← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 04 ਮਈ 2020: ਆਮ ਆਦਮੀ ਪਾਰਟੀ ਟਰੇਡ ਐਂਡ ਇੰਡਸਟਰੀ ਵਿੰਗ ਪੰਜਾਬ ਦੇ ਪ੍ਰਧਾਨ ਸ੍ਰੀਮਤੀ ਨੀਨਾ ਮਿੱਤਲ ਤੇ ਵਾਇਸ ਪ੍ਰਧਾਨ ਅਨਿਲ ਠਾਕੁਰ ਦੀ ਅਗਵਾਈ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਅੱਜ ਪੂਰੇ ਪੰਜਾਬ ਦੇ ਟਰੇਡ ਐਂਡ ਇੰਡਸਟਰੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਜਿਸ ’ਚ ਪੰਜਾਬ ਦੇ ਜੋਨ ਇੰਚਾਰਜ ਤੇ ਜਿਲਾ ਪ੍ਰਧਾਨ ਸ਼ਾਮਲ ਹੋਏ। ਇਸ ਮੌਕੇ ਪੰਜਾਬ ਅੰਦਰ ਵਪਾਰ ਵਿੰਗ ਦੇ ਸੰਗਠਨ ਨੂੰ ਮਜਬੂਤ ਕਰਨ ਤੋਂ ਇਲਾਵਾ ਕੋਰੋਨਾ ਮਾਹਾਂਮਰੀ ਕਾਰਨ ਵਪਾਰ ਦੀ ਮੌਜੂਦਾ ਸਥਿਤੀ ਡਤੇ ਵਪਾਰੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਸਮਸਿਆਵਾਂ ਤੇ ਚਰਚਾ ਕੀਤੀ ਗਈ। ਮੀਟਿੰੰਗ ’ਚ ਮਹਿਸੂਸ ਕੀਤਾ ਗਿਆ ਕਿ ਵਪਾਰੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਜੇਕਰ ਸਰਕਾਰ ਨੇ ਨਾ ਧਿਆਨ ਦਿੱਤਾ ਅੱਗੇ ਜਾਕੇ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਆਪ ਆਗੂ ਅਨਨ ਠਾਕੁਰ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਵਪਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਹੁਣ ਇਸ ਸੰਕਟ ਦੀ ਘੜੀ ਦੇ ਵਿੱਚ ਸਰਕਾਰ ਨੂੰ ਵੀ ਵਪਾਰੀਆਂ ਦੀ ਸਾਰ ਲੈਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸਰਕਾਰ ਹਰ ਛੋਟੇ ਵੱਡੇ ਵਪਾਰੀ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਅਲਾਨ ਵੀ ਜਲਦੀ ਕਰੇ । ਉਹਨਾਂ ਮੰਗ ਕੀਤੀ ਵਪਾਰੀਆਂ ਦੀਆਂ ਕਾਰੋਬਾਰੀ ਲਿਮਟਾਂ, ਲੋਨ ਵਿਚ ਰਾਹਤ ਦੇਣ ਦੀ ਪ੍ਰਕਿਰਿਆ ਵੀ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ । ਅਗਲੇ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਤੇ ਇਸ ਸਾਲ ਦਾ ਪ੍ਰਾਪਰਟੀ ਟੈਕਸ ਵੀ ਮੁਆਫ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਲੋਕਡਾਊਨ ਦੇ ਚਲਦਿਆਂ ਤੇ ਅਗਲੇ ਦੋ ਤਿੰਨ ਸਾਲ ਤੱਕ ਲਗਭਗ ਕਾਰੋਬਾਰੀ ਚਾਹੇ ਉਹ ਦੁਕਾਨਦਾਰ ਹੈ ਇੰਡਸਟਰੀ ਹੈ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਠਾਕੁਰ ਨੇ ਆਖਿਆ ਕਿ ਇਸ ਸਬੰਧੀ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਵੱਲੋਂ ਸਰਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੌਕੇ ਜੋਨ ਪ੍ਰਧਾਨ ਬਲਜਿੰਦਰ ਸਿੰਘ ਪਲਟਾ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਮਨਜੀਤ ਸਿੰਘ ਮੌੜ, ਐਮ ਐਲ ਜਿੰਦਲ ਅਤੇ ਧਰਮਵੀਰ ਸਿੰਘ ਆਦਿ ਆਗੂ ਹਾਜ਼ਰ ਸਨ।
Total Responses : 267