• ਪ੍ਰਸ਼ਾਸਨ ਵੱਲੋੋਂ ਆਮ ਲੋੋਕਾਂ ਨੂੰ ਹੋਮ ਡਲਿਵਰੀ ਰਾਹੀਂ ਮੁਹੱਈਆ ਕਰਵਾਈ ਜਾਵੇਗੀ ਜ਼ਰੂਰਤ ਦੀ ਹਰ ਵਸਤੂ: ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, ਮਾਰਚ - ਕੋੋਰੋਨਾ ਵਾਇਰਸ ਕਾਰਨ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਲੱਗੇ ਕਰਫਿਊ ਦੌੌਰਾਨ ਆਮ ਲੋੋਕਾਂ ਨੂੰ ਘਰ ਵਿਚ ਹੀ ਆਮ ਵਰਤੋੋਂ ਦੀਆਂ ਜ਼ਰੂਰਤਾਂ ਵਸਤਾਂ ਹੋਮ ਡਲਿਵਰੀ ਰਾਹੀਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਈਜ਼ੀ ਡੇਅ ਦੀ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ.ਇਸ ਮੌੌਕੇ ਸ੍ਰੀ ਪਾਂਥੇ ਨੇ ਦੱਸਿਆ ਕਿ ਈਜ਼ੀ ਡੇਅ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਮ ਲੋੋਕਾਂ ਨੂੰ ਵਾਜ਼ਬ ਰੇਟਾਂ ਉਪਰ ਹਰ ਚੀਜ਼ ਮੁਹੱਈਆ ਕਰਵਾਈ ਜਾਵੇ.ਈਜ਼ੀ ਡੇਅ ਸਟੋੋਰ ਦੇ ਪ੍ਰਬੰਧਕਾਂ ਨੇ ਇਸ ਮੌੌਕੇ ਦੱਸਿਆ ਕਿ ਉਹ ਪਹਿਲਾਂ ਮੋਟਰ ਸਾਇਕਲ ਜਾਂ ਐਕਟਿਵਾ ਰਾਹੀਂ ਹੋਮ ਡਲਿਵਰੀ ਕਰ ਰਹੇ ਸਨ ਪਰੰਤੂ ਅੱਜ ਤੋੋਂ ਉਨ੍ਹਾਂ ਨੇ ਵੱਡੀ ਗੱਡੀ ਰਾਹੀਂ ਵੱਧ ਸਮਾਨ ਲੋੋਕਾਂ ਦੇ ਘਰਾਂ ਤੱਕ ਪਹ੍ਰੁੰਚਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ.ਇਸ ਮੌੌਕੇ ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋੋਕਣ ਲਈ ਲੋੋਕ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਆਪਣੇ ਘਰਾਂ ਦੇ ਵਿਚ ਹੀ ਰਹਿਣ.