦੀ ਵੰਡ ਕੀਤੀ ਗਈ।
ਮਾਸਕਾਂ ਦੀ ਵੰਡ ਵਿੱਚ ਸੰਸਥਾ ਦੇ ਐਨ.ਐਸ.ਐਸ. ਅਧਿਕਾਰੀ ਸ਼੍ਰੀ ਜਸਪਾਲ ਸਿੰਘ, ਵਲੰਟੀਅਰ ਹਰਪੀ੍ਰਤ ਸਿੰਘ, ਸੁਖਜੀਤ ਸਿੰਘ, ਰਾਜਿੰਦਰ ਸਿੰਘ, ਗਮਦੂਰ ਸਿੰਘ, ਬਲਜਿੰਦਰ ਸਿੰਘ ਸ਼ਾਮਿਲ ਸਨ।