ਅਸ਼ੋਕ ਵਰਮਾ
- ਸੈਲਫ ਹੈਲਪ ਗਰੁੱਪਾ ਵੱਲੋ ਬਨਾਏ ਜਾ ਰਹੇ ਨੇ ਮਾਸਕ
ਬਠਿੰਡਾ, 10 ਅਪਰੈਲ 2020 - ਪੇਂਡੂ ਖੇਤਰ ਦੇ ਗਰੀਬ ਪ੍ਰੀਵਾਰਾ ਦੀਆ ਔਰਤਾਂ ਦਾ ਸਮੂਹ ਬਣਾ ਕੇ ਉਨਾਂ ਦੀ ਸਮਰੱਥਾ ਦਾ ਵਿਕਾਸ ਕਰਨਾ ਦੇ ਮਕਸਦ ਨਾਲ ਬਲਾਕ ਮੋੜ ਦੇ ਪਿੰਡ ਮਾਣਕ ਖਾਨਾ , ਬੁਰਜ ਸੇਮਾ , ਜੋਧਪੁਰ ਅਤੇ ਯਾਤਰੀ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਸਕੀਮ ਦੀ ਸ਼ੁਰੂਆਤ ਹੋਈ ਹੈ। ਮਿਸ਼ਨ ਨੇ ਗਰੀਬ ਪ੍ਰੀਵਾਰਾ ਦੀ ਟਿਕਾਊ ਆਜੀਵਕਾ ਦਾ ਪ੍ਰਬੰਧ , ਆਮਦਨੀ ਵਿੱਚ ਵਾਧਾ ਕਰਨ ਲਈ ਬਨਾਈ ਗਈ ਯੋਜਨਾ ਅਨੁਸਾਰ ਆਪਣੀ ਇੱਕ ਵੱਖਰੀ ਪਹਿਚਾਣ ਬਨਾਈ ਹੈ ।
ਆਜੀਵਿਕ ਮਿਸ਼ਨ ਤਹਿਤ ਬਨਾਏ ਗਏ ਸੈਲਫ ਹੈਲਪ ਗਰੁੱਪ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੇ ਬਚਾਅ ਲਈ ਮਾਸਕ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ । ਜਿਲ੍ਹਾ ਪ੍ਰਸ਼ਾਸਨ ਨੂੰ 13 ਹਜਾਰ ਮਾਸਕ ਬਣਾ ਕੇ ਦਿੱਤੇ ਜਾ ਚੁੱਕੇ ਹਨ, ਇਸ ਵਿੱਚ ਪ੍ਰਸ਼ਾਸਨ ਨੇ 5 ਰੁਪਏ ਪ੍ਰਤੀ ਮਾਸਕ ਤਿਆਰ ਕਰਨ ਦੀ ਲੇਬਰ ਦਿੱਤੀ ਗਈ ਹੈ। ਬਲਾਕ ਕਲਸਟਰ ਅਮਨਦੀਪ ਕੌਰ ਦੀ ਦੇਖ ਰੇਖ ਵਿੱਚ ਚੱਲ ਰਹੇ ਇੰਨਾ ਗਰੁੱਪ ਨੇ ਮਾਸਕ ਬਨਾਉਣ ਦਾ ਕਾਰਜ ਆਰੰਭਿਆ ਹੋਇਆ ਹੈ । ਮਾਸਕ ਬਨਾਉਣ ਦਾ ਕੰਮ ਨਾਰੀ ਸਕਤੀ ਆਜੀਵਿਕ ਸੈਲਫ ਹੈਲਪ ਗਰੁੱਪ ਮੋੜ ਕਲਾਂ ਵੱਲੋ ਕੀਤਾ ਜਾ ਰਿਹਾ ਹੈ ।
ਗਰੁੱਪ ਮੈਬਰ ਰਾਜ ਕੌਰ, ਸੁਖਦੀਪ ਕੋਰ , ਗੁਰਵਿੰਦਰ ਕੌਰ ਅਤੇ ਜਸਪ੍ਰੀਤ ਕੋਰ ਨੇ ਦੱਸਿਆ ਕਿ ਹੁਣ ਤੱਕ ਉਹ ਗ੍ਰਾਮ ਪੰਚਾਇਤ ਰਾਏ ਖਾਨਾ ਨੂੰ ਮਾਸਕ 500 ਪੀਸ , ਯਾਤਰੀ 100 , ਭਾਈ ਬਖਤੋਰ 400, ਸਵੈਚ 350, ਕੋਟਲੀ 250 , ਰਾਜਗੜ ਕੁੱਬੇ 250 ਪੀਸ ਮਾਸਕ ਬਣਾਕੇ ਦੇ ਚੁੱਕੇ ਹਨ ,ਇਸ ਤੋ ਇਲਾਵਾ ਮਾਲਵਾ ਮਿਸਨ ਸੁਸਾਇਟੀ ਮੋੜ ਨੂੰ 1000 ਪੀਸ ਮੁਹੱਈਆ ਕਰਵਾਇਆ ਜਾ ਚੁੱਕਾ ਹੈ । ਪ੍ਰਸਾਸਨ ਵੱਲੋ ਤੈਅ ਕੀਤੇ ਰੇਟ ਅਨੁਸਾਰ ਪ੍ਰਤੀ ਮਾਸਕ 15 ਰੁਪਏ ਤੇ 20 ਰੁਪਏ ਤੱਕ ਦਿੱਤਾ ਜਾ ਰਿਹਾ , ਜਦੋਂ ਕਿ ਇਸ ਬਜਾਰ ਵਿੱਚ ਕੀਮਤ 30 ਰੁਪਏ ਦੇ ਨੇੜੇ ਤੇੜੇ ਹੈ ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਸੈਲਫ ਹੈਲਪ ਗਰੁੱਪ ਮਾਸਕ ਬਨਾਉਣ ਤੋ ਇਲਾਵਾ ਹੋਰਨਾ ਸਮਾਨ ਤਿਆਰ ਕਰਨ ਵਿੱਚ ਕਾਮਯਾਬ ਸਿੱਧ ਹੋ ਰਹੇ ਹਨ । ਆਜੀਵਿਕਾ ਮਿਸ਼ਨ ਦੀ ਕਲਸਟਰ ਕੋਆਡੀਨੇਟਰ ਅਮਨਦੀਪ ਕੌਰ ਅਤੇ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਰਜ਼ਾ ਮੁਹੱਈਆ ਕਰਾਉਣ ਲਈ ਉਨਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਬੈਂਕਾਂ ਜੋੜਿਆ ਗਿਆ ਹੈ । ਇਹ ਮਿਸ਼ਨ ਪਿੰਡ ਪੱਧਰ ਦੇ ਸਮੂਹਾਂ ਦਾ ਨਿਰਮਾਣ ਕਰੇਗੀ ਅਤੇ ਗਰੀਬੀ ਨੂੰ ਘੱਟ ਕਰੇਗੀ ।