← ਪਿਛੇ ਪਰਤੋ
ਫਗਵਾੜਾ, 1 ਅਪ੍ਰੈਲ 2020 - ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਦੋਆਬਾ ਟੀਮ ਵੱਲੋਂ ਰਾਸ਼ਨ ਦੀ ਸੇਵਾ ਲਗਾਤਾਰ ਜਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਦੋਆਬਾ ਦੇ ਪ੍ਰਧਾਨ ਪਰਦੀਪ ਸਿੰਘ ਸਾਗਰ ਨੇ ਕੀਤਾ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਕਾਰਣ ਪੰਜਾਬ ਵਿੱਚ ਜਦੋਂ ਦਾ ਕਰਫਿਊ ਲੱਗਾ ਹੈ ਉਦੋਂ ਤੋ ਹੀ ਲੋੜਵੰਦਾਂ ਨੂੰ ਰਾਸ਼ਨ ਦੇਣ ਦੀ ਸੇਵਾ ਲਗਾਤਾਰ ਜਾਰੀ ਹੈ। ਪਰਦੀਪ ਸਿੰਘ ਸਾਗਰ ਨੇ ਕਿਹਾ ਹੁਣ ਤੱਕ 80 ਪਰਿਵਾਰਾਂ ਤੋਂ ਜ਼ਿਆਦਾ ਨੂੰ ਰਾਸ਼ਨ ਦੀ ਸੇਵਾ ਦੇ ਚੁੱਕੇ ਹਾਂ ਤੇ ਹਲੇ ਵੀ ਰਾਸ਼ਨ ਦੀ ਸੇਵਾ ਫਗਵਾੜਾ, ਜਲੰਧਰ ਤੇ ਹੁਸ਼ਿਆਰਪੁਰ ਦੀ ਟੀਮ ਵਲੋਂ ਜਾਰੀ ਹੈ। ਉਨ੍ਹਾਂ ਨੇ ਕਿਹਾ ਜੇ ਕਿਸੇ ਵੀ ਲੋੜਵੰਦ ਨੂੰ ਰਾਸ਼ਨ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ।
Total Responses : 267