ਅਸ਼ੋਕ ਵਰਮਾ
ਬਠਿੰਡਾ, 17 ਅਪਰੈਲ 2020 - ਸੰਗਤ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਵਿਖੇ ਉਸ ਵੇਲੇ ਪਤਾ ਲੱਗਿਆ ਜਦੋਂ ਸਕੂਲ ਦੇ ਅਧਿਆਪਕ ਬਲਵੀਰ ਸਿੰਘ ਸਕੂਲ ਮੁਖੀ ਚਰਨਜੀਤ ਕੌਰ ਦੇ ਕਹਿਣ ਤੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਵਿਖੇ ਪਹੁੰਚੇ ਸਨ ਜਿਥੋਂ ਬੱਚਿਆਂ ਦਾ ਰਿਕਾਰਡ ਲੈਣ ਲਈ ਉਨ੍ਹਾਂ ਨੇ ਦਾਖਲਾ ਖਾਰਜ ਕਲਾਸ ਰਾਜਿਸਟਰ ਆਦਿ ਰਿਕਾਰਡ ਲੈਣ ਲਈ ਪਹੁੰਚੇ ਸਨ । ਜੋ ਬੱਚਿਆਂ ਦੇ ਰਿਕਾਰਡ ਨੂੰ ਅਪਡੇਟ ਕਰਨਾ ਸੀ ।
ਅਧਿਆਪਕ ਬਲਵੀਰ ਸਿੰਘ ਨੇ ਆਪਣੇ ਨਾਲ ਲੱਗਦੇ ਸਕੈਡਰੀ ਸਕੂਲ ਦੇ ਚੌਂਕੀਦਾਰ ਜੀਵਾ ਰਾਮ ਨੂੰ ਬੁਲਾਇਆ ਤਾਂ ਜਦੋਂ ਰਸੋਈ ਦੇ ਬਾਹਰਲੇ ਪਾਸੇ ਚਾਰਦਿਵਾਰੀ ਵਾਲਾ ਤਾਲਾ ਖੁਲ੍ਹਿਆ ਤਾਂ ਅੱਗੇ ਰਸੋਈ ਦੇ ਮੇਨ ਗੇਟ ਦਾ ਕੁੰਡਾ ਜਿੰਦਾ ਵੱਡਾ ਹੋਇਆ ਨਜ਼ਰ ਆਇਆ । ਜਿੱਥੋਂ ਚੋਰਾਂ ਨੇ ਜਿੰਦਾ ਕੁੰਡਾ ਵੱਢ ਕੇ ਰਸੋਈ ਵਿਚ ਪਿਆ ਸਾਰਾ ਰਾਸਨ ਸਾਮਾਨ ਚੋਰੀ ਕਰਕੇ ਜਿਵੇਂ ਕਿ ਚੋਰਾਂ ਨੇ ਲੂਣ ਮਿਰਚ ,ਹਲਦੀ ਮਸਾਲਾ ,ਪੈਕਟ ,ਵਿਮ ਸਾਬਣਾ ,ਖੰਡ ਮਿਕਸ਼ ਦਾਲਾਂ , ਕਾਲੇ ਛੋਲੇ , ਖੋਪਾ ,ਦਾਖਾ ,ਜੀਾਰਾ , 15 ਪੈਕਟ ਰਿਫਾਇਡ ਤੇਲ ਰਾਸ਼ਨ , ਆਟਾ , ਚਾਵਲ ਆਦਿ 8 -10 ਹਜ਼ਾਰ ਰੁਪਏ ਦਾ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ ।
ਜੋ ਕਿ ਅਚਾਨਕ ਸਕੂਲ ਬੰਦ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਸਾਰਾ ਰਾਸ਼ਨ ਬਠਿੰਡਾ ਤੋਂ ਲਿਆ ਕੇ ਸਕੂਲ ਵਿੱਚ ਰੱਖਿਆ ਸੀ। ਅਧਿਆਪਕ ਬਲਜਿੰਦਰ ਸਿੰਘ ਅਤੇ ਬਲਵੀਰ ਸਿੰਘ, ਰਣਜੋਧ ਸਿੰਘ ਨੇ ਗ੍ਰਾਮ ਪੰਚਾਇਤ ਨੂੰ ਅਤੇ ਥਾਣਾ ਨੰਦਗੜ੍ਹ ਦੇ ਪੁਲਿਸ ਮੁਖੀ ਭੁਪਿੰਦਰ ਸਿੰਘ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਉਨ੍ਹਾਂ ਨੇ ਥਾਣੇਦਾਰ ਗਮਦੂਰ ਸਿੰਘ ਪੁਲਿਸ ਪਾਰਟੀ ਨੂੰ ਸਕੂਲ ਵਿੱਚ ਭੇਜਿਆ ਪੁਲਸ ਇਹ ਮੌਕਾ ਦੇ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਇਸ ਮੌਕੇ ਅਧਿਆਪਕਾਂ ਵੱਲੋਂ ਪੁਲਸ ਨੂੰ ਲਿਖਤੀ ਚੋਰੀ ਦੀ ਰਿਪੋਰਟ ਦਰਜ ਕਰਵਾਈ ਗਈ । ਪੁਲਿਸ ਚੋਰਾਂ ਦੀ ਭਾਲ ਵਿਚ ਜੁਟੀ ਗਈ।
ਇਹ ਚੋਰੀ ਦਾ ਮਾਮਲਾ ਬਲਾਕ ਸਿੱਖਿਆ ਅਫਸਰ ਸੰਗਤ ਰਾਜਵਿੰਦਰ ਸਿੰਘ ਅਤੇ ਮਿਡ ਡੇ ਮੀਲ ਇੰਚਾਰਜ ਜਸਵਿੰਦਰ ਸਿੰਘ ਸੰਗਤ ਦੇ ਧਿਆਨ ਵਿੱਚ ਲਿਆਂਦਾ ਗਿਆ ।
ਜਿਕਰਯੋਗ ਇਹ ਵੀ ਦੱਸਿਆ ਜਾਂਦਾ ਹੈ ।ਕਿ ਪਿਛਲੇ ਸਾਲ 26 -27 ਜਨਵਰੀ 2019 ਦੀ ਰਾਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਵਿੱਚੋ ਚੋਰਾਂ ਨੇ 2 ਸਿਲੰਡਰ ਅਤੇ ਕਣਕ ਚਾਵਲ ,ਸਾਰਾ ਰਾਸ਼ਨ ਆਦਿ ਸਮਾਨ ਚੋਰੀ ਹੋ ਗਿਆ ਸੀ ।