ਕਿਹਾ 9.28 ਕਰੋੜ ਦੇ ਚਾਲੂ ਹੋਏ ਸੁਧਾਰਾਂ ਨਾਲ ਹੋ ਜਾਣਗੀਆਂ ਸਾਰੀਆਂ ਸਮੱਸਿਆਵਾਂ ਦੂਰ
ਨਵਾਂਸ਼ਹਿਰ, 2 ਜੁਲਾਈ 2020: ਵਿਧਾਇਕ ਅੰਗਦ ਸਿੰਘ ਨੇ ਅੱਜ ਫ਼ੋਕਲ ਪੁਆਇੰਟ ਨਵਾਂਸ਼ਹਿਰ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ 9.28 ਕਰੋੜ ਰੁਪਏ ਦੇ ਚਾਲੂ ਹੋਏ ਸੁਧਾਰ ਪ੍ਰਾਜੈਕਟ ਨਾਲ ਉਨ੍ਹਾਂ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ।
ਅੱਜ ਸੁਵਿਧਾ ਮੀਟਿੰਗ ਹਾਲ ਵਿਖੇ ਸਨਅਤਕਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ ਫ਼ੋਕਲ ਪੁਆਇੰਟ ਨਾਲ ਉਨ੍ਹਾਂ ਦਾ ਇਸ ਕਰਕੇ ਲਗਾਅ ਹੈ ਕਿ ਇਸ ਦਾ ਮੁੱਢ ਉਨ੍ਹਾਂ ਦੇ ਦਾਦਾ ਜੀ ਸਵ. ਦਿਲਬਾਗ ਸਿੰਘ ਨੇ ਬੰਨ੍ਹਿਆਂ ਸੀ। ਇਸੇ ਲਈ ਉਨ੍ਹਾਂ ਨੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਬੇਨਤੀ ਕਰਕੇ ਇਸ ਦੇ ਅਪਗ੍ਰੇਡੇਸ਼ਨ ਦਾ ਇਹ ਪ੍ਰਾਜੈਕਟ ਲਾਗੂ ਕਰਵਾਇਆ ਹੈ।
ਉਨ੍ਹਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਵੀ ਇੱਥੇ ਸਨਅਤਾਂ ਲਾਉਣ ਲਈ ਪ੍ਰੇਰਨ ਤਾਂ ਜੋ ਨਵਾਂਸ਼ਹਿਰ ਫ਼ੋਕਲ ਪੁਆਇੰਟ ’ਚ ਵੱਧ ਤੋਂ ਵੱਧ ਰੋਜ਼ਗਾਰਦੇ ਮੌਕੇ ਪੈਦਾ ਕੀਤੇ ਜਾ ਸਕਣ।
ਐਮ ਐਲ ਏ ਅੰਗਦ ਸਿੰਘ ਨੇ ਸਨਅਤਕਾਰਾਂ ਵੱਲੋਂ ਸੜ੍ਹਕਾਂ ਦੇ ਸੁਧਾਰ ਅਤੇ ਬਿਜਲੀ ਵੋਲਟੇਜ ਸਬੰਧੀ ਦੱਸੀਆਂ ਮੁਸ਼ਕਿਲਾਂ ਦੇ ਜੁਆਬ ’ਚ ਭਰੋਸਾ ਦਿੱਤਾ ਕਿ ਸੜ੍ਹਕੀ ਢਾਂਚੇ ਦਾ ਸੁਧਾਰ ਤਾਂ ਚਾਲੂ ਪ੍ਰਾਜੈਕਟ ’ਚ ਹੀ ਹੋ ਜਾਵੇਗਾ ਜਦਕਿ ਬਿਜਲੀ ਦੀ ਵੋਲਟੇਜ ਬਾਰੇ ਉਹ ਪਾਵਰਕਾਮ ਨਾਲ ਗੱਲ ਕਰਕੇ, ਇਸ ’ਚ ਸੁਧਾਰ ਲਿਆਉਣ ਲਈ ਆਖਣਗੇ।
ਉਨ੍ਹਾਂ ਦੱਸਿਆ ਕਿ ਅਪਗ੍ਰੇਡੇਸ਼ਨ ’ਚ ਹੋ ਰਹੇ ਕੰਮਾਂ ’ਚ ਫ਼ੋਕਲ ਪੁਆਇੰਟ ਦੀ ਬਾਊਂਡਰੀ ਵਾਲ ਤੇ ਭਰਤੀ ਪਾਉਣ ਦੇ ਕੰਮ ’ਤੇ 28.50 ਲੱਖ, ਸੜ੍ਹਕੀ ਢਾਂਚੇ ’ਤੇ 2.06 ਕਰੋੜ, ਹਰਿਆਵਲ ਆਦਿ ’ਤੇ 4.43 ਲੱਖ, ਜਲ ਸਪਲਾਈ ਦੇ ਅਪਗ੍ਰੇਡੇਸ਼ਨ ’ਤੇ 1.13 ਕਰੋੜ, ਨਿਕਾਸੀ ਸਿਸਟਮ ਦੀ ਅਪਗ੍ਰੇਡੇਸ਼ਨ ’ਤੇ 28.43 ਲੱਖ, ਸਟ੍ਰੀਟ ਲਾਈਟਾਂ ਤੇ ਐਚ ਟੀ/ਐਲ ਡੀ ਸਿਸਟਮ ’ਤੇ 1.93 ਕਰੋੜ ਰੁਪਏ,ਸੈਨੀਟਰੀ ਸੁੜਿਦਾਵਾਂ ’ਤੇ 10 ਲੱਖ, ਕਾਨਫਰੰਸ ਹਾਲ ’ਤੇ 25 ਲੱਖ, ਇੱਕ ਐਮ ਐਲ ਡੀ ਸਮਰੱਥਾ ਦੇ ਐਸ ਟੀ ਪੀ/ਈ ਪੀ ਡੀ ’ਤੇ 3 ਕਰੋੜ ਅਤੇ ਹੋਰ ਕਾਰਜਾਂ ’ਤੇ 18.21 ਲੱਖ ਰੁਪਏ ਦਾ ਖਰਚ ਆਵੇਗਾ।
ਵਿਧਾਇਕ ਅੰਗਦ ਸਿੰਘ ਨੇ ਮੀਟਿੰਗ ’ਚ ਸ਼ਾਮਿਲ ਜੀਐਮ ਜ਼ਿਲ੍ਹਾ ਉਦਯੋਗ ਕੇਂਦਰ ਅਮਰਜੀਤ ਭਾਟੀਆ ਨੂੰ ਸਨਅਤਕਾਰਾਂ ਦਅਿਾਂ ਉਨ੍ਹਾਂ ਦੇ ਦਫ਼ਤਰ ਦੇ ਪੱਧਰ ਤੱਕ ਦੀਆਂ ਸਮੱਸਿਆਵਾਂ ਨੂੰ ਜਲਦ ਤੇ ਚੰਡੀਗੜ੍ਹ ਪੱਧਰ ਦੀਆਂ ਸਮੱਸਿਆਵਾਂ ਨੂੰ ਉੱਥੇ ਤਾਲ-ਮੇਲ ਕਰਕੇ ਦੂਰ ਕਰਵਾਉਣ ਲਈ ਕਿਹਾ।