← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 31 ਮਾਰਚ 2020 - ਪੰਜਾਬ ਸਰਕਾਰ ਵੱਲੋਂ ਕੋਵਿਡ - 19 (ਕੋਰੋਨਾ ਵਾਇਰਸ ) ਦੇ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਰਾਜ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾ ਦੀ ਪਾਲਣਾ ਵਿੱਚ ਇਸ ਅਪਾਤਕਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਆਮ ਲੋਕਾਂ ਦੀ ਸੁਰੱਖਿਆ ਅਤੇ ਮਹਾਂਮਾਰੀ ਨੂੰ ਪ੍ਰਭਾਵ ਤੋਂ ਬਚਣ ਲਈ ਜ਼ਿਲ੍ਹੇ ਵਿੱਚ ਕਰਫਿਊ ਲਗਾਇਆ ਗਿਆ ਸੀ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਰੂਪਨਗਰ ਸ਼੍ਰੀ ਸਤਵੀਰ ਸਿੰਘ ਨੇ ਦੱਸਿਆ ਕਿ ਆਮ ਪਬਲਿਕ ਦੀਆਂ ਰੋਜ਼ਾਨਾ ਦੀ ਜ਼ਰੂਰਤਾਂ/ਸਹੂਲਤਾਂ ਨੂੰ ਵੇਖਦੇ ਹੋਏ ਆਟਾ ਚੱਕੀਆਂ ਨੂੰ ਰਾਤ 07 ਵਜੇ ਤੋਂ ਸਵੇਰੇ 06 ਵਜੇ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ। ਇਹ ਆਟਾ ਚੱਕੀਆਂ ਸਰਕਾਰ ਦੀ ਓ.ਐਮ.ਐਸ.ਐਸ. ਸਕੀਮ ਅਧੀਨ ਕਣਕ ਰੀਲੀਜ਼ ਕਰਵਾਉਣ ਅਤੇ ਇਸਦੇ ਇਵਜ਼ ਵਿੱਚ ਜ਼ਿਲ੍ਹੇ ਦੇ ਹੋਲਸੇਲਰਾਂ/ਰੀਟੇਲਰਾਂ ਨੂੰ ਆਟਾ ਭੇਜਣ ਲਈ ਪਾਬੰਦ ਹੋਣਗੀਆਂ । ਇਹ ਆਟਾ ਚੱਕੀਆਂ ਇਕੱਠੇ ਸ਼ਟਰ ਬੰਦ ਵਿੱਚ ਕੰਮ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਇਨ੍ਹਾਂ ਚੱਕੀਆਂ ਤੇ ਇੱਕ ਸਮੇਂ 04 ਤੋਂ ਵੱਧ ਬੰਦੇ ਇੱਕਠੇ ਨਹੀਂ ਹੋਣਗੇ।
Total Responses : 267