ਹਰਿੰਦਰ ਨਿੱਕਾ
- ਭਾਜਪਾ ਨੇਤਾ ਪ੍ਰੇਮ ਪ੍ਰੀਤਮ ਜਿੰਦਲ ਬੋਲੇ, ਡੀਸੀ ਸਾਬ੍ਹ , ਸਬਜੀ ਮੰਡੀ 3 ਦਿਨ ਬੰਦ ਨਹੀਂ , ਰੋਟੇਸ਼ਨਲ ਪ੍ਰਬੰਧ ਕਰੋ,,,
ਬਰਨਾਲਾ, 28 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਲੋਕਾਂ ਦਾ ਬਚਾਅ ਕਰਨ ਲਈ, ਅੱਜ ਸਬਜ਼ੀ ਮੰਡੀ ਬੰਦ ਐ , ਇਹ ਮਹਿਜ਼ ਇੱਕ ਦਿਨ ਦੀ ਗੱਲ ਨਹੀ, ਇਸ ਤਰਾਂ ਹੀ ਇੱਕ ਹਫਤੇ 'ਚ ਤਿੰਨ ਦਿਨ ਸਬਜ਼ੀ ਮੰਡੀ ਬੰਦ ਕਰਨ ਦੇ ਹੁਕਮ ਜਿਲ੍ਹਾ ਮਜਿਸਟ੍ਰੇਟ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਕਰ ਦਿੱਤੇ ਹਨ। ਦਰਅਸਲ ਅੱਜ ਤਾਂ ਹਾਲੇ ਨਵੀਂ ਲਾਗੂ ਕੀਤੀ ਗਈ ਵਿਵਸਥਾ ਦੀ ਸ਼ੁਰੂਆਤ ਹੀ ਹੈ। ਪਹਿਲੇ ਦਿਨ ਲਾਗੂ ਹੋਈ ਪ੍ਰਸ਼ਾਸ਼ਨ ਦੀ ਨਵੀਂ ਨੀਤੀ ਤੇ ਵਿਉਪਾਰ ਮਹਾਂਸੰਘ ਬਰਨਾਲਾ ਦੇ ਸ੍ਰਪਰਸਤ ਪ੍ਰੇਮ ਪ੍ਰੀਤਮ ਜਿੰਦਲ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਪ੍ਰਬੰਧ ਨਹੀਂ, ਪ੍ਰਸ਼ਾਸ਼ਨ ਦੇ ਕੁਪ੍ਰਬੰਧ ਦੀ ਇੱਕ ਝਲਕ ਮਾਤਰ ਹੀ ਹੈ। ਉਨ੍ਹਾਂ ਕਿਹਾ ਕਿ ,, ਇਹ ਨੂੰ ਕਹਿੰਦੇ ਆ ਹੁਕਮ ਸਾਹਿਬਾਂ ਦੇ , ਬਿਨਾਂ ਕਿਸੇ ਯੋਗ ਸਲਾਹ ਮਸ਼ਵਰੇ ਤੋਂ ਤਿੰਨ ਤਿੰਨ ਨਾਗੇ ਪਾਕੇ ਭੀੜ ਘਟਾਉਣ ਦਾ ਸ਼ਾਨਦਾਰ ਫਾਰਮੂਲਾ ! ਤਾਂ ਕਿ ਮੰਡੀ ਖੁੱਲੀ ਰਹਿਣ ਦੇ ਬਾਕੀ ਦਿਨਾਂ ਵਿੱਚ ਭੀੜ ਜਮਾਂ ਹੋਣ 'ਚ ਕੋਈ ਕਸਰ ਬਾਕੀ ਨਾ ਰਹਿ ਜਾਵੇ।
- ਪ੍ਰਸ਼ਾਸ਼ਨ ਦੇ ਨਵੇਂ ਫਾਰਮੂਲੇ ਨਾਲ ਭੀੜ ਤੇ ਮਹਿੰਗਾਈ ਵਧੂਗੀ...
ਵਪਾਰੀ ਆਗੂ ਸ੍ਰੀ ਜਿੰਦਲ ਨੇ ਕਿਹਾ ਕਿ ਪ੍ਰਸ਼ਾਸ਼ਨ ਦੁਆਰਾ ਲਾਗੂ ਇਸ ਨਵੇਂ ਫਾਰਮੂਲੇ ਨਾਲ ਭੀੜ ਤੇ ਮਹਿੰਗਾਈ ਵਧਣ ਦੇ ਅਸਾਰ ਵਧੇਰੇ ਹਨ। ਕਿਉਂਕਿ ਮੰਡੀ ਬੰਦ ਹੋਣ ਕਾਰਣ, ਇੱਕ ਦਿਨ ਪਹਿਲਾਂ ਹੀ ਲੋਕ ਸਬਜੀਆਂ ਤੇ ਫਲ ਖਰੀਦਣ ਲਈ ਮੰਡੀ 'ਚ ਜਾ ਕੇ ਭੀੜ ਵਧਾਇਆ ਕਰਨਗੇ। ਦੂਸਰੇ ਪਾਸੇ ਮੰਡੀ ਬੰਦ ਦਾ ਬਹਾਨਾ ਲਾ ਕੇ ਸਬਜ਼ੀਆਂ ਤੇ ਫਲ ਵੇਚਣ ਵਾਲੇ ਵੀ ਹਰ ਚੀਜ਼ ਆਮ ਰੇਟ ਤੋਂ ਵਧਾ ਕੇ ਵੇਚਣਗੇ। ਯਾਨੀ ਨਾ ਇਸ ਨਾਲ ਕੋਰੋਨਾ ਤੋਂ ਬਚਾਉ ਦੇ ਮੱਦੇਨਜ਼ਰ ਨਾ ਭੀੜ ਘਟੂਗੀ ਅਤੇ ਨਾ ਹੀ ਪ੍ਰਸ਼ਾਸ਼ਨ ਦੁਆਰਾ ਕਾਲਾਬਜ਼ਾਰੀ ਰੋਕਣ ਲਈ ਹਰ ਦਿਨ ਜਾਰੀ ਕੀਤੀ ਜਾਣ ਵਾਲੀ ਰੇਟ ਲਿਸਟ ਦਾ ਕੋਈ ਮਾਇਨਾ ਰਹਿਣਾ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਕੋਈ ਵੀ ਨਵਾਂ ਫੈਸਲਾ ਲਾਗੂ ਕਰਨ ਤੋਂ ਪਹਿਲਾ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਖਿਆਲ ਜਰੂਰ ਰੱਖ ਲੈਣਾ ਚਾਹੀਦਾ ਹੈ।
- ਲਾਗੂ ਫੈਸਲੇ ਅਤੇ ਦਿੱਤੇ ਸੁਝਾਅ ਤੇ ਮੁੜ ਗੌਰ ਕਰੋ
ਵਪਾਰੀ ਆਗੂ ਨੇ ਦੱਸਿਆ ਕਿ 24 ਅਪ੍ਰੈਲ ਨੂੰ ਉਹ ਡੀਸੀ ਸਾਬ੍ਹ ਨੂੰ ਸਬਜ਼ੀ ਮੰਡੀ ਚ, ਭੀੜ ਘਟਾਉਣ ਲਈ ਸੁਝਾਅ ਦੇ ਤੌਰ ਤੇ ਇੱਕ ਮੰਗ ਪੱਤਰ ਵਿਉਪਾਰ ਮਹਾਂਸੰਘ ਵੱਲੋਂ ਸੌਂਪ ਕੇ ਆਏ ਸੀ। ਜਿਸ ਚ, ਵਪਾਰੀ ਹੋਣ ਦੇ ਨਾਤੇ ਆਪਣੇ ਤਲਖ ਤਜ਼ੁਰਬੇ ਚੋਂ, ਨੇਕ ਸਲਾਹ ਦਿੱਤੀ ਸੀ ਕਿ ਸਬਜ਼ੀ ਮੰਡੀ ਚ, ਐਂਟਰੀ ਲਈ ਸਬਜ਼ੀ ਤੇ ਫਲ ਵਿਕਰੇਤਾਵਾਂ ਅਤੇ ਖਰੀਦਦਾਰਾਂ ਨੂੰ ਵੱਖ ਵੱਖ ਰੰਗਾਂ ਦੇ ਪਾਸ ਜ਼ਾਰੀ ਕਰ ਦਿਉ। ਇਸ ਨਾਲ ਹਰ ਇੱਕ ਰੰਗ ਦੇ ਪਾਸ ਵਾਲੇ ਵਿਅਕਤੀ ਦੀ ਵਾਰੀ ਰੋਟੇਸ਼ਨ ਅਨੁਸਾਰ ਹੀ ਆਇਆ ਕਰੇਗੀ ਅਤੇ ਮੰਡੀ ਚ, ਭੀੜ ਅਤੇ ਰੇਟ ਦੋਵੇਂ ਹੀ ਕੰਟਰੋਲ ਚ, ਰਹਿ ਸਕਣਗੇ। ਸ੍ਰੀ ਜਿੰਦਲ ਨੇ ਕਿਹਾ ਉਨ੍ਹਾਂ ਨੂੰ ਉਮੀਦ ਸੀ ਕਿ ਪ੍ਰਸ਼ਾਸ਼ਨ ਲੋਕਾਂ ਦੇ ਹਿੱਤ ਚ, ਇਸ ਸੁਝਾਅ ਨੂੰ ਪ੍ਰਵਾਨ ਕਰ ਲਊ। ਪਰ ਹੋਇਆ ਇਸ ਤੋਂ ਬਿਲਕੁਲ ਉਲਟ ਮੰਡੀ ਪਹਿਲਾਂ ਹਫਤੇ ਚ, 2 ਦਿਨ ਬੰਦ ਰੱਖਣ ਦਾ ਹੁਕਮ ਜਾਰੀ ਹੋਇਆ ਸੀ , ਜਿਹੜਾ ਮੰਗ ਪੱਤਰ ਤੋਂ ਬਾਅਦ ਹਫਤੇ ਵਿੱਚ 3 ਦਿਨ ਬੰਦ ਰੱਖਣ ਚ, ਬਦਲ ਦਿੱਤਾ ਗਿਆ।