← ਪਿਛੇ ਪਰਤੋ
ਹੁਸ਼ਿਆਰਪੁਰ 30 ਮਾਰਚ - ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਦੇ ਮੈਂਬਰ ਵੱਲੋਂ ਪਿੰਡ ਜੱਟਾ ਰਿਹਾਣਾ ਵਿਖੇ ਡਾਕਟਰ ਕਮਲਜੀਤ ਸਿੰਘ ਵੱਲੋਂ ਵੱਖ ਵੱਖ ਨਾਕਿਆਂ ਤੇ ਜਾ ਕੇ ਪੁਲਿਸ ਮੁਲਾਜ਼ਮਾਂ ਨੂੰ ਸੈਨਟਾਇਜਰ ਦਿੱਤੇ। ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਨੇ ਕਿਹਾ ਕਰੋਨਾ ਵਾਇਰਸ ਦੇ ਪ੍ਰਕੋਪ ਤੋ ਬਚਣ ਲਈ ਸੈਨਟਾਇਜਰ ਵੰਡਣ ਦੀ ਸੇਵਾ ਅਤੇ ਲੋੜਵੰਦਾਂ ਨੂੰ ਬਰੈਂਡ ਅਤੇ ਡਬਲ ਰੋਟੀ ਵੰਡਣ ਦੀ ਸੇਵਾ ਲਗਾਤਾਰ ਜਾਰੀ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਦੋਆਬਾ ਪ੍ਰਧਾਨ ਪ੍ਰਦੀਪ ਸਿੰਘ ਓਬਰਾਏ ਨੇ ਕਿਹਾ ਕਿ ਵੱਖ ਵੱਖ ਥਾਵਾਂ ਤੇ ਸਾਡੀ ਟੀਮ ਕੰਮ ਕਰ ਰਹੀ ਹੈ, ਤੇ ਕਿਹਾ ਜਦ ਤੱਕ ਪੰਜਾਬ ਵਿੱਚ ਕਰਫਿਊ ਲੱਗਾ ਹੈ ਉਦੋਂ ਤੱਕ ਇਹ ਸੇਵਾ ਜਾਰੀ ਰਹੇਗੀ।
Total Responses : 267