ਰਜਨੀਸ਼ ਸਰੀਨ
- ਮੰਡੀ ਨੂੰ ਨਿਯਮਿਤ ਤੌਰ ’ਤੇ ਸੈਨੇਟਾਈਜ਼ ਕਰਵਾਉਣ ਦਾ ਭਰੋਸਾ
- ‘ਸੋਸ਼ਲ ਡਿਸਟੈਂਸਿੰਗ’ ਨਿਯਮਾਂ ਦੀ ਪਾਲਣਾ ਕਰਨ ’ਤੇ ਦਿੱਤਾ ਜ਼ੋਰ
- ਮੰਡੀ ਨੂੰ ਨਿਯਮਿਤ ਤੌਰ ’ਤੇ ਸੈਨੇਟਾਈਜ਼ ਕਰਵਾਉਣ ਦਾ ਭਰੋਸਾ
ਨਵਾਂਸ਼ਹਿਰ, 23 ਅਪਰੈਲ 2020 - ਐਮ ਐਲ ਏ ਅੰਗਦ ਸਿੰਘ ਨੇ ਅੱਜ ਸਵੇਰੇ ਸਬਜ਼ੀ ਮੰਡੀ ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕਰਕੇ ਉੱਥੇ ਕੋਰੋਨਾ ਪਾਬੰਦੀਆਂ ਦੇ ਮੱਦੇਨਜ਼ਰ ‘ਸੋਸ਼ਲ ਡਿਸਟੈਂਸਿੰਗ’ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਆੜ੍ਹਤੀਆਂ ਅਤੇ ਫੜ੍ਹੀਆਂ ਵਾਲਿਆਂ ਨੂੰ ‘ਸੋਸ਼ਲ ਡਿਸਟੈਂਸਿੰਗ’ ਨੂੰ ਹਰ ਹਾਲ ’ਚ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਤੋਂ 2 ਮੀਟਰ ਦਾ ਫ਼ਾਸਲਾ ਹੀ ਨਹੀਂ ਰੱਖਾਂਗੇ ਤਾਂ ਫ਼ੇਰ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਕੋਈ ਮੰਤਵ ਹੀ ਨਹੀਂ ਰਹਿ ਜਾਂਦਾ।
ਉਨ੍ਹਾਂ ਉੱਥੇ ਆਉਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜ਼ਿਲ੍ਹੇ ’ਚੋਂ ਹਾਲਾਂ ਕੋੋਰੋਨਾ ਦਾ ਖਤਰਾ ਟਲਿਆ ਨਹੀਂ। ਸਾਨੂੰ ਪੂਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇਕਰ ਅਸੀਂ ਸਾਵਧਾਨੀਆਂ ਨਹੀਂ ਵਰਤਾਂਗੇ ਤਾਂ ਇੱਕ-ਦੂਸਰੇ ਨੂੰ ਬਿਮਾਰੀ ਦਾ ਖਤਰਾ ਸਹੇੜਾਂਗੇ ਅਤੇ ਆਪਣੇ ਜ਼ਿਲ੍ਹੇ ਨੂੰ ਫ਼ਿਰ ਤੋਂ ਸਖਤ ਪਾਬੰਦੀਆਂ ਦੇ ਅਸਰ ਹੇਠ ਲੈ ਆਵਾਂਗੇ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮੁਸ਼ਕਿਲਾਂ ਵੀ ਪੁੱਛੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੰਡੀ ’ਚ ਨਿਯਮਿਤ ਰੂਪ ’ਚ ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ ਅਤੇ ਸਕੱਤਰ ਮਾਰਕੀਟ ਕਮੇਟੀ ਪਰਮਜੀਤ ਸਿੰਘ ਮੌਜੂਦ ਸਨ।