ਸੰਜੀਵ ਸੂਦ
ਲੁਧਿਆਣਾ, 13 ਮਈ 2020 - ਪੰਜਾਬ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਹਰ ਵਰਗ ਆਰਥਿਕ ਤੰਗੀ ਤੋਂ ਜੂਝ ਰਿਹਾ ਹੈ ਅਜਿਹੇ ਵਿਚ ਉਬਰ ਅਤੇ ਓਲਾ ਬਾਈਕ ਆਦਿ ਚਲਾਉਣ ਵਾਲੇ ਡਰਾਈਵਰ ਇਨ੍ਹੀਂ ਦਿਨੀਂ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਉਨ੍ਹਾਂ ਦਾ ਕੰਮ ਬੀਤੇ ਦੋ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਕੰਪਨੀ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ।
ਉਬਰ ਅਤੇ ਓਲਾ ਕੰਪਨੀਆਂ ਦੇ ਕਰਿੰਦਿਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਪ੍ਰਧਾਨ ਮੰਤਰੀ ਰਾਹਤ ਫ਼ੰਡ ਦੇ ਵਿੱਚ 20 ਕਰੋੜ ਰੁਪਏ ਦੀ ਮਦਦ ਕੀਤੀ ਹੈ ਪਰ ਆਪਣੇ ਮੁਲਾਜ਼ਮਾਂ ਨੂੰ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ, ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚੱਲ ਰਿਹਾ ਉਹ ਬਹੁਤ ਪਰੇਸ਼ਾਨ ਨੇ ਅਤੇ ਸਰਕਾਰ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਕਿ ਉਨ੍ਹਾਂ ਵਲ ਵੀ ਧਿਆਨ ਦਿੱਤਾ ਜਾਵੇ।