← ਪਿਛੇ ਪਰਤੋ
ਪ੍ਰਸ਼ੰਸਾ ਪੱਤਰ ਅਤੇ ਨਕਦੀ ਦੇ ਕੇ ਉਨ੍ਹਾਂ ਦੀ ਦਲੇਰੀ ਨੂੰ ਕੀਤਾ ਸਿਜਦਾ ਰਾਹੋਂ, 4 ਮਈ 2020: ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ ਦੌਰਾਨ ਅੱਗੇ ਹੋ ਕੇ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਖਾਸਕਰ ਸਫ਼ਾਈ ਸੇਵਕਾਂ ਅਤੇ ਮੈਡੀਕਲ ਸਟਾਫ਼ ਦੀ ਹੌਂਸਲਾ ਅਫ਼ਜ਼ਾਈ ਲਈ ਵਿੱਢੀ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਰਾਹੋਂ ਵਿਖੇ 56 ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਸਫ਼ਾਈ ਸੇਵਕਾਂ ਦੀ ਡਿਊਟੀ ਅੱਜ ਦੀ ਘੜੀ ’ਚ ਸਭ ਤੋਂ ਮੁਸ਼ਕਿਲ ਵਾਲੀ ਹੈ। ਉਨ੍ਹਾਂ ਵੱਲੋਂ ਚੱੁਕਿਆ ਜਾਣ ਵਾਲਾ ਕੂੜਾ ਕਿਸ ਘਰ ਤੋਂ ਹੈ ਜਾਂ ਕਿਸੇ ਦੀ ਲਾਗ ਵਾਲਾ ਤਾਂ ਨਹੀਂ, ਇਨ੍ਹਾਂ ਸਾਰੀਆਂ ਸੋਚਾਂ ਤੋਂ ਉੱਪਰ ਉੱਠ ਕੇ ਉਹ ਆਪਣੀ ਡਿਊਟੀ ਬੜੀ ਦਲੇਰੀ ਨਾਲ ਨਿਭਾਅ ਰਹੇ ਹਨ। ਐਮ ਐਲ ਏ ਅੰਗਦ ਸਿੰਘ ਨੇ ਇਸ ਮੌਕੇ ਆਖਿਆ ਕਿ ਅੱਜ ਜਦੋਂ ਹਰ ਵਿਅਕਤੀ ਕੋਰੋਨਾ ਤੋਂ ਬਚਾਅ ਲਈ ਘਰ ਬੈਠਾ ਹੈ ਤਾਂ ਸਾਡੇ ਦਲੇਰ ਸਫ਼ਾਈ ਸੇਵਕ ਮੋਹਰਲੀ ਕਤਾਰ ਦੇ ਯੋਧੇ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਇਸ ਮੌਕੇ ਇਨ੍ਹਾਂ 56 ਸਫ਼ਾਈ ਸੇਵਕਾਂ ਨੂੰ ਪ੍ਰਸ਼ੰਸਾ ਪੱਤਰ ਅਤੇ 34 ਕੱਚੇ ਸਫ਼ਾਈ ਸੇਵਕਾਂ ਨੂੰ ਐਨ ਆਰ ਆਈ ਜੁਝਾਰ ਸਿੰਘ ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਦੀ ਨਕਦੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਚਮਨ ਸਿੰਘ ਭਾਨ ਮਜਾਰਾ ਅਤੇ ਹੋਰ ਆਗੂ ਮੌਜੂਦ ਸਨ।
Total Responses : 267