ਸਥਾਨਕ ਲੀਗਲ ਸਰਵਿਸਜ਼ ਅਥਾਰਟੀ ਦੇ ਵਲੰਟੀਅਰ ਇੰਦੌਰ ਫਸੀ ਸੰਗਤ ਨੂੰ ਮਾਸਕ ਤੇ ਦਵਾਈਆਂ ਵੰਡਦੇ ਹੋਏ
ਇੰਦੌਰ 'ਚ ਫਸੇ ਯਾਤਰੀ ਪੰਜਾਬ ਲਈ ਹੋਏ ਰਵਾਨਾ - ਸਿੱਖ ਸੰਸਥਾਵਾਂ ਅਤੇ ਪਤਵੰਤਿਆਂ ਦੇ ਯਤਨ ਹੋਏ ਸਫਲ
ਬਾਬੂਸ਼ਾਹੀ ਬਿਊਰੋ / ਰਤਨਜੀਤ ਸ਼ੈਰੀ
ਇੰਦੌਰ / ਚੰਡੀਗੜ੍ਹ , 19 ਅਪ੍ਰੈਲ, 2020 : ਮੱਧ ਪ੍ਰਦੇਸ਼ ਵਿਚ ਇੰਦੌਰ ਨੇੜੇ ਫਸੇ ਪੰਜਾਬ ਦੇ 90 ਦੇ ਕਰੀਬ ਯਾਤਰੀ ਆਖ਼ਰ ਅੱਜ ਉੱਥੋਂ ਪੰਜਾਬ ਲਈ ਰਵਾਨਾ ਹੋ ਗਏ . ਇੰਦੌਰ ਦੀ ਸ੍ਰੀ ਗੁਰੂ ਸਿੰਘ ਸਭਾ , ਹੋਏ ਸਿੱਖ ਸੰਸਥਾਵਾਂ ਅਤੇ ਮੁੰਬਈ ਅਤੇ ਬੰਗਲੌਰ ਦੇ ਕੁਝ ਸਿੱਖ ਪਤਵੰਤਿਆਂ ਦੀਆਂ ਕੋਸ਼ਿਸ਼ਾਂ ਨਾਲ ਮੱਧ ਪ੍ਰਦੇਸ਼ ਦੇ ਅਧਿਕਾਰੀਆਂ ਇਨ੍ਹਾਂ ਯਾਤਰੀਆਂ ਲਈ ਰਾਹਦਾਰੀ ਪਾਸ ਬਣਾ ਕੇ ਉਨ੍ਹਾਂ ਦੀ ਰਵਾਨਗੀ ਕੀਤੀ . ਇਹ ਜਾਣਕਾਰੀ ਦਿੰਦੇ ਹੋਏ ਮੁੰਬਈ ਦੇ ਕਾਰੋਬਾਰੀ ਸਤਨਾਮ ਸਿੰਘ ਅਹੂਜਾ ਨੇ ਫ਼ੋਨ ਤੇ ਬਾਬੂਸ਼ਾਹੀ ਨੂੰ ਦੱਸਿਆ ਕਿ ਉਨ੍ਹਾਂ ਸਮੇਤ ਸਭ ਦੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਫਸੇ ਯਾਤਰੀਆਂ ਦਾ ਮਸਲਾ ਹੱਲ ਹੋਇਆ .
ਉਨ੍ਹਾਂ ਦੱਸਿਆ ਕਿ ਰਿੰਕੂ ਭਾਟੀਆ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਮਦਦ ਨਾਲ ਰਸਤੇ ਵਿਚ ਵੀ ਇਨ੍ਹਾਂ ਯਾਤਰੀਆਂ ਦੇ ਖਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ , ਇੱਥੋਂ ਤੱਕ ਕਿ ਆਗਰੇ ਪਹੁੰਚਣ ਤੇ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਂ ਮੁਹੱਈਆ ਕੀਤਾ ਜਾਵੇਗਾ . ਉਨ੍ਹਾਂ ਇਹ ਮੁੱਦਾ ਉਨ੍ਹਾਂ ਅਤੇ ਹੋਰਨਾਂ ਤੱਕ ਪੁਚਾਉਣ ਲਈ ਬਾਬੂਸ਼ਾਹੀ ਦਾ ਸ਼ੁਕਰੀਆ ਵੀ ਅਦਾ ਕੀਤਾ .
ਇਸ ਗਰੁੱਪ ਵਿਚ ਸ਼ਾਮਲ ਬੀਬੀ ਮਨਜੀਤ ਕੌਰ , ਜਿਸ ਨੇ ਬਾਬੂਸ਼ਾਹੀ ਰਾਹੀਂ ਇਸ ਜਥੇ ਦੀ ਮੁਸ਼ਕਿਲ ਜ਼ਾਹਿਰ ਕੀਤੀ ਸੀ , ਨੇ ਫ਼ੋਨ ਤੇ ਦੱਸਿਆ ਕਿ ਉਹ ਉੱਥੋਂ ਰਵਾਨਾ ਹੋ ਗਏ ਹਨ .ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਉਹ ਸਭ ਦਾ ਧੰਨਵਾਦ ਕਰਦੇ ਹਨ .
ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਨੇ ਵੀ ਇਨ੍ਹਾਂ ਫਸੇ ਯਾਤਰੀਆਂ ਦੀ ਵੀ ਸਾਰ ਲਈ ਅਤੇ ਉਨ੍ਹਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ . ਕੱਲ੍ਹ ਵੀ ਅਤੇ ਅੱਜ ਵੀ ਮੱਧ ਪ੍ਰਦੇਸ਼ ਦੀ ਲੀਗਲ ਸਰਵਿਸਿਜ਼ ਅਥਾਰਿਟੀ ਨੇ ਆਪਣੇ ਵਲੰਟੀਅਰ ਇਨ੍ਹਾਂ ਯਾਤਰੀਆਂ ਕੋਲ ਭੇਜੇ ਸਨ .
ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਮੁੱਦਾ ਜ਼ੋਰ ਨਾਲ ਉਠਾਇਆ ਸੀ .
ਚੇਤੇ ਰਹੇ ਕਿ ਇਹ ਯਾਤਰੀ 16 ਅਪ੍ਰੈਲ ਨੂੰ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਤੋਂ ਆਪਣੇ ਆਪਣੇ ਵਹੀਕਲ ਲੈ ਕੇ ਚੱਲੇ ਸਨ ਪਰ 17 ਅਪ੍ਰੈਲ ਨੂੰ ਇੰਦੌਰ ਨੇੜੇ ਐਮ ਪੀ ਦੇ ਬਾਰਡਰ ਤੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ .
ਇਹ ਮੁੱਦਾ ਸਭ ਤੋਂ ਪਹਿਲਾਂ ਬਾਬੂਸ਼ਾਹੀ ਨੈੱਟਵਰਕ ਨੇ ਹੀ ਚੁੱਕਿਆ ਸੀ .
ਮੱਧ ਪ੍ਰਦੇਸ਼ 'ਚ ਫਸੇ ਪੰਜਾਬੀਆਂ 'ਚੋਂ ਇੱਕ ਔਰਤ ਨੇ ਬਾਬੂਸ਼ਾਹੀ ਨਾਲ ਫੋਨ 'ਤੇ ਸਾਂਝੀ ਕੀਤੀ ਹੱਡਬੀਤੀ, ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=dRUoJZLLM98
ਬਾਬੂਸ਼ਾਹੀ ਤੇ 9.30 ਵਜੇ ਸਵੇਰੇ ਪੋਸਟ ਕੀਤੀ ਪਹਿਲੀ ਖਬਰ