ਵਿਅਕਤੀ ਪੋਰਟਲ covidhelp.punjab.gov.in 'ਤੇ ਰਜਿਸਟਰ ਕਰ ਸਕਦੇ ਹਨ ਜਾਂ ਕਿਸੇ ਵੀ ਪੁੱਛਗਿੱਛ ਲਈ 6284264563' ਤੇ ਕਰ ਸਕਦੇ ਹਨ ਸੰਪਰਕ
ਐਸ ਏ ਐਸ ਨਗਰ, 2 ਮਈ 2020: “ਜ਼ਿਲ੍ਹਾ ਪ੍ਰਸ਼ਾਸ਼ਨ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਦੇ ਹਿੱਸੇ ਵਜੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨ ਦੂਜੇ ਸੂਬਿਆਂ ਦੇ ਵਿਅਕਤੀਆਂ ਦੀ ਬਾਹਰੀ ਆਵਾਜਾਈ ਲਈ ਸਕ੍ਰੀਨਿੰਗ ਕੈਂਪ ਲਗਾਏਗਾ। ਦੋ ਦਿਨਾਂ ਦੇ ਅੰਦਰ ਆਪਣੇ ਆਪ ਨੂੰ ਰਜਿਸਟਰ ਕਰਾਉਣ ਵਾਲੇ ਵਿਅਕਤੀਆਂ ਦੀ ਸਕ੍ਰਿਨਿੰਗ ਕੀਤੀ ਜਾਵੇਗੀ ਅਤੇ ਫਿਟਨੈਸ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਆਵਾਜਾਈ 5 ਮਈ ਤੋਂ ਆਰੰਭ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਪੋਰਟਲ, covidhelp.punjab.gov.in 'ਤੇ ਰਜਿਸਟਰ ਕਰਵਾਉਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਪੁੱਛਗਿੱਛ ਦੇ ਮਾਮਲੇ ਵਿਚ 6284264563 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪਰ ਸਿਰਫ ਅਸਲ ਚਾਹਵਾਨਾਂ ਨੂੰ ਹੀ ਕਾਲਾਂ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਉਹ ਵਿਅਕਤੀ ਜੋ ਖੁਦ ਰਜਿਸਟਰਡ ਨਹੀਂ ਹੋ ਸਕਦੇ, ਉਹ ਆਪਣੀ ਜਾਣਕਾਰੀ ਉਸੇ ਨੰਬਰ ਭਾਵ 6284264563 ‘ਤੇ ਵਟਸਐਪ ਰਾਹੀਂ ਭੇਜ ਸਕਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਸਰਟੀਫਿਕੇਟ ਦੇਣ ਵੇਲੇ ਹਰੇਕ ਵਿਅਕਤੀ / ਸਮੂਹ / ਪਰਿਵਾਰ ਕੋਲੋਂ ਵਿਕਲਪ ਲਏ ਜਾਣਗੇ ਕਿ ਕੀ ਉਨ੍ਹਾਂ ਦੇ ਆਪਣੇ ਵਾਹਨ ਹਨ ਜਿਸ ਦੁਆਰਾ ਉਹ ਜਾਣਾ ਚਾਹੁੰਦੇ ਹਨ। ਜੇ ਉਹਨਾਂ ਕੋਲ ਆਪਣੇ ਵਾਹਨ ਨਹੀਂ ਹਨ ਜਾਂ ਆਪਣੇ ਵਾਹਨ ਨਹੀਂ ਲੈ ਜਾਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਇਹ ਤਰਜੀਹ ਦੇਣ ਲਈ ਕਿਹਾ ਜਾਵੇਗਾ ਕਿ ਕੀ ਉਹ ਰੇਲ ਜਾਂ ਸੜਕ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਰੇਲ / ਰੋਡ ਦਾ ਵਿਕਲਪ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਆਪਣੇ ਵਾਹਨ ਲੈ ਜਾਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਐਸ ਐਮ ਐਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਫਾ ਐਪ / ਲਿੰਕ 'ਤੇ ਕਰਫਿਊ ਪਾਸ ਲਈ ਬਿਨੈ ਕਰਨ ਲਈ ਕਿਹਾ ਜਾਵੇਗਾ। ਜਿਹੜੇ ਆਈਡੀਜ਼ ਜੋ ਡੀਸੀ ਦੁਆਰਾ ਰੇਲ ਦੁਆਰਾ ਆਵਾਜਾਈ ਲਈ ਅੰਤਮ ਰੂਪ ਵਿੱਚ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਐਸਐਮਐਸ ਰਾਹੀਂ ਰੇਲਗੱਡੀ ਦੇ ਸਮੇਂ / ਰਵਾਨਗੀ / ਕੋਚ ਨੰਬਰ ਬਾਰੇ ਦੱਸਿਆ ਜਾਵੇਗਾ। ਐਸਐਮਐਸ ਅਜਿਹੇ ਲੋਕਾਂ ਦੇ ਰਿਹਾਇਸ਼ੀ ਤੋਂ ਰੇਲਵੇ ਸਟੇਸ਼ਨ ਤੱਕ ਕਰਫਿਊ ਮੂਵਮੈਂਟ ਲਈ ਪਾਸ ਦਾ ਕੰਮ ਕਰੇਗਾ। ਜਿਹੜੇ ਉਪਰੋਕਤ 2 ਵਰਗਾਂ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਜਾਣ ਦੇ ਇਛੁੱਕ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਸੂਚੀ ਪ੍ਰਤੀ ਕਿਲੋਮੀਟਰ ਕੀਮਤ ਦੇ ਨਾਲ ਐਸਐਮਐਸ ਦੇ ਰਾਹੀਂ ਭੇਜੀ ਜਾਏਗੀ ਅਤੇ ਇਕ ਵਾਰ ਜਦੋਂ ਕਿਸੇ ਨਿੱਜੀ ਵਾਹਨ ਦੁਆਰਾ ਜਾਣ ਲਈ ਇਕ ਸਮੂਹ ਬਣ ਜਾਂਦਾ ਹੈ, ਸਮੂਹ ਦੇ ਮੈਂਬਰਾਂ ਦੁਆਰਾ ਟੈਲੀਫੋਨ ਰਾਹੀਂ ਕਿਸੇ ਪ੍ਰਾਈਵੇਟ ਆਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰਾਈਵੇਟ ਆਪਰੇਟਰ ਨੂੰ ਕੋਵਾ ਐਪ / ਲਿੰਕ ਰਾਹੀਂ ਕਰਫਿਊ ਪਾਸ ਲਈ ਅਰਜ਼ੀ ਦੇਣ ਲਈ ਸੂਚਿਤ ਕੀਤਾ ਜਾਵੇਗਾ।