ਫਿਰੋਜ਼ਪੁਰ, 7 ਮਈ 2020 : ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤੋਂ ਕਰਫਿਓ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਕਈ ਲੋਕਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਗਈ ਅਤੇ ਪੁਲਿਸ ਨੇ ਬਿਨਾ ਕਾਰਨ ਘਰ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਗਸ਼ਤ ਦੌਰਾਨ ਪੁਲਿਸ ਨੇ ਦੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਿਸ਼ਰੀ ਵਾਲਾ ਅਤੇ ਗੋਕਲ ਚੰਦ ਪੁੱਤਰ ਮਾਛੀ ਰਾਮ ਵਾਸੀ ਪਿੰਡ ਪੰਜੇ ਕੇ ਉਤਾੜ ਜੋ ਬਿਨ੍ਹਾ ਕੰਮ ਦੇ ਬਾਹਰ ਘੁੰਮ ਰਿਹਾ ਸੀ, ਜੋ ਬਾਹਰ ਘੁੰਮਣ ਲਈ ਕੋਈ ਸਹੀ ਜਵਾਬ ਨਹੀਂ ਦੇ ਸਕਦਾ ਸੀ, ਜਿਸ ਕਾਰਨ ਉਕਤ ਦੋਸ਼ੀ ਖਿਲਾਫ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਹਨ।