ਹਰੀਸ਼ ਕਾਲੜਾ
- ਸਵੈਂ ਘੋਸ਼ਣਾ ਪੱਤਰ ਸਬੰਧੀ ਪ੍ਰੋਫਾਰਮਾ ਅਤੇ ਹੋਰ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਇਟ ਤੇ ਵੀ ਦੇਖੀ ਜਾ ਸਕਦੀ ਹੈ
ਰੂਪਨਗਰ, 08 ਮਈ 2020- ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੂਰਲ, ਫੋਕਲ ਪੁਆਇੰਟ ਅਤੇ ਇੰਡਸਟਰੀ ਏਰੀਆ ਵਿੱਚ ਉਦਯੋਗ ਨੂੰ ਚਲਾਉਣ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ। ਉਦਯੋਗ ਚਲਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅੰਡਰਟੇਕਿੰਗ ਦੇਣੀ ਹੋਵੇਗੀ ਜ਼ੋ ਈ.ਮੇਲ ਆਈ.ਡੀ. gmdic.rupnagar@gmail.com ਤੇ ਭੇਜੀ ਜਾ ਸਕਦੀ ਹੈ।ਸਵੈਂ ਘੋਸ਼ਣਾ ਪੱਤਰ (ਅੰਡਰਟੇਕਿੰਗ) ਤੋਂ ਬਿਨ੍ਹਾਂ ਕਿਸੇ ਨੂੰ ਵੀ ਉਦਯੋਗ ਚਲਾਉਣ ਦੀ ਇਜ਼ਾਜਤ ਨਹੀਂ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਅਰਬਨ ਏਰੀਏ ਵਿੱਚ ਕਿਸੇ ਵੀ ਪ੍ਰਕਾਰ ਦੇ ਉਦਯੋਗ ਨੂੰ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ ਅਤੇ ਨਾ ਹੀ ਅਰਬਨ ਏਰੀਏ ਵਿੱਚ ਕਿਸੇ ਤਰ੍ਹਾਂ ਦੀ ਉਦਯੋਗਿਕ ਗਤੀਵਿਧੀ ਚਲਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੰਡਰਟੇਕਿੰਗ ਵਿੱਚ ਫੈਕਟਰੀ ਵਿੱਚ ਕੰਮ ਕਰਦੇ ਵਰਕਰਾਂ ਦਾ ਵੇਰਵਾ , ਵਾਹਨਾਂ ਦੀ ਗਿਣਤੀ , ਸਟਾਫ ਲਿਆਉਣ ਦੇ ਲਈ ਪ੍ਰਯੋਗ ਕੀਤੇ ਜਾਣ ਵਾਲੇ ਵਾਹਨਾਂ ਦੀ ਸੰਖਿਆ ਸਮੇਤ ਉਦਯੋਗ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਉਦਯੋਗਾਂ ਦੇ ਵਿੱਚ ਸਟਾਫ ਅਤੇ ਲੇਬਰ 02 ਕਿਲੋਮੀਟਰ ਦੂਰ ਦੇ ਏਰੀਏ ਤੋਂ ਆਉਂਦੀ ਹੈ ਉਨ੍ਹਾਂ ਦੇ ਲਈ ਕਰਫਿਊ ਪਾਸ ਜ਼ਰੂਰੀ ਹੈ , ਪਾਸ ਤੋਂ ਬਿਨ੍ਹਾਂ ਕਿਸੇ ਨੂੰ ਵੀ ਮੂਵਮੈਂਟ ਕਰਨ ਦੀ ਇਜ਼ਾਜ਼ਤ ਨਹੀਂ ਹੋਵੇਗੀ। ਪਾਸ ਹਾਸਿਲ ਕਰਨ ਦੇ ਲਈ ਮੋਬਾਇਲ ਕੋਵਾ ਐਪ ਤੇ ਆਨਲਾਇਨ ਆਪਲਾਈ ਕੀਤਾ ਜਾ ਸਕਦਾ ਹੈ । ਪਾਸ ਜਾਰੀ ਕਰਨ ਦੀ ਪ੍ਰਵਾਨਗੀ ਡੀ.ਐਫ.ਐਸ.ਸੀ. ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵਧੇਰੀ ਜਾਣਕਾਰੀ ਦੇ ਲਈ ਸੀਨੀਅਰ ਇੰਡਸਟੀਰੀਅਲ ਪ੍ਰਮੋਸ਼ਨ ਅਫਸਰ ਦੇ ਮੋਬਾਇਲ ਨੰ 97793-63060 ਤੇ ਸੰਪਰਕ ਕੀਤਾ ਜਾ ਸਕਦਾ ਹੈ।