ਹਰੀਸ਼ ਕਾਲੜਾ
ਕੇਵਲ ਐਮਰਜੈਂਸੀ ਅਤੇ ਸਿਹਤ ਸਹੂਲਤ ਲਈ ਜਾਰੀ ਕੀਤੇ ਜਾਣਗੇ ਈ-ਪਾਸ
ਰੂਪਨਗਰ, 28 ਮਾਰਚ 2020: ਜ਼ਿਲ੍ਹਾ ਨਿਵਾਸੀਆਂ ਦੀ ਸਹੂਲਤ ਦੇ ਲਈ ਕਰਫਿਊ ਸਬੰਧੀ ਈ-ਪਾਸ ਜਾਰੀ ਕਰਨ ਲਈ 05 ਅਧਿਕਾਰੀ ਡੇਜੀਗਨੇਂਟ ਕੀਤੇ ਗਏ ਹਨ।ਇਹ ਜਾਣਕਾਰੀ ਦਿੰਦਿਆਂ ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਹ ਪਾਸ ਕੇਵਲ ਉਨ੍ਹਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ ਜ਼ਾਂ ਸਿਹਤ ਸਹੂਲਤ ਸਬੰਧੀ ਕੀਤੇ ਜਾਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਿਵਾਸੀ ਕਰਫਿਊ ਪਾਸ ਦੇ ਲਈ ਵੈਬਸਾਇਟ https://epasscovid19.pais.net.in/ ਲਿੰਕ ਤੇ ਆਨਲਾਇਨ ਅਪਲਾਈ ਕਰ ਸਕਦੇ ਹਨ।
ਡੀ.ਸੀ. ਨੇ ਦੱਸਿਆ ਕਿ ਈ-ਪਾਸ ਜਾਰੀ ਕਰਨ ਦੇ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ ਸ਼੍ਰੀ ਇੰਦਰਪਾਲ, ਡੀ.ਡੀ.ਪੀ.ਓ. ਸ਼੍ਰੀ ਬਲਜਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ 05 ਅਫਸਰ ਡੇਜ਼ੀਗਨੇਂਟ ਕੀਤੇ ਗਏ ਹਨ।
ਸ਼੍ਰੀਮਤੀ ਗਿਰਿ ਨੇ ਦੱਸਿਆ ਹੈ ਕਿ ਕਰਫਿਊ ਸਬੰਧੀ ਈ-ਪਾਸ ਕੇਵਲ ਐਮਰਜੈਂਸੀ ਅਤੇ ਸਿਹਤ ਸਹੂਲਤ ਸਬੰਧੀ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਨੂੰ ਵੀ ਕਰਫਿਊ ਦੌਰਾਨ ਬਾਹਰ ਜਾਣ ਸਬੰਧੀ ਈ-ਪਾਸ ਜਾਰੀ ਨਹੀਂ ਕੀਤੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਜ਼ਿਲ੍ਹਾ ਨਿਵਾਸੀ ਜਿਸ ਨੂੰ ਈ-ਪਾਸ ਚਾਹੀਦਾ ਹੈ। ਉਹ ਪੂਰੀ ਜਾਣਕਾਰੀ ਅਤੇ ਪਤੇ ਸਮੇਤ ਅਤੇ ਕਿਸ ਕਾਰਨ ਪਾਸ ਚਾਹੀਦਾ ਹੈ ਦਾ ਪੂਰਾ ਵੇਰਵਾ ਦੇਣਗੇ। ਪੂਰੀ ਤਫਤੀਸ਼ ਕਰਨ ਤੋਂ ਬਾਅਦ ਹੀ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ।