ਅਸ਼ੋਕ ਵਰਮਾ
ਮਾਨਸਾ, 7 ਅਪ੍ਰੈਲ 2020 - ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਿਲ੍ਹੇ ਦੇ ਬੁਢਲਾਡਾ ਸ਼ਹਿਰ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਕੇ ਦੀ ਕਮਾਨ ਸੰਭਾਲ ਲਈ ਹੈ। ਬੁਢਲਾਡਾ ’ਚ ਹੁਣ ਤੱਕ ਪੰਜ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ ਜਿੰਨ੍ਹਾਂ ਚੋਂ ਦੋ ਔਰਤਾਂ ਦੀ ਮਰੀਜ਼ ਵਜੋਂ ਅੱਜ ਪੁਸ਼ਟੀ ਹੋਈ ਹੈ। ਅੱਜ ਐਸਐਸਪੀ ਡਾ:ਨਰਿੰਦਰ ਭਾਰਗਵ ਬੁਢਲਾਡਾ ਪੁੱਜੇ ਅਤੇ ਇਕਾਂਤਵਾਸ ’ਚ ਰੱਖੇ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀਆਂ ਨੂੰ ਮਿਲੇ ਤੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਜਿਸ ਵਾਰਡ ’ਚ ਇੰਨਾਂ ਲੋਕਾਂ ਨੂੰ ਰੱਖਿਆ ਹੈ ਉਸ ਵਾਰਡ ਨੂੰ ਕੰਟੇਨਮੈਂਟ ਜੋੋਨ ਅਤੇ ਇਸਦੇ ਆਸ-ਪਾਸ ਦੇ ਇਲਾਕੇ ਨੂੰ ਬਫਰ ਜੋੋਨ ਐਲਾਨਿਆ ਗਿਆ ਹੈ। ਅਹਿਤਹਾਤ ਵਜੋਂ ਇਸ ਇਲਾਕੇ ਦੀ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਹੈ।
ਇਸ ਇਲਾਕੇ ਦੇ ਲੋਕਾਂ ਨੂੰ ਕੁੱਝ ਜਰੂਰੀ ਵਸਤੂਆ ਅਤੇ ਸੇਵਾਵਾਂ ਦੀ ਲੋੜ ਸੀ, ਜਿੰਨਾਂ ਬਾਰੇ ਵਿਲੇਜ ਪੁਲਿਸ ਅਫਸਰ ਅਤੇ ਵਾਰਡਵਾਈਜ ਕਮੇਟੀ ਸਕੀਮ ਤਹਿਤ ਵਟਸਐਪ ਗਰੁੱਪ ਰਾਹੀ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅੱਜ ਐਸ.ਐਸ.ਪੀ. ਮਾਨਸਾ ਮੌਕੇ ਤੇ ਪੁੱਜ ਗਏ। ਐਸਐਸਪੀ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ। ਪੁਲਿਸ ਅਫਸਰਾਂ ਨੇ ਲੋਕਾਂ ਨੂੰ ਉਨਾਂ ਦੇ ਇਲਾਜ ਅਤੇ ਮਿਲ ਰਹੇ ਖਾਣੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮਸਲਿਆਂ ਦਾ ਤੁਰੰਤ ਹੱਲ ਕੀਤਾ। ਪੁਲਿਸ ਦੀਆਂ ਛੇ ਟੀਮਾਂ ਰਾਹੀਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਦੱਸਣਯੋਗ ਹੈ ਕਿ ਇੰਨਾਂ ਪੁਲਿਸ ਟੀਮਾਂ ਨੇ ਕੋੋੋਰੋੋਨਾ ਵਾਇਰਸ ਤੋੋਂ ਆਪਣੀ ਸੁਰੱਖਿਆ ਲਈ ਲੋੜੀਦੀਆ ਸੁਰੱਖਿਆ ਕਿੱਟਾਂ ਪਹਿਨੀਆ ਹੋੋਈਆ ਸਨ।
ਘਰੋ ਘਰੀਂ ਸਮਾਨ ਦੀ ਵੰਡ
ਮਾਨਸਾ ਪੁਲਿਸ ਵੱਲੋੋਂ ਕਾਨੂੰਨ ਦੀ ਪਾਲਣਾ ਕਰਵਾਉਣ ਉਣ ਲਈ ਫਲੈਗ ਮਾਰਚ ਅਤੇ ਨਾਕਾਬੰਦੀ ਜਾਰੀ ਹੈ। ਪੁਲਿਸ ਪ੍ਰਸਾਸ਼ਨ ਜਰੂਰੀ ਵਸਤਾਂ ਘਰੋ ਘਰੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾ ਰਿਹਾ ਹੈ। ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਭੋੋਜਨ ਤੇ ਰੋੋਜਾਨਾਂ ਵਰਤੋੋਂ ਵਾਲਾ ਸਮਾਨ ਵੀ ਜਰੂਰਤਮੰਦਾਂ ਨੂੰ ਮੁਫਤ ਵੰਡਿਆਂ ਜਾ ਰਿਹਾ ਹੈ। ਪ੍ਰਸਾਸ਼ਨ ਵੱਲੋੋਂ ਵੀ ਵਾਇਰਸ ਦੀ ਰੋਕਥਾਮ ਸਬੰਧੀ ਜਨਤਕ ਥਾਵਾਂ, ਬਾਜ਼ਾਰ, ਭੀੜ-ਭੁੜੱਕੇ ਵਾਲੀਆ ਥਾਵਾਂ ਨੂੰ ਸੈਨੀਟਾਈਜ ਕਰਵਾਉਣ ਦੀ ਮੁਹਿੰਮ ਜਾਰੀ ਹੈ।
ਕਰਫਿਊ ਦੀ ਉਲੰਘਣਾਂ ਸਬੰਧੀ ਹੁਣ ਤੱਕ ਧਾਰਾ 269,188 ਤਿਹਿਤ 80 ਮੁਕੱਦਮੇ ਦਰਜ ਕਰਕੇ 169 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 26 ਵਹੀਕਲ ਕਬਜੇ ’ਚ ਲਏ ਗਏ ਹਨ। ਐਸਐਸਪੀ ਨੇ ਦੱਸਿਆ ਕਿ ਧਾਰਾ 207 ਮੋੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 233 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।
ਪੁਲਿਸ ਪਹਿਰੇਦਾਰ ਬਣੇਗੀ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ ਨਰਿੰਦਰ ਭਾਰਗਵ ਦਾ ਕਹਿਣ; ਸੀ ਕਿ ਮਾਨਸਾ ਜਿਲੇ ਨੂੰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ ਹੈ। ਉਨਾਂ ਕਿਹਾ ਕਿ ਜਿੱਥੇ ਵੀ ਕੋੋਈ ਸਮੱਸਿਆ ਆਵੇਗੀ ਉਹ ਖੁਦ ਪਹੁੰਚ ਕੇ ਮਾਨਸਾ ਪੁਲਿਸ ਦੀ ਅਗਵਾਈ ਕਰਨਗੇ ਅਤੇ ਜਰੂਰੀ ਸਹੂਲਤਾਂ ਇਲਾਕੇ ਦੇ ਲੋੋਕਾਂ ਨੂੰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਏਗਾ। ਉਨਾਂ ਇਲਾਕਾ ਵਾਸੀਆ ਨੂੰ ਅਪੀਲ ਕੀਤੀ ਕਿ ਉਹਂ ਡਰਨ ਦੀ ਥਾਂ ਲੁੜੀਂਦੀਆ ਸਾਵਧਾਨੀਆਂ ਵਰਤ ਕੇ ਇਸ ਤੇ ਕਾਬੂ ਪਾਉਣ ਲਈ ਪ੍ਰਸਾਸ਼ਨ ਦਾ ਸਾਥ ਦੇਣ। ਉਨਾਂ ਭਰੋਸਾ ਦਿਵਾਇਆ ਕਿ ਮਾਨਸਾ ਪੁਲਿਸ ਆਮ ਲੋਕਾਂ ਦੀ ਪਹਿਰਦੇਾਰ ਬਣੇਗੀ ਤਾਂ ਜੋ ਕਿਸੇ ਨਾਗਰਿਕ ਨੂੰ ਮੁਸ਼ਕਲਾਂ ਦਾ ਸਾਹਮਣਾ ਨਾਂ ਕਰਨਾ ਪਵੇ।