- ਡਿਪਟੀ ਕਮਿਸ਼ਨਰ ਨੇ ਕਿਹਾ ਕਵਾਰਨਟਾਈਨ ਸੇਂਟਰਸ ਵਿੱਚ ਰਹਿ ਰਹੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਦਿੱਤਾ ਜਾ ਰਿਹਾ ਹੈ
ਫਿਰੋਜ਼ਪੁਰ, 3 ਮਈ 2020 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹੇ ਵਿੱਚ ਸਥਾਪਤ ਕਵਾਰਨਟਾਈਨ ਸੇਂਟਰਸ ਵਿੱਚ ਰਹਿ ਰਹੇ ਲੋਕਾਂ ਨੂੰ ਮੱਛਰਾਂ ਤੋਂ ਬਚਾਉਣ ਲਈ ਫਾਗਿੰਗ ਮੁਹਿੰਮ ਚਲਾਈ ਗਈ । ਇਨ੍ਹਾੰ ਸਾਰੇ ਸੇਂਟਰਸ ਵਿੱਚ ਨਗਰ ਕਾਉਂਸਿਲ ਦੀਆਂ ਟੀਮਾਂ ਨੇ ਜਾਕੇ ਫਾਗਿੰਗ ਕੀਤੀ, ਨਾਲ ਹੀ ਸੇਂਟਰਸ ਦੇ ਕਮਰਿਆਂ ਵਿੱਚ ਵੀ ਮੱਛਰ ਭਜਾਉਣ ਲਈ ਸਪ੍ਰੇ ਕੀਤਾ ਗਿਆ । ਇਸੇ ਤਰ੍ਹਾਂ ਨਗਰ ਕਾਉਂਸਿਲ ਦੀ ਇੱਕ ਹੋਰ ਟੀਮ ਨੇ ਇਸ ਸੇਂਟਰਸ ਵਿੱਚ ਜਾਕੇ ਜੀਵਾਣੁਨਾਸ਼ਕ ਸਪ੍ਰੇ ਕੀਤਾ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕਵਾਰਨਟਾਈਨ ਸੇਂਟਰਸ ਵਿੱਚ ਰਹਿ ਰਹੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਦਾਰੀ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜ਼ਰੂਰਤ ਦੀ ਹਰੇਕ ਚੀਜ ਉਪਲੱਬਧ ਕਰਵਾਈ ਜਾ ਰਹੀ ਹੈ । ਸਾਰੇ ਸੇਂਟਰਸ ਵਿੱਚ ਲੋਕਾਂ ਨੂੰ ਬਰਸ਼ , ਸਾਬਣ , ਕੰਗੀ , ਤੇਲ ਇਤਆਦਿ ਦੀਆਂ ਕਿਟੇਂ ਵੰਡਵਾਂ ਦਿਤੀਆਂ ਗਈਆ ਹਨ। ਇਸ ਤੌਂ ਇਲਾਵਾ ਪੈਕਡ ਪੌਸ਼ਟਿਕ ਖਾਣਾ ਵੀ ਦਿੱਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਇਸ ਸੇਂਟਰਸ ਵਿੱਚ ਰੋਜ਼ਾਨਾ ਡਾਕਟਰਾਂ ਦੀਆਂ ਟੀਮਾਂ ਜਾਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀ ਹਨ। ਪਖਾਨਿਆਂ ਨੂੰ ਰੋਜੋਨਾ ਸਾਫ਼ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸੈਂਟਰਸ ਵਿੱਚ ਲੋਕਾਂ ਨੂੰ ਜ਼ਰੂਰਤ ਦਾ ਸਾਰਾ ਸਾਮਾਨ ਮਿਲਦਾ ਰਹੇ, ਇਸਦੀ ਨਿਗਰਾਨੀ ਲਈ ਨੋਡਲ ਅਫਸਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਉੱਧਰ, ਤਲਵੰਡੀ ਭਰਾ ਸਥਿਤ ਕਵਾਰਨਟਾਈਨ ਸੇਂਟਰ ਵਿੱਚ ਅਧਿਕਾਰੀਆਂ ਵੱਲੋਂ ਐਤਵਾਰ ਨੂੰ ਲੋਕਾਂ ਨੂੰ ਫਰੂਟ , ਬਿਸਕਿਟ , ਪਾਣੀ ਦੀਆਂ ਬੋਤਲਾਂ ਆਦਿ ਵੰਡਵਾਂਈਆਂ ਗਈਆਂ । ਤਹਿਸੀਲਦਾਰ ਯਾਦਵਿੰਦਰ ਸਿੰਘ , ਰੀਡਰ ਮਨੋਹਰ ਲਾਲ , ਮੰਜੀਤ ਸਿੰਘ , ਮੰਗਤ ਰਾਮ, ਜੋਗਿੰਦਰ ਸਿੰਘ, ਪਟਵਾਰੀ ਕਿਸ਼ਨ ਨੇ ਮਿਲਕੇ ਪੂਰੇ ਕਵਾਰਨਟਾਇਨ ਸੇਂਟਰ ਵਿੱਚ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਵੰਡਵਾਈਆ।
ਤਹਿਸੀਲਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਵੱਲੋਂ ਕਵਾਰਨਟਾਈਨ ਸੇਂਟਰਸ ਵਿੱਚ ਲੋਕਾਂ ਦੀ ਜ਼ਰੂਰਤ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ, ਜਿਸਦੇ ਤਹਿਤ ਰੋਜਾਨਾ ਲੋਕਾਂ ਨੂੰ ਫਰੂਟ , ਪੌਸ਼ਟਿਕ ਖਾਣਾ ਅਤੇ ਜ਼ਰੂਰਤ ਦੀ ਸਾਰੇ ਚੀਜਾਂ ਉਪਲੱਬਧ ਕਰਵਾਈ ਜਾ ਰਹੀ ਹਨ । ਉਨ੍ਹਾਂ ਦੱਸਿਆ ਕਿ ਸੇਂਟਰ ਵਿੱਚ 40 ਪੇਟੀ ਪਾਣੀ , 200 ਪੈਕੇਟ ਬਿਸਕੁਟ , ਬੱਚੀਆਂ ਲਈ ਚਿਪਸ ਦੇ 100 ਪੈਕੇਟ , ਕੁਰਕੁਰੇ ਦੇ 100 ਪੈਕੇਟ ਅਤੇ ਨਮਕੀਨ ਦੇ 100 ਪੈਕੇਟ ਵੰਡਵਾਏ ਗਏ ਹਨ ।