ਇਤਿਹਾਸਿਕ ਲੀਡ ਨਾਲ ਜਲੰਧਰ ਸੀਟ ਜਿੱਤਕੇ ਆਪ ਨੇ ਰਚਿਆ ਇਤਿਹਾਸ:- ਸਤਨਾਮ ਸਿੰਘ ਜਲਵਾਹਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 13 ਮਈ 2023 : ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਆਏ ਇਤਿਹਾਸਿਕ ਨਤੀਜਿਆਂ ਤੋਂ ਬਾਅਦ ਹਰ ਵਲੰਟੀਅਰ ਦੇ ਚਿਹਰੇ ਉੱਤੇ ਖੁਸ਼ੀ ਛਾ ਗਈ, ਇਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਇੰਮਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਆਪਣੇ ਸਮਰਥਕਾਂ ਸਮੇਤ ਰਾਹੋਂ ਵਿਖੇ ਲੰਡੂ ਵੰਡਕੇ ਲੋਕਾਂ ਨਾਲ ਇਸ ਇਤਿਹਾਸਕ ਜਿੱਤ ਦੀ ਖੁਸ਼ੀ ਨੂੰ ਸਾਂਝਾ ਕੀਤਾ। ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਵੱਲੋਂ ਪਹਿਲਾਂ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਸ ਤੋਂ ਉਪਰੰਤ ਚੇਅਰਮੈਨ ਜਲਵਾਹਾ ਨੇ ਸਾਰੇ ਸਾਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰੇ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਜਲਵਾਹਾ ਨੂੰ ਜਲੰਧਰ ਵਿੱਚ ਹੋਈ ਇਤਿਹਾਸਿਕ ਜਿੱਤ ਦੀਆਂ ਹਰ ਰਾਹਗੀਰ ਅਤੇ ਹਰ ਦੁਕਾਨਦਾਰ ਨੇ ਜੱਫ਼ੀ ਪਾਕੇ ਵਧਾਈਆਂ ਦਿੱਤੀਆਂ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਜਲਵਾਹਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੈ ਅਤੇ ਇਹ ਆਉਣ ਵਾਲ਼ੀਆਂ ਲੋਕਸਭਾ ਚੋਣਾਂ ਦੀ ਚੰਗੀ ਸ਼ੁਰੂਆਤ ਵੀ ਹੈ। ਜਲਵਾਹਾ ਨੇ ਕਿਹਾ ਕਿ ਜਲੰਧਰ ਦੇ ਕੈਂਟ ਹਲਕੇ ਵਿੱਚ ਪਾਰਟੀ ਵੱਲੋਂ ਲਗਾਈ ਡਿਊਟੀ ਨੂੰ ਮੇਰੇ ਨਾਲ ਸਮੁੱਚੀ ਨਵਾਂਸ਼ਹਿਰ ਟੀਮ ਵੱਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਲਗਾਤਾਰ ਕੰਪੇਨ ਕਰਕੇ ਵੱਡਮੁੱਲਾ ਯੋਗਦਾਨ ਪਾਇਆ ਗਿਆ, ਮੈਂ ਨਵਾਂਸ਼ਹਿਰ ਟੀਮ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਆਪਣੀ ਜੁੰਮੇਵਾਰੀ ਨੂੰ ਨਿਭਾਇਆ ਜਿਸ ਦੀ ਬਦੌਲਤ ਜਲੰਧਰ ਦੇ ਕੈਂਟ ਹਲਕੇ ਵਿੱਚ ਵੱਡਮੁੱਲੀ ਲੀਡ ਮਿਲੀ। ਜਲਵਾਹਾ ਨੇ ਇਸ ਜਿੱਤ ਦਾ ਸਿਹਰਾ ਸ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੇ ਇਕ ਸਾਲ ਦੇ ਦਮਦਾਰ ਕੰਮਾਂ ਨੂੰ ਦਿੰਦਿਆਂ ਹੋਇਆਂ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕੰਮਾਂ ਦਾ ਨਤੀਜਾ ਹੈ, ਅਤੇ ਪਾਰਟੀ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਜਲੰਧਰ ਲੋਕਸਭਾ ਜ਼ਿਮਨੀ ਚੋਣਾਂ ਵਿੱਚ ਕੀਤੀ ਸਖ਼ਤ ਮਿਹਨਤ ਅਤੇ ਗਰਾਊਂਡ ਲੈਵਲ ਉਤੇ ਹਰ ਵੋਟਰ ਤੱਕ ਕੀਤੀ ਡੋਰ ਟੂ ਡੋਰ ਮੁਹਿੰਮ ਕਰਕੇ ਹੀ ਐਨੀ ਵੱਡੀ ਇਤਿਹਾਸਕ ਲੀਡ ਮਿਲੀ ਹੈ।
ਸਤਨਾਮ ਸਿੰਘ ਜਲਵਾਹਾ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਇਸ ਕ੍ਰਾਂਤੀਕਾਰੀ ਤੇ ਇੰਨਕਲਾਬੀ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਸਤਨਾਮ ਸਿੰਘ ਜਲਵਾਹਾ ਦੇ ਨਾਲ ਮਨਦੀਪ ਸਿੰਘ ਅਟਵਾਲ ਜੁਆਇੰਟ ਸਕੱਤਰ ਪੰਜਾਬ, ਸੁਰਿੰਦਰ ਸਿੰਘ ਸੰਘਾ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਜੋਗੇਸ਼ ਕੁਮਾਰ ਜੋਗਾ ਸ਼ਹਿਰੀ ਪ੍ਰਧਾਨ ਰਾਹੋਂ, ਕੁਲਵੰਤ ਸਿੰਘ ਰਕਾਸਣ ਬਲਾਕ ਪ੍ਰਧਾਨ, ਬਲਵਿੰਦਰ ਰਾਹੋਂ ਮੀਡੀਆ ਇੰਚਾਰਜ, ਦਵਿੰਦਰ ਸਿੰਘ ਭਾਰਟਾ ਸਰਕਲ ਪ੍ਰਧਾਨ, ਵਿਜੇ ਕੁਮਾਰ ਸੋਨੀ ਸਰਕਲ ਪ੍ਰਧਾਨ, ਸ਼੍ਰੀ ਭਗਤ ਰਾਮ ਰਾਹੋਂ, ਪਿਆਰਾ ਸਿੰਘ ਗੜੀ, ਹਰਭਿੰਦਰ ਸਿੰਘ ਭਿੰਦਾ, ਨਿੰਦਾ ਕਾਹਲੌ, ਪੀਟਰ ਰਾਹੋਂ, ਟੋਨੀ ਰਾਹੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।