ਭੋਜਨ, ਰਹਿਣ ਲਈ ਥਾਂ ਦੇ ਨਾਲ ਨਾਲ ਸਮਾਜਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ
ਐਸ ਏ ਐਸ ਨਗਰ, 31 ਮਾਰਚ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਇੱਟ ਭੱਠਿਆਂ ਅਤੇ ਉਦਯੋਗਿਕ ਇਕਾਈਆਂ ਨੂੰ ਇਸ ਸ਼ਰਤ 'ਤੇ ਚਲਾਉਣ ਦੀ ਆਗਿਆ ਦਿੱਤੀ ਕਿ ਉਨ੍ਹਾਂ ਕੋਲ ਕੰਮ ਕਰਨ ਲਈ ਲੋੜੀਂਦੇ ਸਾਰੇ ਵਿਅਕਤੀਆਂ ਦੇ ਰਹਿਣ ਲਈ ਅਤੇ ਖਾਣ ਪੀਣ ਦੀ ਜਗ੍ਹਾ ਮੁਹੱਈਆ ਕਰਵਾਉਣ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ, ਜਿਹੜੇ ਵਿਅਕਤੀ ਕੰਮ ਕਰਨ ਲਈ ਇਕ ਵਾਰ ਭੱਠਿਆਂ ਜਾਂ ਉਦਯੋਗਿਕ ਇਕਾਈਆਂ ਵਿੱਚ ਗਏ ਤਾਂ ਉਹ ਕਰਫਿਊ/ਲਾਕਡਾਊਣ ਦੇ ਅੰਤ ਤੱਕ ਅੰਦਰ ਹੀ ਰਹਿਣਗੇ।
ਜੀ.ਐੱਮ., ਉਦਯੋਗ, ਨਿੱਜੀ ਉਦਯੋਗ ਇਕਾਈਆਂ ਵੱਲੋਂ ਕੀਤੇ ਗਏ ਅਜਿਹੇ ਸਾਰੇ ਪ੍ਰਸਤਾਵਾਂ ਦੀ ਤਸਦੀਕ ਕਰਨਗੇ ਅਤੇ ਇੱਕ ਸਮੇਂ ਲਈ ਲੋੜੀਂਦਾ ਕਰਫਿਊ ਪਾਸ ਜਾਰੀ ਕਰਨਗੇ ਅਤੇ ਇਹਨਾਂ ਸ਼ਰਤਾਂ ਤੇ ਕਾਰਜ ਸ਼ੁਰੂ ਕਰਨ ਦੀ ਆਗਿਆ ਦੇਣਗੇ। ਡੀਸੀ ਨੇ ਇਹ ਵੀ ਜ਼ੋਰ ਦਿੱਤਾ ਕਿ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਹੈ।