← ਪਿਛੇ ਪਰਤੋ
ਅਟਾਰੀ, 30 ਅਪਰੈਲ 2020 - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਦਾਣਾ ਮੰਡੀ ਅਟਾਰੀ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੰਡੀ ਵਿੱਚ ਕਣਕ ਲੈ ਕੇ ਪੁੱਜੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਕਿਸਾਨਾਂ ਨੇ ਅਟਾਰੀ 'ਚ ਬਿਜਲੀ ਸਪਲਾਈ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਦੱਸੀਆਂ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੇ ਕਣਕ ਦੀ ਅਦਾਇਗੀ ਆੜਤੀਆਂ ਰਾਹੀਂ ਕਰਵਾਉਣ ਦੀ ਮੰਗ ਕੀਤੀ।ਔਜਲਾ ਨੇ ਕਣਕ ਦੀ ਅਦਾਇਗੀ ਦਾ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ। ਸੰਸਦ ਮੈਂਬਰ ਔਜਲਾ ਨੇ ਰਾਜਾਤਾਲ ਅਤੇ ਖਾਸਾ ਮੰਡੀ ਦਾ ਵੀ ਦੌਰਾ ਕੀਤਾ। ਉਨ੍ਹਾਂ ਸਾਰੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਸਕੱਤਰ ਅਜੀਤ ਸਿੰਘ ਮਾਰਕੀਟ ਕਮੇਟੀ ਅਟਾਰੀ ਤੋਂ ਇਲਾਵਾ ਆੜਤੀ ਹਾਜ਼ਰ ਸਨ।
Total Responses : 267