ਜ਼ਿਲ੍ਹਾ ਪ੍ਰਸਾਸ਼ਨ ਨੇ ਮਿਤੀ 19 ਅਪ੍ਰੈਲ 2020 ਨੂੰ ਜਾਰੀ ਪੱਤਰ ਵਾਪਿਸ ਲਿਆ
ਲੁਧਿਆਣਾ, 20 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੇਰ ਸ਼ਾਮ ਹੁਕਮ ਜਾਰੀ ਕਰਕੇ ਜ਼ਿਲ੍ਹਾ ਲੁਧਿਆਣਾ ਵਿੱਚ ਕਰਫਿਊ/ਲੋਕਡਾਊਨ ਵਿੱਚ ਢਿੱਲ ਦੇਣ ਬਾਰੇ ਮਿਤੀ 19 ਅਪ੍ਰੈਲ 2020 ਨੂੰ ਜਾਰੀ ਹੁਕਮ ਨੂੰ ਵਾਪਿਸ ਲੈ ਲਿਆ ਹੈ। ਇਸ ਪੱਤਰ ਵਿੱਚ ਕੁਝ ਕੰਮਾਂ ਲਈ ਸ਼ਰਤਾਂ ਸਹਿਤ ਆਗਿਆ ਦੇਣੀ ਪ੍ਰਸਾਵਿਤ ਸੀ।
ਸ੍ਰੀ ਅਗਰਵਾਲ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਉਨ੍ਹਾਂ ਵੱਲੋਂ ਮਿਤੀ 15 ਅਪ੍ਰੈਲ 2020 ਨੂੰ ਜਾਰੀ ਹਦਾਇਤਾਂ ਹੀ 03 ਮਈ 2020 ਤੱਕ ਲਾਗੂ ਰਹਿਣਗੀਆਂ।