ਏਕ ਨੂਰ ਚੈਰੀਟੇਬਲ ਸੋਸਾਇਟੀ ਵਲੋ ਕੋਵਿਡ ਟੀਕਾਕਰਨ ਕੈਂਪ ਮੌਕੇ 93 ਲੋਕਾਂ ਨੇ ਲਵਾਇਆ ਟੀਕਾ
ਹਰੀਸ਼ ਕਾਲੜਾ
ਰੂਪਨਗਰ 12 ਜੂਨ 2021:ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਿਵ ਮੰਦਿਰ ਮਹਿਤਾ ਸ਼ੀਵਾਲਾ ਗਾਂਧੀ ਚੌਂਕ ਵਿਖੇ ਕੋਵਿੱਡ 19 ਸਬੰਧੀ ਟੀਕਾਕਰਨ ਕੈਂਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਰੂਬੀ ਨੇ ਦੱਸਿਆ ਕਿ ਏਕ ਨੂਰ ਚੈਰੀਟੇਬਲ ਸੋਸਾਇਟੀ ਵੱਲੋਂ ਕੋਰੋਨਾ ਵਰਗੀ ਨਾਮੁਰਾਦ ਬੀਮਾਰੀ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਸੁਸਾਇਟੀ ਵੱਲੋਂ ਇਹ ਕੈਂਪ ਲਗਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਖੱਤਰੀ ਸਭਾ ਰੂਪਨਗਰ ਵੱਲੋਂ ਵੀ ਇਸ ਟੀਕਾਕਰਣ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਅਤੇ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਅਤੇ ਐਸ ਐਮ ਓ ਡਾਕਟਰ ਤਰਸੇਮ ਸਿੰਘ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਇਸ ਕੈਂਪ ਵਿੱਚ 93 ਲੋਕਾਂ ਨੇ ਡੋਜ਼ ਲਗਵਾਈ। ਇਸ ਮੌਕੇ ਸਰਦਾਰ ਰੂਬੀ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਯੋਗਦਾਨ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਵਲੋ ਦਿੱਤੀਆਂ ਗਈਆਂ ਹਦਾਇਤਾਂ ਜਿਵੇਂ ਕਿ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣ, ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ ,ਇੱਕ ਤੋਂ ਦੂਜੇ ਵਿਅਕਤੀ ਵਿੱਚ ਦੂਰੀ ਬਣਾਈ ਰੱਖਣਾ ਲਾਜ਼ਮੀ ਹੈ। ਸ.ਰੂਬੀ ਨੇ ਕਿਹਾ ਕਿ ਟੀਕਾਕਰਨ ਕੈਂਪ ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਵੀ ਲਗਾਏ ਜਾਣਗੇ।ਇਸ ਮੌਕੇ ਐਡਵੋਕੇਟ ਧਰਮਪਾਲ, ਸੁਰਿੰਦਰ ਸੋਨੀ,ਰਾਜਨ ਲਾਂਬਾ ਡਾਕਟਰ ,ਕ੍ਰਿਸ਼ਨ ਕਪੂਰ,ਰਾਜੇਸ਼ ਸਹਿਗਲ,ਰਾਮਪ੍ਰਕਾਸ਼ ਰੁੜਕਾ,ਧੀਰਜ ਕ਼ਕੜ,ਸੁਰਿੰਦਰ ਸਿੰਘ ਸੈਣੀ,ਅਸ਼ੀਸ਼ ਮਹਿਤਾ,ਰਾਕੇਸ਼ ਭਾਟੀਆ,ਇੰਦਰਜੀਤ ਸਿੰਘ, ਮਨਜੀਤ ਸਿੰਘ, ਸੰਦੀਪ ਵਰਮਾ ਬੇਲੇ ਵਾਲੇ, ਸਤਿੰਦਰ ਨਾਗੀ,ਰੂਬੀ ਕਕੜ , ਕ੍ਰਿਸ਼ਨ ਕਪੂਰ,ਸੁਰਿੰਦਰ ਸੈਣੀ,ਅਸ਼ੀਸ਼ ਮਹਿਤਾ,,ਯੋਗੇਸ਼ ਕਪੂਰ, ਰਾਜ ਕੁਮਾਰ ਸਿੱਕਾ, ਰਾਜੇਸ਼ ਭਾਟੀਆ,ਰਾਮ ਪ੍ਰਕਾਸ਼ ਰੁੜਕਾ, ਧੀਰਜ ਕਕੜ,ਰਾਜ ਕੁਮਾਰ ਬਜਾਜ,ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।