ਹਰੀਸ ਕਾਲੜਾ
- ਟੋਕਨ ਸਿਸਟਮ ਰਾਹੀਂ ਕੀਤੀ ਜਾਵੇਗੀ ਕਣਕ ਦੀ ਖਰੀਦ
ਰੂਪਨਗਰ, 3 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ (ਆਰ.ਐਮ.ਐਸ. 2020-21) ਦੇ ਖਰੀਦ ਦੇ ਪ੍ਰਬੰਧਾ ਦਾ ਜ਼ਾਇਜਾ ਲੈਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਐਗਰੀਕਲਚਰ , ਮੰਡੀ ਬੋਰਡ , ਫੂਡ ਐਂਡ ਸਪਲਾਈ ਅਤੇ ਐਫ.ਸੀ.ਆਈ. ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮਾਇਕਰੋ ਪਲਾਨਿੰਗ ਕੀਤੀ ਜਾਵੇ।
ਖੇਤੀਬਾੜੀ ਮਹਿਕਮੇ ਨੂੰ ਹਦਾਇਤ ਕੀਤੀ ਕਿ ਉਹ ਫਸਲ ਦੀ ਕਟਾਈ ਵਾਸਤੇ ਪਿੰਡ ਵਾਇਸ ਕੰਬਾਇਨਾਂ ਚਲਾਉਣ ਲਈ ਚਾਰਟ ਪਲਾਨ ਤਿਆਰ ਕੀਤਾ ਜਾਵੇ। ਐਫ.ਸੀ.ਆਈ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਵਿੱਚ ਖਰੀਦ ਕੀਤੀ ਕਣਕ ਨੂੰ ਲਿਫਟਿੰਗ ਸਬੰਧੀ ਡਾਇਰੈਕਟ ਡੀਲਵਰੀ ਬਾਰੇ ਅਗੇਤਾ ਜਾਣੂ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਫੂਡ ਸਪਲਾਈ ਅਤੇ ਮੰਡੀ ਬੋਰਡ ਮਹਿਕਮੇ ਵੱਲੋਂ ਤਿਆਰ ਕੀਤਾ ਗਿਆ ਟੋਕਨ ਸਿਸਟਮ ਬਾਰੇ ਵੀ ਐਗਰੀਕਲਚਰ ਡਿਪਾਰਟਮੈਂਟ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਜਿਸ ਅੜਾਤੀ ਨੂੰ ਜ਼ਿਮੀਦਾਰਾਂ ਦੀ ਕਣਕ ਮੰਡੀ ਵਿੱਚ ਲਿਆਉਣ ਲਈ ਟੋਕਨ ਜਾਰੀ ਕਰਨ ਠੀਕ ਉਸੇ ਤਰ੍ਹਾਂ ਹੀ ਉਹ ਕੰਬਾਇਨਾਂ ਨੂੰ ਵੀ ਟੋਕਨ ਰਾਹੀ ਉਸੇ ਜ਼ਿਮੀਦਾਰ ਦੀ ਕਣਕ ਦੀ ਕਟਾਈ ਕਰਨ ਦੇ ਨਿਰਦੇਸ਼ ਦੇਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸਤਵੀਰ ਸਿੰਘ ਮਾਵੀ, ਜ਼ਿਲ੍ਹਾ ਮੰਡੀ ਅਫਸਰ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।