ਰਜਨੀਸ਼ ਸਰੀਨ
ਬੰਗਾ, 2 ਅਪਰੈਲ 2020 - ਬੰਗਾ ਸਬ ਡਵੀਜ਼ਨ ’ਚ ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਐਸ.ਡੀ.ਐਮ. ਦਫ਼ਤਰ ਦੇ ਮੀਟਿੰਗ ਹਾਲ ਵਿੱਚ 24 ਘੰਟੇ ਚੱਲਣ ਵਾਲਾ ਸਬ ਡਵੀਜ਼ਨਲ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਗੌਤਮ ਜੈਨ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਫੋਨ ਨੰਬਰ 01823-264666 ਅਤੇ 01823-265001 ਦੀ ਵਿਵਸਥਾ ਕਰਕੇ ਸਬ ਡਵੀਜ਼ਨ ਬੰਗਾ ਦੇ ਵੱਖ ਵੱਖ ਵਿਭਾਗਾਂ (ਸਿੱਖਿਆ ਵਿਭਾਗ/ ਤਹਿਸੀਲ ਦਫ਼ਤਰ /ਨਗਰ ਕੌਂਸਲ) ਦੇ ਕਰਮਚਾਰੀਆਂ ਦੀ ਡਿਊਟੀ ਇੱਕ ਅਪ੍ਰੈਲ 2020 ਤੋਂ 14 ਅਪ੍ਰੈਲ-2020 ਤੱਕ ਦਿਨ ਰਾਤ (24 ਘੰਟੇ) ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਬੰਗਾ ਅਧੀਨ ਪੈਂਦੇ 110 ਪਿੰਡਾਂ ਦੀ ਆਮ ਜਨਤਾ ਇਨ੍ਹਾਂ ਨੰਬਰਾਂ ’ਤੇ ਰਾਸ਼ਨ/ਸਬਜ਼ੀ/ਗੈਸ ਸਬੰਧੀ ਆਪਣੀਆਂ ਮੁਸ਼ਕਲਾਂ ਸਬੰਧੀ ਦੱਸ ਸਕਦੇ ਹਨ ਤਾਂ ਜੋ ਅੱਗੋਂ ਵੱਖ-ਵੱਖ ਪਿੰਡਾਂ ਦੀਆਂ ਬਣਾਈਆਂ ਗਈਆਂ ਟੀਮਾਂ ਰਾਹੀਂ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।