ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਲੰਧਰ ਜ਼ਿਮਨੀ ਚੋਣ ਲਈ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਸਮਰਥਨ
- 'ਆਪ' ਵਲੋਂ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਰਿੰਕੂ ਦੇ ਚੋਣ ਪ੍ਰਚਾਰ ਲਈ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਲੈ ਰਹੀਆਂ ਵੱਡੀਆਂ ਰੈਲੀਆਂ ਦਾ ਰੂਪ
- ਵਾਰਡ ਨੰਬਰ 4 ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸਰੀਂਹ 'ਤੇ ਐਡਵੋਕੇਟ ਜਗਰੂਪ ਸਿੰਘ ਵਲੋਂ 'ਆਪ' ਉਮੀਦਵਾਰ ਰਿੰਕੂ ਦੇ ਹੱਕ ਵਿੱਚ ਕੀਤੀ ਗਈ ਨੁੱਕੜ ਮੀਟਿੰਗ ਨੇ ਲਿਆ ਰੈਲੀ ਦਾ ਰੂਪ
- ਰੈਲੀ ਦੌਰਾਨ ਵਾਰਡ ਵਾਸੀਆਂ ਨੇ 'ਆਪ' ਉਮੀਦਵਾਰ ਰਿੰਕੂ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ, ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦਾ ਕੀਤਾ ਦਾਅਵਾ
- ਐਮਐਲਏ ਇੰਦਰਜੀਤ ਕੌਰ ਮਾਨ ਸਮੇਤ ਪੰਜਾਬ ਜਲ ਸਰੋਤ ਵਿਭਾਗ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ 'ਤੇ ਸਾਬਕਾ ਕੌਂਸਲਰ ਅਸ਼ਵਨੀ ਕੋਹਲੀ ਨੇ ਕੀਤੀ ਸ਼ਮੂਲੀਅਤ, ਗਿਣਵਾਈਆਂ ਮਾਨ ਸਰਕਾਰ ਦੀਆਂ ਉਪਲਬਧੀਆਂ
ਜਲੰਧਰ, 8 ਮਈ
ਆਮ ਆਦਮੀ ਪਾਰਟੀ ਨੂੰ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦਾ ਵੱਡੇ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਵਲੋਂ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਰਿੰਕੂ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਨੁੱਕੜ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਲੈ ਰਹੀਆਂ ਹਨ। ਆਮ ਆਦਮੀ ਪਾਰਟੀ ਵਲੋਂ ਜਲੰਧਰ ਦੇ ਵਾਰਡ ਨੰਬਰ 4 ਵਿੱਚ ਐਡਵੋਕੇਟ ਜਗਰੂਪ ਸਿੰਘ ਅਤੇ ਸੀਨੀਅਰ ਆਗੂ ਦਰਸ਼ਨ ਸਿੰਘ ਸਰੀਂਹ ਦੇ ਘਰ ਹੋਈ ਨੁੱਕੜ ਮੀਟਿੰਗ ਵਿੱਚ ਐਮਐਲਏ ਇੰਦਰਜੀਤ ਕੌਰ ਮਾਨ ਸਮੇਤ ਪੰਜਾਬ ਜਲ ਸਰੋਤ ਵਿਭਾਗ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਸਾਬਕਾ ਕੌਂਸਲਰ ਅਸ਼ਵਨੀ ਕੋਹਲੀ ਨੇ ਸ਼ਿਰਕਤ ਕੀਤੀ। 'ਆਪ' ਦੀਆਂ ਨੀਤੀਆਂ ਨੂੰ ਲੈਕੇ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਵਲੋਂ ਵੱਡੇ ਪੱਧਰ 'ਤੇ ਦਿੱਤੇ ਜਾ ਰਹੇ ਸਮਰਥਨ ਕਾਰਨ ਨੁੱਕੜ ਮੀਟਿੰਗ ਨੇ ਰੈਲੀ ਦਾ ਰੂਪ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ 'ਆਪ' ਆਗੂਆਂ ਨੂੰ ਸੁਣਨ ਲਈ ਮੀਟਿੰਗ ਵਿੱਚ ਪੁੱਜੇ। ਸਮੂਹ ਵਾਰਡ ਵਾਸੀਆਂ ਨੇ 'ਆਪ' ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਦਾਅਵਾ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਆਗੂਆਂ ਨੇ ਵਾਰਡ ਵਾਸੀਆਂ ਨੂੰ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ, ਉਹ ਇੱਕ ਇੱਕ ਕਰਕੇ ਪੂਰਾ ਕਰ ਰਹੇ ਹਾਂ। 'ਆਪ' ਦੀ ਮਾਨ ਸਰਕਾਰ ਨੇ 600 ਯੂਨਿਟ ਬਿਜਲੀ ਮੁਆਫ਼ੀ ਦਾ ਵਾਅਦਾ ਪੂਰਾ ਕੀਤਾ, ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਿਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਮਿਲੀ ਹੈ। ਇਸ ਤੋਂ ਇਲਾਵਾ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਗਿਆ, ਜਿਸ ਨਾਲ ਗਰੀਬ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਮਿਆਰੀ ਸਿਖਿਆ ਪ੍ਰਾਪਤ ਕਰ ਰਹੇ ਹਨ।
ਐਡਵੋਕੇਟ ਜਗਰੂਪ ਸਿੰਘ ਨੇ ਕਿਹਾ ਕਿ ਹਲਕਾ ਨਕੋਦਰ ਤੋ ਐਮਐਲਏ ਇੰਦਰਜੀਤ ਕੌਰ ਮਾਨ ਬਹੁਤ ਵਧੀਆ ਕੰਮ ਕਰ ਰਹੇ ਹਨ, ਉਹ ਨਕੋਦਰ ਹਲਕੇ ਵਾਸਤੇ ਕਾਫ਼ੀ ਗ੍ਰਾਂਟਾਂ ਲੈ ਕੇ ਆਏ ਹਨ, ਜਿਸ ਨਾਲ ਨਕੋਦਰ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ। ਐਡਵੋਕੇਟ ਜਗਰੂਪ ਸਿੰਘ ਨੇ 'ਆਪ' ਆਗੂਆਂ ਨੂੰ ਵਿਸ਼ਵਾਸ ਦਵਾਇਆ ਕੀ ਇਸ ਵਾਰ ਵੱਡੀ ਲੀਡ ਲੈ ਕੇ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜੇਤੂ ਬਣਾਇਆ ਜਾਵੇਗਾ। ਉਨ੍ਹਾਂ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਆਉਣ ਵਾਲੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ 'ਤੇ ਵਾਰਡ ਵਾਸੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਨੁੱਕੜ ਮੀਟਿੰਗ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਵੱਡੇ ਰੈਲੀ ਹੋਵੇ। ਮੀਟਿੰਗ ਦੌਰਾਨ ਦਰਸ਼ਨ ਸਿੰਘ ਸਰੀਂਹ, ਗੁਰਸ਼ਰਨ ਸਿੰਘ, ਕੁਲਵਿੰਦਰ ਸਿੰਘ ਕਾਮਰੇਡ, ਲਾਲ ਚੰਦ ਲਾਲੀ, ਬਲਦੇਵ ਸਿੰਘ, ਅਸ਼ੀਸ਼ ਗੁਪਤਾ, ਬਿੰਦਰ ਸਰੀਂਹ, ਗੋਪੀ ਪੰਚ, ਮਾਸਟਰ ਗਿਆਨ ਚੰਦ ਅਤੇ ਸੋਨੂੰ ਆਦਿ ਵਾਰਡ ਵਾਸੀ ਹਾਜ਼ਰ ਸਨ। ਇਸ ਮੌਕੇ ਤੇ ਨਕੋਦਰ ਦੀ ਆਮ ਆਦਮੀ ਪਾਰਟੀ ਦੀ ਟੀਮ, ਜਿਸ ਵਿਚ ਜਸਵੀਰ ਸਿੰਘ ਧੰਜਲ, ਸ਼ਾਂਤੀ ਸਰੂਪ ਜ਼ਿਲਾ ਸਕੱਤਰ ਐਸਸੀ ਐਸਟੀ ਵਿੰਗ, ਨਰੇਸ਼ ਕੁਮਾਰ ਸਾਬਕਾ ਐਮਸੀ, ਪਰਦੀਪ ਸ਼ੇਰਪੁਰ, ਸੁਖਵਿੰਦਰ ਗਡਵਾਲ, ਨਰਿੰਦਰ ਸ਼ਰਮਾ, ਅਸ਼ਵਨੀ ਕੋਹਲੀ, ਡਾਕਟਰ ਜੀਵਨ ਸਹੋਤਾ, ਤਰਨਪ੍ਰੀਤ ਸਿੰਘ, ਪੰਮਾ ਗਿੱਲ, ਅਮਿਤ ਕੰਵਰ, ਪਰਮਿੰਦਰ ਕੁਮਾਰ ਰੱਤੂ ਅਤੇ ਵਿੱਕੀ ਭਗਤ ਆਦਿ ਵੀ ਹਾਜ਼ਰ ਸਨ।