ਮਨਿੰਦਰਜੀਤ ਸਿੱਧੂ
ਜੈਤੋ, 17 ਮਈ 2020 - ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫ਼ਿਊ ਦੌਰਾਨ ਆਪਣੀ ਬੇਹਤਰੀਨ ਸੇਵਾਵਾਂ ਦੇਣ ਕਰਕੇ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਬਠਿੰਡੇ ਸ਼ਹਿਰ ਦੇ ਲੋਕਾਂ ਵਿੱਚ ਕਿਸੇ ਹੀਰੋ ਨਾਲੋਂ ਘੱਟ ਚਰਚਾ ਵਿੱਚ ਨਹੀਂ ਹਨ ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼ੇਖ ਫਰੀਦ ਪ੍ਰੈੱਸ ਕਲੱਬ(ਰਜਿ.) ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ ਨੇ ਕੀਤਾ। ਉਨਾਂ ਦੱਸਿਆ ਕਿ ਗੁਰਜੀਤ ਰੋਮਾਣਾ ਦੀ ਸੂਝ-ਬੂਝ ਨਾਲ ਬਠਿੰਡਾ ਸ਼ਹਿਰ ਲੰਮਾਂ ਸਮਾਂ ਗਰੀਨ ਜ਼ੋਨ ਵਿੱਚ ਰਿਹਾ ਸੀ।
ਉਨ੍ਹਾਂ ਨੇ ਇਸ ਮਹਾਂਮਾਰੀ ਦੇ ਦੌਰ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਗੈਰ ਦਿਨ ਰਾਤ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਸਰੁੱਖਿਆ ਲਈ ਯਤਨਸ਼ੀਲ ਰਹੇ। ਉਨਾਂ ਕਿਹਾ ਕਿ ਗੁਰਜੀਤ ਸਿੰਘ ਰੋਮਾਣਾ ਜਦੋਂ ਜੈਤੋ ਵਿਖੇ ਬਤੌਰ ਡੀ.ਐੱਸ.ਪੀ. ਸੇਵਾਵਾਂ ਦੇ ਰਹੇ ਸਨ ਤਾਂ ਉਸ ਵਕਤ ਵੀ ਜੈਤੋ ਦੇ ਲੋਕਾਂ ਵੱਲੋਂ ਉਨਾਂ ਨੂੰ ਬਹੁਤ ਮਾਨ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਦੀ ਹਰ ਕੋਈ ਛੋਟਾ ਵੱਡਾ ਕਦਰ ਕਰਦਾ ਹੈ।
ਰੋਮਾਣਾ ਸਾਹਿਬ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਨਾਂ ਨੂੰ ਡਿਊਟੀ ਦੌਰਾਨ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਇੱਕ ਵਿਅਕਤੀ ਦਾ ਜਾਇਜ ਕੰਮ ਕਰਦੇ ਹਨ। ਉਨਾਂ ਦੁਆਰਾ ਚੰਗੇ ਕੰਮ ਕਰਨ ਵਾਲੇ ਲੋਕਾਂ ਦੀ ਪੂਰੇ ਦਿਲ ਨਾਲ ਮਦਦ ਕੀਤੀ ਜਾਂਦੀ ਹੈ ਅਤੇ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਉਹ ਪੂਰੇ ਪਿਆਰ ਨਾਲ ਸਮਝਾਉਂਦੇ ਹਨ ਤਾਂ ਜੋ ਗਲਤ ਅਨਸਰ ਆਪਣੀ ਜਿੰਦਗੀ ਨੂੰ ਬਦਲ ਕੇ ਚੰਗੇ ਮਾਰਗ ਉੱਪਰ ਚੱਲ ਸਕਣ।ਪਿਛਲੇ ਦਿਨੀਂ ਜੋ ਮਾਣ ਸਨਮਾਨ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਨੂੰ ਡੀ.ਜੀ.ਪੀ. ਆਨਰ ਤੇ ਡਿਸਕ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ, ਇਸ ਸਨਮਾਨ ਨਾਲ ਕੇਵਲ ਡੀ.ਐੱਸ.ਪੀ. ਰੋਮਾਣਾ ਦਾ ਹੀ ਨਹੀਂ ਬਲਕਿ ਪੂਰੇ ਬਠਿੰਡੇ ਦੇ ਲੋਕਾਂ ਦਾ ਮਾਣ ਨਾਲ ਸਿਰ ਉੱਚਾ ਹੋਵੇਗਾ।