- ਪਾਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ : ਵਿਕਰਮਜੀਤ ਸਿੰਘ ਪਾਂਥੇ
- ਕਿਹਾ, ਪਿੰਡਾਂ ਵਿਚ ਜੀ.ਓ.ਜੀ., ਪਟਵਾਰੀ, ਪੰਚਾਇਤ ਸਕੱਤਰ ਅਤੇ ਸ਼ਹਿਰ ਵਿਚ ਨਗਰ ਕੌੌਂਸਲ ਦੇ ਕਰਮਚਾਰੀਆਂ ਰਾਹੀਂ ਜਮ੍ਹਾਂ ਕਰਵਾਏ ਜਾਣ ਪਾਸ
ਮਲੇਰਕੋਟਲਾ, 4 ਅਪ੍ਰੈਲ 2020 - ਐਸ.ਡੀ.ਐਮ. ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਐਸ.ਡੀ.ਐਮ. ਦਫਤਰ ਵੱਲੋੋਂ ਜਿਹੜੇ ਲੋੋਕਾਂ ਨੂੰ ਕਿਸੇ ਐਮਰਜੰਸੀ ਲਈ ਸਿਰਫ ਇਕ ਦਿਨ ਲਈ (ਵਨ ਟਾਇਮ) ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਇਕ ਨਿਸ਼ਚਿਤ ਮਿਤੀ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਉਸ ਮਿਤੀ ਤੋੋਂ ਬਾਅਦ ਇਹ ਪਾਸ ਵੈਲਿਡ ਨਹੀਂ ਰਹਿੰਦੇ ਅਤੇ ਇਨ੍ਹਾਂ ਦੀ ਵਰਤੋਂ ਕਰਨਾ ਵਰਜਿਤ ਹੈ। ਅਜਿਹੇ ਪਾਸ ਤੁਰੰਤ ਪਿੰਡਾਂ ਵਿਚ ਜੀ.ਓ.ਜੀ. ਪਟਵਾਰੀ, ਪੰਚਾਇਤ ਸਕੱਤਰ ਰਾਹੀਂ ਅਤੇ ਸ਼ਹਿਰ ਵਿਚ ਨਗਰ ਕੌਂਸਲ, ਮਲੇਰਕੋਟਲਾ ਦੇ ਕਰਮਚਾਰੀਆਂ ਰਾਹੀਂ ਐਸ.ਡੀ.ਐਮ. ਦਫਤਰ ਵਿਚ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਰਫਿਊ ਪਾਸ ਦੀ ਉਲੰਘਣਾ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਾਂਥੇ ਨੇ ਦੱਸਿਆ ਕਿ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਮਾਨਯੌਗ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਵੱਲੋੋਂ ਸੰਗਰੂਰ ਜ਼ਿਲ੍ਹੇ ਵਿਚ ਮੁਕੰਮਲ ਤੌੌਰ ਤੇ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਦੌੌਰਾਨ ਸਿਰਫ ਕੁਝ ਜ਼ਰੂਰੀ ਸੇਵਾਵਾਂ ਤੋੋਂ ਇਲਾਵਾ ਮੈਡੀਕਲ ਐਮਰਜੰਸੀ ਤੋੋਂ ਇਲਾਵਾ ਕੁਝ ਹੋਰ ਅਤਿ ਜ਼ਰੂਰੀ ਕੰਮਾਂ ਲਈ ਆਮ ਲੋੋਕਾਂ ਦੀ ਸਹੁਲਤ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਾਸੀਆਂ ਨੂੰ ਸਿਰਫ ਇਕ ਦਿਨ (ਵਨ ਟਾਇਮ) ਲਈ ਕਰਫਿਊ ਪਾਸ ਜਾਰੀ ਕੀਤੇ ਗਏ ਸਨ। ਪਾਂਥੇ ਨੇ ਕਿਹਾ ਕਿ ਕਰਫਿਊ ਪਾਸ ਸਿਰਫ ਕਿਸੇ ਐਮਰਜੰਸੀ ਹਾਲਤ ਵਿਚ ਕਰਫਿਊ ਦੌੌਰਾਨ ਆਉਣ ਜਾਣ ਲਈ ਜਾਰੀ ਕੀਤਾ ਗਿਆ ਸੀ ਨਾਕਿ ਆਮ ਵਰਤੋੋਂ ਲਈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਵਿਅਕਤੀ ਨੇ ਵੀ ਐਸ.ਡੀ.ਐਮ. ਦਫਤਰ, ਮਲੇਰਕੋਟਲਾ ਤੋੋਂ ਕਿਸੇ ਜ਼ਰੂਰੀ ਕੰਮ ਲਈ ਸਿਰਫ ਇਕ ਦਿਨ ਲਈ ਕਰਫਿਊ ਪਾਸ ਜਾਰੀ ਕਰਵਾਇਆ ਹੈ, ਉਹ ਪਾਸ ਉਸ ਮਿਤੀ ਤੋੋਂ ਬਾਅਦ ਵੈਲਿਡ ਨਹੀਂ ਮੰਨਿਆ ਜਾਵੇਗਾ। ਇਸ ਲਈ ਉਹ ਵਿਅਕਤੀ ਤੁਰੰਤ ਆਪਣਾ ਪਾਸ ਐਸ.ਡੀ.ਐਮ. ਦਫਤਰ ਵਿਖੇ ਜੀ.ਓ.ਜੀ. ਪਟਵਾਰੀ, ਪੰਚਾਇਤ ਸਕੱਤਰ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਰਾਹੀਂ ਜਮ੍ਹਾਂ ਕਰਵਾਵੇ।