ਅਸ਼ੋਕ ਵਰਮਾ
ਬਠਿੰਡਾ ,20 ਅਪਰੈਲ 2020: ਬਲੱਡ ਬੈਂਕ ਵਿੱਚ ਖ਼ੂਨ ਦੀ ਕਮੀਂ ਨੰੂ ਮੁੱਖ ਰੱਖਦਿਆਂ ਅੱਜ ਫਿਰ ਰੈੱਡ ਕਰਾਸ ਅਤੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਦੋਧੀ ਯੂਨੀਅਨ ਮਾਨਸਾ ਰੋਡ ਦੇ 11 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਮਨਿੰਦਰਪਾਲ ਸਿੰਘ, ਬਲੱਡ ਬੈਂਕ ਇੰਚਾਰਜ ਡਾ.ਰਜਿੰਦਰ ਕੁਮਾਰ ਅਤੇ ਡਾ.ਕਰਿਸ਼ਮਾ ਨੇ ਇਹਨਾਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬੇਸ਼ਕ ਲਾੱਕਡਾਊਨ ਦੌਰਾਨ ਖ਼ੂਨਦਾਨ ਕੈਂਪ ਨਹੀ ਲੱਗ ਰਹੇ ਪਰੰਤੂ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਲੋੜ ਅਨੁਸਾਰ ਖ਼ੂਨ ਦਾਨੀ ਭੇਜ ਕੇ ਮੰਗ ਪੂਰੀ ਕਰ ਰਹੀ ਹੈ। ਸੰਸਥਾ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਐਮਰਜੰਸੀ ਦੌਰਾਨ ਖ਼ੂਨਦਾਨ ਕਰਨ ਵਾਲੇ ਇਹਨਾਂ ਦਾਨੀਆਂ ਦਾ ਬਲੱਡ ਬੈਂਕ ਵਿਖੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਹ ਖ਼ੂਨਦਾਨੀ ਵੀ ਫਰੰਟ ਲਾਈਨ ਯੋਧੇ ਹਨ ਜਿਸ ਲਈ ਇਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਯੂਨਾਈਟਿਡ ਸੰਸਥਾ ਦੇ ਵਲੰਟੀਅਰ ਗੁਰਨੇਬ ਸਿੰਘ, ਕਾਲਾ ਸਿੰਘ, ਮੇਲੂ ਸਿੰਘ, ਦਵਿੰਦਰ ਕੁਮਾਰ, ਹਰਵਿੰਦਰ ਸ਼ਰਮਾ, ਗੁਰਪਾਲ ਸਿੰਘ, ਗੁਰਨੈਬ ਸਿੰਘ, ਪਰਦੀਪ ਕੁਮਾਰ, ਜਸਵੰਤ ਸਿੰਘ, ਲਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਸਵੈਇੱਛਾ ਨਾਲ ਖ਼ੂਨਦਾਨ ਕੀਤਾ। ਵਿਜੇ ਭੱਟ ਅਤੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਇਹਨਾਂ ਖ਼ੂਨਦਾਨੀਆਂ ਨੰੂ ਕੋਰੋਨਾ ਤੋਂ ਬਚਣ ਸੰਬੰਧੀ ਸੇਫਟੀ ਟਿਪਸ ਵੀ ਦਿੱਤੇ।