ਆਮ ਆਦਮੀ ਪਾਰਟੀ ਦਾ ਪਾਰਟੀ ਉਮੀਦਵਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਭਖਿਆ
- ਜਲੰਧਰ ਵੈਸਟ ਦੇ ਵਾਰਡ ਨੰਬਰ 44 ਵਿੱਚ ਕੀਤੀ ਗਈ ਚੋਣ ਰੈਲੀ ਨੂੰ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੀਤਾ ਸੰਬੋਧਨ
-ਕਿਹਾ, ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਲਾਹਾ ਪਹੁੰਚਾਉਣ ਲਈ ਤੋੜੀਆਂ ਸਾਰੀਆਂ ਹੱਦਾਂ, ਕੌਡੀਆਂ ਦੇ ਭਾਅ ਲੀਜ਼ 'ਤੇ ਦਿੱਤੀਆਂ ਜ਼ਮੀਨਾਂ
-'ਆਪ' ਸਰਕਾਰ ਹੀ ਸੂਬੇ ਨੂੰ ਖੁਸ਼ਹਾਲ ਬਣਾ ਸਕਦੀ ਹੈ: ਹਰਚੰਦ ਸਿੰਘ ਬਰਸਟ
- 'ਆਪ' ਸਰਕਾਰ ਕਰ ਰਹੀ ਆਪਣੇ ਵਾਅਦੇ ਪੂਰੇ, ਸੂਬੇ ਦੀਆਂ ਭੈਣਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾਂ ਭੱਤਾ ਦੇਣ ਦਾ ਵਾਅਦਾ ਵੀ ਛੇਤੀ ਹੀ ਪੂਰਾ ਕੀਤਾ ਜਾ ਰਿਹੈ ਪੂਰਾ
ਜਲੰਧਰ, 6 ਮਈ 2023 : ਆਮ ਆਦਮੀ ਪਾਰਟੀ 'ਆਪ' ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਹਲਕੇ ਵਿੱਚ ਰੈਲੀਆਂ ਦੇ ਦੌਰ ਜਾਰੀ ਹੈ। ਹਲਕੇ ਦੇ ਵਾਰਡ ਨੰਬਰ 44 ਜਲੰਧਰ ਵੈਸਟ ਵਿਖੇ ਕੀਤੀ ਵੀ ਵਿਸ਼ਾਲ ਰੈਲੀ ਦੌਰਾਨ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਮੰਗਲ ਸਿੰਘ ਬੱਸੀ, ਰਾਜਵਿੰਦਰ ਕੌਰ ਥਿਆੜਾ ਚੈਅਰਮੈਨ ਸਕੱਤਰ, ਵਿਧਾਇਕ ਸ਼ੀਤਲ ਅੰਗੁਰਾਲ, ਅੰਮ੍ਰਿਤਪਾਲ ਜ਼ਿਲਾ ਪ੍ਰਧਾਨ, ਦੀਪਕ ਬਾਲੀ ਵਲੋ ਸ਼ਿਰਕਤ ਕੀਤੀ ਗਈ। ਰੈਲੀ ਦੌਰਾਨ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਪੱਧਰ 'ਤੇ ਹਲਕੇ ਦੇ ਲੋਕਾਂ ਦਾ ਸਮਰਥਨ ਮਿਲਿਆ।
ਸਿਮਰਨਜੀਤ ਸਿੰਘ ਬੰਟੀ ਵਲੋ ਜਲੰਧਰ ਵੈਸਟ ਵਿਖੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਕੀਤੀ ਗਈ ਰੈਲੀ ਦੌਰਾਨ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਗੁਰੂਆਂ 'ਤੇ ਪੀਰਾਂ ਦੀ ਧਰਤੀ ਹੈ, ਇਥੇ ਹਰ ਰੋਜ਼, ਹਰ ਪਿੰਡ, ਹਰ ਗਲੀ, ਹਰ ਘਰ 'ਤੇ ਹਰ ਮੁਹੱਲੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਸਾਡੇ ਸਾਰਿਆ ਦੇ ਮਨਾਂ ਵਿਚ ਗੁਰੂ ਮਹਾਰਾਜ ਦੀ ਬਾਣੀ ਵਸਦੀ ਹੈ, ਪ੍ਰੰਤੂ ਇਸਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਲੰਬੇ ਸਮੇ ਤੋਂ ਪੰਜਾਬ ਦਾ ਘਾਣ ਕਰਦੀਆਂ ਆ ਰਹੀਆਂ ਸਨ। ਉਨ੍ਹ੍ਹ ਦੱਸਿਆ ਕਿ ਕਿਵੇਂ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬਾਨੀ 'ਤੇ ਅਡਾਨੀ ਨੂੰ ਜਮੀਨਾਂ ਲੀਜ਼ 'ਤੇ ਦਿੱਤੀਆਂ 'ਤੇ ਬਾਹਰਲੇ ਮੁਲਕਾਂ ਦੇ ਬੈਂਕਾਂ ਤੋਂ ਕਰਜ਼ਾ ਦਿਲਵਾਇਆ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਸਰਮਾਏਦਾਰ ਵੀ ਹੁਣ ਵਿਜੈ ਮਾਲੀਆ ਵਾਂਗੂ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ਵਿਚ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਿਛਲੇ 30 ਸਾਲਾਂ ਤੋਂ ਸਾਡੇ ਲੋਕਾਂ ਦੇ ਸਿਰ 30 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਗਿਆ ਅਤੇ ਅੱਜ ਹਰ ਪੰਜਾਬੀ 1 ਲੱਖ ਰੁਪਏ ਦਾ ਕਰਜ਼ਦਾਰ ਹੈ। ਸਰਦਾਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਸ ਦੇ ਬਾਵਜੂਦ 'ਆਪ' ਦੀ ਮਾਨ ਸਰਕਾਰ ਨੇ ਆਰਥਿਕ ਤੰਗੀ ਹੋਣ ਦੇ ਬਾਵਜੂਦ ਵੀ ਸਾਰੇ ਵਰਗਾ ਦੇ ਪਰਿਵਾਰਾਂ ਨੂੰ ਸਹੂਲਤਾਂ 'ਤੇ ਰੋਜ਼ਗਾਰ ਦੇ ਸਾਧਨ ਮੁਹਈਆ ਕਰਵਾਏ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਰੈਲੀ ਦੌਰਾਨ ਦੱਸਿਆ ਕਿ 'ਆਪ' ਸਰਕਾਰ ਲੋਕਾਂ ਦੇ ਭਲੇ ਲਈ ਉਨ੍ਹਾਂ ਨੂੰ 300 ਯੂਨਿਟ ਫ੍ਰੀ ਬਿਜਲੀ ਮੁਹਈਆ ਕਰਵਾ ਰਹੀ ਹੈ, ਕਿਉਕਿ ਜਿਹੜੇ ਸਮਾਜ ਦੇ ਵਰਗ ਦੇ ਲੋਕ 8 ਤੋਂ 10 ਹਜ਼ਾਰ ਰੁਏ ਦੀ ਉਜਰਤ ਕਮਾ ਰਹੇ ਹਨ 'ਤੇ ਫੈਕਟਰੀਆਂ ਵਿਚ ਕੰਮ ਕਰਦੇ ਹਨ, ਉਨ੍ਹਾਂ ਲਈ ਬਹੁਤ ਇਹ ਇੱਕ ਵੱਡੀ ਸਹੂਲਤ ਹੈ, ਜਿਸ ਨਾਲ 85 ਤੋ 90 ਫ਼ੀਸਦ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਸਰਕਾਰ ਵਲੋ ਉਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਵੱਡਾ ਸਹਾਰਾ ਹੈ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਹੀ ਇਕ ਅਜਿਹੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ 'ਤੇ ਨਾਲ ਹੀ 28 ਹਜਾਰ ਤੋਂ ਵੱਧ ਰੈਗੂਲਰ ਭਰਤੀਆਂ ਕੀਤੀਆਂ, ਕੱਚੇ ਕਾਮੇ ਪੱਕੇ ਕੀਤੇ, ਬਿਜਲੀ ਦੇ ਬਿਲ ਜ਼ੀਰੋ ਕੀਤੇ। ਸਭ ਤੋ ਜ਼ਰੂਰੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਪਾਲਿਸੀ ਲਾਗੂ ਕੀਤੀ, ਜਿਸ ਵਿੱਚ 380 ਤੋਂ ਵੱਧ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਕੀਤੀ ਗਈ। ਇਸਦੇ ਨਾਲ ਹੀ ਖੇਡਾਂ ਦੇ ਪੱਧਰ ਨੂੰ ਉੱਚਾ ਚੁਕਣ ਲਈ ਖੇਡਾਂ ਦੇ ਮੈਦਾਨ, ਖੇਡ ਕਿੱਟਾਂ ਸਮੇਤ ਖ਼ਿਡਾਰੀਆਂ ਲਈ ਪੋਸ਼ਟਿਕ ਖੁਰਾਕ ਦਾ ਪ੍ਰਬੰਧ ਵੀ ਆਉਣ ਵਾਲੇ ਕੁਝ ਸਮੇ ਵਿੱਚ ਕੀਤਾ ਜਾਏਗਾ।
ਸਰਦਾਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਿਹੜੇ 5 ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸਨ ਉਨ੍ਹਾਂ ਵਿਚੋਂ 4 ਵਾਅਦੇ ਪਹਿਲੇ ਸਾਲ ਹੀ ਪੂਰੇ ਕੀਤੇ ਗਏ ਹਨ ਅਤੇ ਇਕ ਵਾਅਦਾ ਜਿਹੜਾ ਭੈਣਾ ਨੂੰ ਹਰ ਮਹੀਨੇ 1000 ਰੁਪਏ ਮੁਹਈਆ ਕਰਵਾਏ ਜਾਂ ਦਾ ਹੈ, ਉਹ ਵਾਅਦਾ ਵੀ ਬਹੁਤ ਜਲਦ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਹੀ ਖੁਸ਼ਹਾਲ ਬਣਾ ਸਕਦੀ ਹੈ। 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਰੈਲੀ ਦੌਰਾਨ ਹਾਜ਼ਰ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਰਿਆ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਵੱਧ ਚੜ ਕੇ ਹਿੱਸਾ ਲੈਕੇ 'ਆਪ' ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਕਾਮਯਾਬ ਬਣਾਉਣ ਲਈ ਅਪੀਲ਼ ਕੀਤੀ। ਉਨ੍ਹਾਂ ਹਲਕੇ ਦੇ ਸਾਰੇ ਲੋਕਾਂ ਨੂੰ 10 ਮਈ ਨੂੰ ਵੋਟ ਜ਼ਰੂਰ ਪਾਉਣ ਲਈ ਵੀ ਪ੍ਰੇਰਿਆ।