ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਏਮਜ਼ ਬਠਿੰਡਾ ਟੈਲੀਮੇਡੀਸ਼ਨ ਸੇਵਾਵਾਂ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਸਾਰੇ ਕੰਮ-ਕਾਜ ਵਾਲੇ ਦਿਨਾਂ ’ਚ ਉਪਲੱਬਧ ਰਹਿਣਗੀਆਂ। ਏਮਜ਼ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਸ਼ਤੀਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਮਜ਼ ਬਠਿੰਡਾ ਵਲੋਂ ਟੈਲੀਮੇਡੀਸ਼ਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨਾਂ ਇਹ ਵੀ ਕਿਹਾ ਕਿ ਇਹ ਸਹੂਲਤ ਗਜ਼ਟਿਡ ਛੁੱਟੀਆਂ ਤੇ ਐਤਵਾਰ ਵਾਲੇ ਦਿਨ ਉਪਲੱਬਧ ਨਹੀਂ ਹੋਵੇਗੀ।
ਸਤੀਸ਼ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਰੀਜ਼ ਟੈਲੀ-ਸਲਾਹ-ਮਸ਼ਵਰੇ ਲਈ ਆਪਣੀ ਅਪੌਇੰਟਮੈਂਟ 0164-2867250, 7253, 7254, 7255, 7256 ਆਦਿ ਟੈਲੀਫੋਨ ਨੰਬਰਾਂ ’ਤੇ ਕਾਲ ਕਰਕੇ ਲੈ ਸਕਦੇ ਹਨ। ਉਨਾਂ ਕਿਹਾ ਕਿ ਮਰੀਜ਼ ਨੂੰ ਇੱਕ ਸਮਾਂ ਸਲਾਟ ਦਿੱਤਾ ਜਾਵੇਗਾ ਜਿਸ ਦੌਰਾਨ ਉਹ ਹਸਪਤਾਲ ਤੋਂ ਇੱਕ ਕਾਲ ਪ੍ਰਾਪਤ ਕਰਨਗੇ ਤੇ ਡਾਕਟਰਾਂ ਨਾਲ ਗੱਲ ਕਰਨਗੇ। ਕਾਲ ਕਰਨ ਤੋਂ ਪਹਿਲਾਂ ਮਰੀਜ਼, ਦੇਖਭਾਲ ਕਰਨ ਵਾਲੇ, ਰਿਸ਼ਤੇਦਾਰ ਰਜਿਸਟਰਡ ਫੋਨ ਨੰਬਰ, ਏਮਜ਼ ਬਠਿੰਡਾ ਕਾਰਡ ਦਾ 15 ਨੰਬਰ ਦਾ ਸੀ.ਆਰ.ਨੰਬਰ (ਪੁਰਾਣੇ ਮਰੀਜ਼ਾਂ ਲਈ ਲਾਗੂ,) ਲਈ ਜਾ ਰਹੀਆਂ ਦਵਾਈਆਂ ਦੀ ਸੂਚੀ ਜਾਂਚ ਆਦਿ ਯਕੀਨੀ ਬਨਾਉਣਗੇ ।
ਗੁਪਤਾ ਨੇ ਇਹ ਵੀ ਕਿਹਾ ਕਿ ਜਿਨਾ ਮਰੀਜ਼ਾਂ ਨੇ ਪਹਿਲਾਂ ਆਪਣੀ ਸਿਹਤ ਜਾਂਚ ਏਮਜ਼ ਬਠਿੰਡਾ ਓ.ਪੀ.ਡੀ. ਦੀ ਵਿਚ ਕਰਵਾਈ ਹੈ ਤੇ ਉਸ ਦਾ ਇਲਾਜ਼ ਚੱਲ ਰਿਹਾ ਹੈ ਤਾਂ ਉਹ ਆਪਣੇ ਇਲਾਜ਼ ਬਾਰੇ ਈਮੇਲ ਰਾਹੀਂ ਵੀ ਸਲਾਹ ਮਸ਼ਵਰਾ ਲੈ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਮਰੀਜ਼ ਦੀ ਸਮੱਸਿਆ ਗੰਭੀਰ ਹੈ ਤਾਂ ਉਹ ਆਪਣੀ ਸਮੱਸਿਆ ਦਾ ਹੱਲ ਈਮੇਲ ਰਾਹੀਂ ਨਹੀਂ ਕਰਵਾ ਸਕਦਾ।ਉਨਾਂ ਅਪੀਲ ਕਰਦਿਆਂ ਕਿਹਾ ਕਿ ਮਰੀਜ਼ ਆਪਣੇ ਓ.ਪੀ.ਡੀ. ਕਾਰਡ ਦੀ ਫ਼ੋਟੋ ਕਾਪੀ, ਆਪਣੀ ਪੁਰਾਣੀ ਤੇ ਮੌਜੂਦਾ ਬਿਮਾਰੀ ਅਤੇ ਜਿਹੜੀਆ ਦਵਾਈਆਂ ਲੈ ਰਹੇ ਹਨ ਸਾਰਾ ਵੇਰਵਾ ਸਮੇਤ ਡਾਕਟਰ ਦਾ ਨਾਮ ਜਿਸ ਤੋਂ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਬਿਮਾਰੀ ਨਾਲ ਸਬੰਧਤ ਈਮੇਲ ’ਤੇ ਭੇਜਿਆ ਜਾਵੇ ਤਾਂ ਜੋ ਮਰੀਜ਼ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਹਰਸਿਮਰਤ ਵੱਲੋਂ ਸ਼ਲਾਘਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਮਜ਼ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈੇ। ਆਪਣੇ ਫੇਸਬੁੱਕ ਅਕਾਊਂਟ ਤੇ ਉਨਾਂ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਲਈ ਮਿਆਰੀ ਸਿਹਤ ਸੰਭਾਲ ਸੁਵਿਧਾਵਾਂ ਜਾਰੀ ਰੱਖਣ ਦੇ ਮਕਸਦ ਨਾਲ, ਏਮਜ਼ ਬਠਿੰਡਾ ਨੇ 13 ਵੱਖੋ-ਵੱਖ ਰੋਗ ਵਿਭਾਗਾਂ ਵੱਲੋਂ ਮਰੀਜ਼ਾਂ ਨੂੰ ਫ਼ੋਨ ਅਤੇ ਡਿਜੀਟਲ ਸੰਚਾਰ ਮਾਧਿਅਮਾਂ ਰਾਹੀਂ ਸਲਾਹ ਮਸਵਰਾ ਦੇਣ ਦੀ ਸੁਰੂਆਤ ਕੀਤੀ ਹੈ। ਹੁਣ ਮਰੀਜ਼ ਫ਼ੋਨ ਅਤੇ ਈਮੇਲ ਰਾਹੀਂ ਘਰ ਬੈਠੇ ਹੀ ਡਾਕਟਰਾਂ ਨਾਲ ਗੱਲਬਾਤ ਕਰਕੇ ਸਲਾਹ ਲੈ ਸਕਦੇ ਹਨ। ਮੁਸ਼ਕਿਲਾਂ ਭਰੇ ਮੌਜੂਦਾ ਸਮੇਂ ਵਿੱਚ ਮਰੀਜਾਂ ਨੂੰ -19 ਤੋਂ ਸੁਰੱਖਿਅਤ ਰੱਖਣ ਲਈ ਏਮਜ ਅਧਿਕਾਰੀਆਂ ਵੱਲੋਂ ਚੁੱਕੇ ਇਸ ਸਾਨਦਾਰ ਉੱਦਮ ਦੀ, ਮੈਂ ਦਿਲੋਂ ਸਲਾਘਾ ਕਰਦੀ ਹਾਂ।