ਚੰਡੀਗੜ੍ਹ, 2 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਲਾਕ ਡਾਊਨ ਦੌਰਾਨ ਅੰਡੇ, ਪੋਲਟਰੀ, ਮੀਟ ਅਤੇ ਮੱਛੀ ਆਦਿ ਖਾਣ-ਪੀਣ ਦੀਆਂ ਚੀਜ਼ਾਂ ਕਰਿਆਨੇ ਨਾਲ ਸਬੰਧਤ ਦੁਕਾਨਾਂ 'ਤੇ ਵੇਚਣ ਦੀ ਆਗਿਆ ਦੇ ਦਿੱਤੀ ਗਈ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਚਿਕਨ ਅਤੇ ਅੰਡੇ ਪ੍ਰੋਟੀਨ ਦਾ ਸਸਤਾ ਸਰੋਤ ਹੁੰਦੇ ਹਨ ਅਤੇ ਮਨੁੱਖੀ ਸਰੀਰ ਦੀ ਲਈ ਲਾਹੇਵੰਦ ਹੁੰਦੇ ਹਨ ਅਤੇ ਕੋਵਿਡ -19 ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੁਆਰਾ ਫੈਲਦੀ ਨਹੀਂ ਹੈ।