ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 30 ਅਪ੍ਰੈਲ 2020 - ਵਧੀਕ ਡਿਪਟੀ ਕਮਿਸ਼ਨਰ (ਵਿ), ਫਰੀਦਕੋਟ ਪ੍ਰੀਤਮਹਿੰਦਰ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ ਐਨ.ਆਰ.ਐਲ.ਐਮ ਸਕੀਮ ਤਹਿਤ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਕੋਲੋਂ ਵੱਡੀ ਸੰਖਿਆ ਵਿੱਚ ਮਾਸਕ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਮਾਸਕ ਦੀ ਸਹੂਲਤ ਮਿਲ ਸਕੇ। ਬਲਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਇੰਚਾਰਜ ਐਨ.ਆਰ.ਐਲ.ਐਮ, ਗੁਰਪ੍ਰੀਤ ਸਿੰਘ, ਬੀ.ਪੀ.ਐਮ ਅਤੇ ਹਰਸਹਾਏ ਸਿੰਘ, ਐਮ.ਆਈ.ਐਸ ਵੱਲੋਂ ਹਰਮੇਲ ਸਿੰਘ ਬੰਗੀ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਬਲਾਕ ਕੋਟਕਪੂਰਾ ਨੂੰ 5100 ਮਾਸਕ ਦਿੱਤੇ ਗਏ।
ਇਸ ਸਮੇਂ ਹਰਮੇਲ ਸਿੰਘ ਬੰਗੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੈਲਫ ਹੈਲਪ ਗਰੁੱਪਾਂ ਕੋਲੋਂ ਮਾਸਕ ਤਿਆਰ ਕਰਵਾਏ ਜਾ ਰਹੇ ਹਨ, ਜਿਸ ਨੂੰ ਧੋ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਹਨਾ ਦੱਸਿਆ ਕਿ ਸੈਲਫ ਹੈਲਪ ਗਰੁੱਪ ਮੈਂਬਰਾਂ ਵੱਲੋਂ ਐਨ.ਆਰ.ਐਲ.ਐਮ ਮਿਸ਼ਨ ਤਹਿਤ ਮਾਸਕ ਤਿਆਰ ਕਰਨ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਮਾਸਕ ਬਲਾਕ ਕੋਟਕਪੂਰਾ ਵਿੱਚ,ਪਿੰਡਾਂ ਵਿੱਚ ਪੰਚਾਂ, ਸਰਪੰਚਾਂ ਦੁਆਰਾ ਨਾਗਰਿਕਾਂ ਵਿੱਚ ਵੰਡੇ ਜਾਣਗੇ। ਇਸ ਸਮੇਂ ਉਹਨਾ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਅਜੀਤ ਸਿੰਘ ਸੁਪਰਡੈਂਟ, ਸੁਖਮੰਦਰ ਸਿੰਘ, ਧਰਮਜੀਤ ਸਿੰਘ, ਰਕੇਸ਼ ਕੁਮਾਰ, ਗੁਰਮੇਲ ਸਿੰਘ ਅਤੇ ਮਨਪ੍ਰੀਤ ਸਿੰਘ, ਇਹ ਸਾਰੇ ਕਰਮਚਾਰੀ ਹਾਜਰ ਸਨ।