ਅਸ਼ੋਕ ਵਰਮਾ
ਮਾਨਸਾ, 20 ਅਪ੍ਰੈਲ 2020: ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕੋਵਿਡ 19 ਦੇ ਕਾਰਨ ਇੱਕਠ ਨਾ ਕਰਨ ਦੀਆਂ ਹਦਾਇਤਾਂ ਤਹਿਤ ਆਪਣੇ ਬੱਚਿਆਂ ਬੇਟੀ ਅਰਵਿੰਦ ਤੇ ਬੇਟੇ ਹਰਮਨ ਸਿੰਘ ਨਾਲ ਆਪਣੀ ਰਿਹਾਇਸ਼ ਵਿਖੇ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗੇ ਸੈਂਕੜੇ ਲੋਕ ਪੱਖੀ ਗੀਤ ਲਿਖਣ ਤੇ ਸੁਮੱਚਾ ਜੀਵਨ ਕਿਰਤੀ ਕਾਮਿਆਂ ਦੀ ਹੋਣੀ ਨੂੰ ਬਦਲਣ ਲਈ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਦਾ ਜਨਮ ਦਿਨ ਮੌਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਮਨਾਇਆ। ਏਪਵਾ ਆਗੂ ਨੇ ਕਿਹਾ ਕਿ ਸੰਤ ਰਾਮ ਉਦਾਸੀ ਅਤਿ ਦੀ ਗਰੀਬੀ ਉੱਪਰੋਂ ਦਲਿਤ ਹੋਣ ਦਾ ਸੰਤਾਪ ਓਹ ਉਮਰ ਹੰਢਾਉੰਦੇ ਹੋਏ ਬੇਹਤਰ ਜਿੰਦਗੀ ਤੇ ਮਾਨ ਸਨਮਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ। ਮਾਸਟਰ ਗੁਰਦਿਆਲ ਸਿੰਘ ਦੇ ਪ੍ਰਭਾਵ ਤਹਿਤ ਕਮਿਊਨਿਸਟ ਲਹਿਰ ਦੇ ਨੇੜੇ ਆਏ ਤੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਪ੍ਰੇਰਨਾ ਤੇ ਸੀ ਪੀ ਐੱਮ ਨਾਲ ਜੁੜੇ ਤੇ 1967 ਚ ਉੱਠੀ ਨਕਸਲਵਾੜੀ ਲਹਿਰ ਚ 1969ਚ ਸਰਗਰਮ ਹੋ ਗਏ। ਉਨਾਂਾਂਦੱਸਿਆ ਕਿ ਇਸ ਦੌਰਾਨ ਉਨਾਂ ਨੇ ਆਰਥਿਕ ਤੰਗੀਆਂ ਤੁਰਸ਼ੀਆਂ ਹੰਢਾਈਆਂ ਤੇ ਨੌਕਰੀ ਤੋਂ ਵੀ ਕਈ ਵਾਰ ਸਸਪੈਂਡ ਕੀਤਾ ਗਿਆ ਅਤਤੇ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸਾਹਮਣਾ ਕੀਤਾ। ਉਨਾਂ ਕਿਹਾ ਅੱਜ ਜਦੋਂ ਕੋਰੋਨਾ ਸੰਕਟ ਮੌਕੇ ਕਈ ਅਖੌਤੀ ਆਗੂ ਦੇਸ਼ ਭਗਤੀ ਦੀ ਦੁਹਾਈ ਪਾਉਂਦੇ ਹਨ ਪਰ ਅਜਿਹੇ ਸਮੇਂ ਸੰਤ ਰਾਮ ਉਦਾਸੀ ਦੀ ਕਲਮ ਪਰਦਾਫਾਸ਼ ਕਰਦਿਆਂ ਲਿਖ ਦਿੰਦੀ ਆ “ਦੇਸ਼ ਹੈ ਪਿਆਰਾ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ। ਉਨਾਂ ਕਿਹਾ ਕਿ ਅੱਜ ਜਦੋਂ ਸਰਕਾਰਾਂ ਕਿਰਤੀ ਲੋਕਾਂ ਨੂੰ ਰੱਬ ਆਸਰੇ ਛੱਡ ਮਹਿਜ ਫੋਕੇ ਨਾਅਰੇ ਤੇ ਨਸੀਹਤਾਂ ਦੇ ਰਹੀਆਂ ਹਨ ਅਜਿਹੇ ਮਾਹੌਲ ਤੇ ਉਦਾਸੀ ਦੀ ਕਲਮ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਜਦੋਂ ਸੂਰਤ, ਬਾਦ੍ਰਾਂ ਲੁਧਿਆਣਾ ਆਦਿ ਥਾਵਾਂ ਤੇ ਮਜਦੂਰਾਂ ਤੇ ਜਬਰ ਹੋ ਰਿਹਾ ਰਾਜ ਸੱਤਾ ਦੇ ਘਿਨਾਉਣੇ ਕਿਰਦਾਰ ਬਾਰੇ ਉਦਾਸੀ ਪਹਿਲਾਂ ਹੀ ਲਿਖ ਗਏ ਹਨ ਕਿ ‘ਗੱਲ ਰੋਟੀਆਂ ਦੀ ਜਦੋਂ ਵੀ ਚਲਾਈਏ ਖਾਣ ਨੂੰ ਬਾਰੂਦ ਮਿਲਦਾ ਲੋਕ ਵੇ’ ਅੰਤ ਵਿੱਚ ਉਨਾਂ ਕਿਹਾ ਕਿ ਆਪਣੀ ਜਿੰਦਗੀ ਵੀ ਲੋਕ ਸੰਘਰਸ਼ਾ ਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਲੇਖੇ ਲਾਉਣ ਦਾ ਅਹਿਦ ਲੈਣ ਵਾਲੇ ਸੰਤ ਰਾਮ ਉਦਾਸੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਉਨਾਂ ਦੀਆਂ ਲਿਖੇ ਗੀਤ ਤੇ ਕਵਿਤਾਵਾਂ ਵੀ ਗਾਈਆਂ ਗਈਆਂ।